ਬ੍ਰਿਟੇਨ ਨੇ ਫਰਾਂਸ ਦੀ ਧਮਕੀ ''ਤੇ ਜਵਾਬੀ ਕਾਰਵਾਈ ਕਰਨ ਦੀ ਗੱਲ ਕਹੀ

Saturday, Oct 30, 2021 - 02:11 AM (IST)

ਲੰਡਨ-ਬ੍ਰਿਟੇਨ ਦੇ ਵਾਤਾਵਰਤਣ ਮੰਤਰੀ ਨੇ ਕਿਹਾ ਕਿ ਜੇਕਰ ਫਰਾਂਸ ਆਪਣੇ ਬੰਦਰਗਾਹਾਂ 'ਤੇ ਬ੍ਰਿਟੇਨ ਦੇ ਜਹਾਜ਼ਾਂ ਨੂੰ ਰੋਕਣ ਦੀ ਧਮਕੀ 'ਤੇ ਅਮਲ ਕਰਦਾ ਹੈ ਤਾਂ ਉਸ ਦੇ ਵਿਰੁੱਧ ਜਵਾਬੀ ਕਾਰਵਾਈ ਕੀਤੀ ਜਾਵੇਗੀ। ਫਰਾਂਸ ਦੇ ਅਧਿਕਾਰੀਆਂ ਵੱਲੋਂ ਬ੍ਰਿਟੇਨ ਦੀਆਂ ਮੱਛੀ ਫੜਨ ਵਾਲੀਆਂ ਦੋ ਕਿਸ਼ਤੀਆਂ 'ਤੇ ਜੁਰਮਾਨਾ ਲਾਏ ਜਾਣ ਅਤੇ ਇਕ ਕਿਸ਼ਤੀ ਨੂੰ ਵੀਰਵਾਰ ਨੂੰ ਰਾਤ ਭਰ ਬੰਦਰਗਾਹ 'ਤੇ ਖੜ੍ਹਾ ਰੱਖਣ ਤੋਂ ਬਾਅਦ ਬ੍ਰਿਟੇਨ ਨੇ ਫਰਾਂਸ ਦੇ ਰਾਜਦੂਤ ਨੂੰ ਤਲਬ ਕੀਤਾ।

ਇਹ ਵੀ ਪੜ੍ਹੋ : ਬਿਜੇਂਜੋ ਪਾਕਿਸਤਾਨ ਦੇ ਅਸ਼ਾਂਤ ਸੂਬੇ ਬਲੂਚਿਸਤਾਨ ਦੇ ਮੁੱਖ ਮੰਤਰੀ ਚੁਣੇ ਗਏ

ਦਰਅਸਲ, ਬ੍ਰਿਟੇਨ ਦੇ ਯੂਰਪੀਨ ਯੂਨੀਅਨ ਤੋਂ ਵੱਖ ਹੋਣ ਤੋਂ ਬਾਅਦ ਲੰਡਨ ਅਤੇ ਪੈਰਿਸ ਦਰਮਿਆਨ ਸੰਬੰਧ ਖਰਾਬ ਹੋਏ ਹਨ। ਫਰਾਂਸ ਨੇ ਧਮਕੀ ਦਿੱਤੀ ਹੈ ਕਿ ਜੇਕਰ ਬ੍ਰਿਟੇਨ ਦੇ ਜਲ ਖੇਤਰ 'ਚ ਫਰਾਂਸ ਦੀਆਂ ਕਿਸ਼ਤੀਆਂ ਨੂੰ ਰੋਕੇਗਾ ਅਤੇ ਉਸ ਦੇ ਜਹਾਜ਼ਾਂ ਦੀ ਜਾਂਚ ਹੋਰ ਸਖਤ ਕਰੇਗਾ। ਵਾਤਾਵਰਣ ਮੰਤਰੀ ਜਾਰਜ ਯੂਸਟਾਈਸ ਨੇ ਇਕ ਨਿਊਜ਼ ਚੈਨਲ ਨੂੰ ਕਿਹਾ ਕਿ ਅਸੀਂ ਦੇਖਾਂਗੇ ਕਿ ਉਹ ਕੀ ਕਰਦੇ ਹਨ ਪਰ ਜੇਕਰ ਉਹ ਇਸ 'ਤੇ ਅਮਲ ਕਰਦੇ ਹਨ ਤਾਂ ਦੋਵੇਂ ਬਰਾਬਰ ਵਿਵਹਾਰ ਕਰਨਗੇ ਅਤੇ ਸਾਡੇ ਤੋਂ ਉਸ ਤਰੀਕੇ ਨਾਲ ਪ੍ਰਤੀਕਿਰਿਆ ਦੇਣ ਦੀ ਸਮਰੱਥਾ ਹੈ। ਬ੍ਰਿਟੇਨ ਸਰਕਾਰ ਨੇ ਕਿਹਾ ਕਿ ਫਰਾਂਸ ਦੀ ਰਾਜਦੂਤ ਕੈਥਰੀਨ ਕੋਲੋਨਾ ਨੂੰ ਸ਼ੁੱਕਰਵਾਰ ਨੂੰ ਵਿਦੇਸ਼ ਦਫ਼ਤਰ 'ਚ ਤਲਬ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਸਕਾਟਲੈਂਡ ਦੇ ਕੁਝ ਖੇਤਰਾਂ 'ਚ ਮੀਂਹ ਕਾਰਨ ਪੈਦਾ ਹੋਈ ਹੜ੍ਹਾਂ ਵਰਗੀ ਸਥਿਤੀ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News