ਬ੍ਰਿਟੇਨ ਦਾ PM ਬਣਨ ਦੀ ਦੌੜ 'ਚ ਸ਼ਾਮਲ 8 ਦਾਅਵੇਦਾਰ, ਭਾਰਤੀ ਮੂਲ ਦੇ ਰਿਸ਼ੀ ਸੁਨਕ ਅੱਗੇ

Wednesday, Jul 13, 2022 - 11:06 AM (IST)

ਲੰਡਨ (ਏਜੰਸੀ)- ਬ੍ਰਿਟੇਨ ਦੇ ਅਗਲੇ ਪ੍ਰਧਾਨ ਮੰਤਰੀ ਦੀ ਚੋਣ ਲਈ ਮੰਗਲਵਾਰ ਸ਼ਾਮ ਨੂੰ ਨਾਮਜ਼ਦਗੀ ਦਾਖ਼ਲ ਕਰਨ ਦੀ ਪ੍ਰਕਿਰਿਆ ਸਮਾਪਤ ਹੋਣ 'ਤੇ ਸ਼ੁਰੂਆਤੀ ਛਾਂਟੀ ਦੇ ਬਾਅਦ ਭਾਰਤੀ ਮੂਲ ਦੇ 2 ਸੰਸਦ ਮੈਂਬਰਾਂ- ਸਾਬਕਾ ਵਿੱਤ ਮੰਤਰੀ ਰਿਸ਼ੀ ਸੁਨਕ ਅਤੇ ਅਟਾਰਨੀ ਜਨਰਲ ਸੁਏਲਾ ਬ੍ਰੇਵਰਮੈਨ ਨੇ 8 ਦਾਅਵੇਦਾਰਾਂ ਵਿਚ ਆਪਣੀ ਜਗ੍ਹਾ ਬਣਾ ਲਈ ਹੈ। ਬ੍ਰਿਟੇਨ ਦਾ ਨਵਾਂ ਪ੍ਰਧਾਨ ਮੰਤਰੀ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਦੇ ਤੌਰ 'ਤੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੀ ਥਾਂ ਲਵੇਗਾ। ਸੁਨਕ ਅਤੇ ਬ੍ਰੇਵਰਮੈਨ ਤੋਂ ਇਲਾਵਾ ਇਸ ਸੂਚੀ ਵਿੱਚ ਵਿਦੇਸ਼ ਮੰਤਰੀ ਲਿਜ਼ ਟਰਸ, ਨਵੇਂ ਵਿੱਤ ਮੰਤਰੀ ਨਦੀਮ ਜ਼ਹਾਵੀ, ਵਣਜ ਮੰਤਰੀ ਪੈਨੀ ਮੋਰਡੈਂਟ, ਸਾਬਕਾ ਕੈਬਨਿਟ ਮੰਤਰੀ ਕੇਮੀ ਬੈਡਨੋਕ, ਜੇਰੇਮੀ ਹੰਟ ਅਤੇ ਸੰਸਦ ਮੈਂਬਰ ਟੌਮ ਤੁਗੇਂਦਤ ਸ਼ਾਮਲ ਹਨ। ਸੁਨਕ ਦੌੜ ਵਿਚ ਅੱਗੇ ਬਣੇ ਹੋਏ ਹਨ ਅਤੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੂੰ ਵੱਧ ਤੋਂ ਵੱਧ ਸੰਸਦ ਮੈਂਬਰਾਂ ਦਾ ਸਮਰਥਨ ਪ੍ਰਾਪਤ ਹੈ।

ਇਹ ਵੀ ਪੜ੍ਹੋ: ਆਖ਼ਰਕਾਰ ਸ਼੍ਰੀਲੰਕਾ ਛੱਡ ਕੇ ਭੱਜ ਹੀ ਨਿਕਲੇ ਰਾਸ਼ਟਰਪਤੀ ਗੋਟਾਬਾਯਾ, ਇਸ ਦੇਸ਼ 'ਚ ਲਈ ਸ਼ਰਨ

ਆਪਣੀ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ 42 ਸਾਲਾ ਸੁਨਕ ਨੇ ਕਿਹਾ, ''ਮੈਂ ਇਕ ਸਕਾਰਾਤਮਕ ਮੁਹਿੰਮ ਚਲਾ ਰਿਹਾ ਹਾਂ ਜੋ ਇਸ ਗੱਲ 'ਤੇ ਕੇਂਦ੍ਰਿਤ ਹੈ ਕਿ ਮੇਰੀ ਲੀਡਰਸ਼ਿਪ ਨਾਲ ਪਾਰਟੀ ਅਤੇ ਦੇਸ਼ ਨੂੰ ਕੀ ਲਾਭ ਹੋ ਸਕਦਾ ਹੈ।'' ਗੋਆ ਮੂਲ ਦੀ ਸੁਏਲਾ ਬ੍ਰੇਵਰਮੈਨ ਹੁਣ ਬ੍ਰਿਟਿਸ਼ ਕੈਬਨਿਟ ਵਿਚ ਅਟਾਰਨੀ ਜਨਰਲ ਹੈ ਅਤੇ 2015 ਤੋਂ ਸੰਸਦ ਮੈਂਬਰ ਹੈ। ਇਸ ਨੂੰ ਸੂਚੀ ਵਿੱਚ ਥਾਂ ਬਣਾਉਣ ਲਈ ਘੱਟੋ-ਘੱਟ 20 ਸੰਸਦ ਮੈਂਬਰਾਂ ਦੇ ਸਮਰਥਨ ਦੀ ਲੋੜ ਸੀ। ਸ਼ੁਰੂਆਤੀ ਛਾਂਟੀ ਤੋਂ ਬਾਅਦ ਬਚੇ 8 ਉਮੀਦਵਾਰਾਂ ਵਿਚਾਲੇ ਹੁਣ ਬੁੱਧਵਾਰ ਨੂੰ ਪਹਿਲੇ ਗੇੜ ਦੀ ਵੋਟਿੰਗ ਵਿੱਚ ਮੁਕਾਬਲਾ ਹੋਵੇਗਾ ਅਤੇ ਸਿਰਫ਼ ਉਹੀ ਲੋਕ ਦੂਜੇ ਗੇੜ ਵਿੱਚ ਜਾ ਸਕਣਗੇ, ਜਿਨ੍ਹਾਂ ਕੋਲ ਘੱਟੋ-ਘੱਟ 30 ਸੰਸਦ ਮੈਂਬਰਾਂ ਦਾ ਸਮਰਥਨ ਹੋਵੇਗਾ।

ਇਹ ਵੀ ਪੜ੍ਹੋ: ਕਿਮ ਕਾਰਦਸ਼ੀਅਨ ਵਾਂਗ ਦਿਖਣ ਲਈ ਖ਼ਰਚੇ 5 ਕਰੋੜ, ਹੁਣ ਪੁਰਾਣੇ ਚਿਹਰੇ ਨੂੰ ਤਰਸ ਰਹੀ, ਜਾਣੋ ਕਿਉਂ

ਨਾਮਜ਼ਦਗੀ ਪ੍ਰਕਿਰਿਆ ਬੰਦ ਹੋਣ ਤੋਂ ਕੁੱਝ ਸਮਾਂ ਪਹਿਲਾਂ ਪਾਕਿਸਤਾਨੀ ਮੂਲ ਦੇ 2 ਉਮੀਦਵਾਰਾਂ - ਸਾਬਕਾ ਸਿਹਤ ਮੰਤਰੀ ਸਾਜਿਦ ਜਾਵਿਦ ਅਤੇ ਵਿਦੇਸ਼ ਵਿਭਾਗ ਦੇ ਮੰਤਰੀ ਰਹਿਮਾਨ ਚਿਸ਼ਤੀ - ਨੇ ਆਪਣੀਆਂ ਨਾਮਜ਼ਦਗੀਆਂ ਵਾਪਸ ਲੈ ਲਈਆਂ, ਕਿਉਂਕਿ ਉਹ 20 ਸੰਸਦ ਮੈਂਬਰਾਂ ਦਾ ਸਮਰਥਨ ਪ੍ਰਾਪਤ ਨਹੀਂ ਕਰ ਸਕੇ। ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਦੀ ਚੋਣ 5 ਸਤੰਬਰ ਨੂੰ ਹੋਵੇਗੀ। ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰਾਂ ਵੱਲੋਂ ਪਹਿਲੇ ਪੜਾਅ ਦੀ ਵੋਟਿੰਗ ਬੁੱਧਵਾਰ ਨੂੰ ਹੋਣੀ ਹੈ। ਵੀਰਵਾਰ ਨੂੰ ਦੂਜੇ ਪੜਾਅ ਦੀ ਵੋਟਿੰਗ ਤੋਂ ਬਾਅਦ ਪੜਾਅਵਾਰ ਢੰਗ ਨਾਲ ਆਖ਼ਰੀ ਦੋ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ।

ਇਹ ਵੀ ਪੜ੍ਹੋ: 5 ਸਤੰਬਰ ਨੂੰ ਕੀਤਾ ਜਾਵੇਗਾ ਬ੍ਰਿਟੇਨ ਦੇ ਨਵੇਂ PM ਦੇ ਨਾਂ ਦਾ ਐਲਾਨ, ਰਿਸ਼ੀ ਸੁਨਕ ਤੇ ਲਿਜ਼ ਟਰਸ ਮੁੱਖ ਦਾਅਵੇਦਾਰ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


cherry

Content Editor

Related News