ਹੁਣ ਚੀਨ ''ਤੇ ਬ੍ਰਿਟੇਨ ਵੀ ਸਖਤ, ਭਾਰਤ ''ਚ ਹਾਂਗਕਾਂਗ ਰਸਤਿਓਂ ਵੀ ਨਿਵੇਸ਼ ਮੁਸ਼ਕਲ

04/21/2020 1:17:38 PM

ਬੀਜਿੰਗ- ਚੀਨ ਦੀ ਵਿਸਥਾਰਵਾਦੀ ਨੀਤੀ ਨੂੰ ਝਟਕਾ ਲੱਗਾ ਹੈ। ਭਾਰਤ ਦੇ ਪ੍ਰਤੱਖ ਵਿਦੇਸ਼ੀ ਨਿਵੇਸ਼ ਦੇ ਨਿਯਮਾਂ (ਐੱਫ. ਡੀ. ਆਈ.) ਵਿਚ ਬਦਲਾਅ ਮਗਰੋਂ ਕਈ ਦੇਸ਼ਾਂ ਨੇ ਕੋਰੋਨਾ ਦੇ ਇਸ ਦੌਰ ਵਿਚ ਚੀਨ ਦੀਆਂ ਹੋਰ ਦੇਸ਼ਾਂ ਦੀਆਂ ਕੰਪਨੀਆਂ ਵਿਚ ਹਿੱਸੇਦਾਰੀ ਖਰੀਦਣ ਦੀ ਮੁਹਿੰਮ ਨੂੰ ਝਟਕਾ ਦਿੱਤਾ ਹੈ। ਬ੍ਰਿਟਿਸ਼ ਸੰਸਦ ਮੈਂਬਰਾਂ ਨੇ ਦੇਸ਼ ਵਿਚ ਨਿਵੇਸ਼ ਨੂੰ ਲੈ ਕੇ ਚੀਨ ਸਰਕਾਰ ਦੀ ਮਦਦ ਕਰਨ ਵਾਲੀਆਂ ਰਾਜਨੀਤਕ ਹਸਤੀਆਂ ਅਤੇ ਸਲਾਹਕਾਰਾਂ ਖਿਲਾਫ ਜਾਂਚ ਕਰਨ ਦੇ ਹੁਕਮ ਦਿੱਤੇ ਹਨ।

ਡੇਲੀ ਮੇਲ ਵਿਚ ਛਪੀ ਖਬਰ ਮੁਤਾਬਕ, ਵਿਦੇਸ਼ੀ ਮਾਮਲਿਆਂ ਦੀ ਕਮੇਟੀ ਦੇ ਚੇਅਰਮੈਨ ਟਾਮ ਟਗੇਨਡਾਥ ਨੇ ਕਿਹਾ, "ਨਿਯਮਾਂ ਨਾਲ ਸਮਝੌਤਾ ਕਰਨ ਵਾਲਿਆਂ ਵਿਚੋਂ ਕੁੱਝ ਸੰਸਦ ਵਿਚ ਬੈਠੇ ਸਨ। ਚੀਨ ਨੇ ਹਾਲ ਹੀ ਵਿਚ ਬ੍ਰਿਟੇਨ ਦੀ ਇੰਮੀਗ੍ਰੇਸ਼ਨ ਤਕਨਾਲੋਜੀ ਨੂੰ ਟੇਕ ਆਵਰ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਦੇ ਬਾਅਦ ਇਹ ਕਦਮ ਚੁੱਕਿਆ ਗਿਆ ਹੈ।" 

ਹਾਂਗਕਾਂਗ ਦੇ ਰਸਤਿਓਂ ਵੀ ਨਿਵੇਸ਼ ਨਹੀਂ ਕਰ ਸਕੇਗਾ ਚੀਨ

ਚੀਨੀ ਨਿਵੇਸ਼ 'ਤੇ ਲਗਾਮ ਲਗਾਉਣ ਲਈ ਬਦਲੇ ਗਏ ਪ੍ਰਤੱਖ ਵਿਦੇਸ਼ੀ ਨਿਵੇਸ਼ ਦੇ ਨਿਯਮ ਹਾਂਗਕਾਂਗ 'ਤੇ ਵੀ ਲਾਗੂ ਹੋਣਗੇ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਨਵੀਂ ਨੀਤੀ ਦੀ ਵੱਡੇ ਪੱਧਰ 'ਤੇ ਵਿਆਖਿਆ ਕੀਤੀ ਜਾਵੇਗੀ ਅਤੇ ਚੀਨ ਅਤੇ ਹਾਂਗਕਾਂਗ ਵਿਚ ਕੋਈ ਅੰਤਰ ਨਹੀਂ ਕੀਤਾ ਜਾਵੇਗਾ।
ਅਸਲ ਵਿਚ ਨਿਵੇਸ਼ਕਾਂ ਅਤੇ ਕਾਰੋਬਾਰੀਆਂ ਵਿਚਕਾਰ ਇਹ ਵਹਿਮ ਸੀ ਕਿ ਨਵੇਂ ਨਿਯਮ ਹਾਂਗਕਾਂਗ 'ਤੇ ਲਾਗੂ ਹੋਣਗੇ ਜਾਂ ਨਹੀਂ। ਚੀਨੀ ਨਿਵੇਸ਼ ਦਾ ਵੱਡਾ ਹਿੱਸਾ ਹਾਂਗਕਾਂਗ ਵਿਚੋਂ ਸੰਚਾਲਿਤ ਹੁੰਦਾ ਹੈ। ਜਾਣਕਾਰਾਂ ਦਾ ਮੰਨਣਾ ਸੀ ਕਿ ਚੀਨ ਇਸ ਦਾ ਲਾਭ ਚੁੱਕ ਸਕਦਾ ਹੈ। ਹਾਂਗਕਾਂਗ ਚੀਨ ਦਾ ਵਿਸ਼ੇਸ਼ ਪ੍ਰਸ਼ਾਸਨਕ ਖੇਤਰ ਹੈ, ਜੋ ਇਕ ਦੇਸ਼ ਦੋ ਸਿਸਟਮ ਦੀ ਨੀਤੀ 'ਤੇ ਕੰਮ ਕਰਦਾ ਹੈ।

ਚੀਨ ਨੇ ਭਾਰਤ ਦੇ ਐੱਫ. ਡੀ. ਆਈ. ਨਿਯਮਾਂ ਵਿਚ ਬਦਲਾਅ ਨੂੰ ਵਿਸ਼ਵ ਵਪਾਰ ਸੰਗਠਨ ਦੇ ਨਿਯਮਾਂ ਦਾ ਉਲੰਘਣ ਕਰਾਰ ਦਿੱਤਾ। ਚੀਨੀ ਦੂਤਘਰ ਦੇ ਬੁਲਾਰੇ ਜੀ ਰੋਂਗ ਨੇ ਸਮੋਵਾਰ ਨੂੰ ਕਿਹਾ ਕਿ  ਕੁਝ ਖਾਸ ਦੇਸ਼ਾਂ ਲਈ ਭਾਰਤ ਦੇ ਨਵੇਂ ਐੱਫ. ਆਈ. ਡੀ. ਨਿਯਮ ਡਬਲਿਊ. ਟੀ. ਓ. ਦੇ ਗੈਰ ਭੇਦਭਾਵ ਵਾਲੇ ਨਿਯਮਾਂ ਦਾ ਉਲੰਘਣ ਕਰਦੇ ਹਨ। ਇਹ ਮੁਕਤ ਵਪਾਰ ਦੇ ਸਾਧਾਰਣ ਰੁਝਾਨ ਖਿਲਾਫ ਹਨ। ਬੀਤੇ ਹਫਤੇ ਉਦਯੋਗਕ ਨੀਤੀ ਅਤੇ ਡੀ. ਪੀ. ਆਈ. ਆਈ. ਟੀ. ਨੇ ਐੱਫ. ਡੀ. ਆਈ. ਨਿਯਮਾਂ ਵਿਚ ਬਦਲਾਅ ਕਰਦੇ ਹੋਏ ਗੁਆਂਢੀ ਦੇਸ਼ਾਂ ਲਈ ਭਾਰਤ ਵਿਚ ਨਿਵੇਸ਼ ਕਰਨ ਨੂੰ ਲੈ ਕੇ ਸਰਕਾਰੀ ਮਨਜ਼ੂਰੀ ਨੂੰ ਜ਼ਰੂਰੀ ਕਰ ਦਿੱਤਾ ਸੀ।

ਸਵੀਡਨ ਦੇ ਮੁੱਖ ਬ੍ਰਾਂਡ ਖਰੀਦਣ ਦੇ ਨੇੜੇ ਚੀਨ
ਚੀਨੀ ਨਿਵੇਸ਼ ਨੂੰ ਲੈ ਕੇ ਭਾਰਤ ਨੇ ਸਹੀ ਸਮੇਂ 'ਤੇ ਕਦਮ ਚੁੱਕਿਆ ਹੈ। ਐੱਚ. ਡੀ. ਐੱਫ. ਸੀ. ਵਿਚ ਇਕ ਫੀਸਦੀ ਸ਼ੇਅਰ ਖਰੀਦਣ ਮਗਰੋਂ ਚੀਨ ਹੁਣ ਵੋਲਵੋ ਅਤੇ ਹੈਸਲਬਾਲਡ ਵਰਗੇ ਮੁੱਖ ਬ੍ਰਾਂਡ ਨੂੰ ਪੂਰੀ ਤਰ੍ਹਾਂ ਖਰੀਦਣ ਦੇ ਨੇੜੇ ਹੈ। ਵੋਲਵੋ ਅਤੇ ਹੈਸਲਬਾਲਡ ਵਿਚ ਚੀਨੀ ਕੰਪਨੀਆਂ ਕਈ ਸਾਲਾਂ ਤੋਂ ਹੌਲੀ-ਹੌਲੀ ਆਪਣੀ ਹਿੱਸੇਦਾਰੀ ਵਧਾ ਰਹੀਆਂ ਸਨ। 


Sanjeev

Content Editor

Related News