ਸਭ ਤੋਂ ਖਤਰਨਾਕ ਰੇਪਿਸਟ, ਡਰੱਗ-ਸ਼ਰਾਬ ਪਿਲਾ ਕੇ ਕੀਤਾ 190 ਪੁਰਸ਼ਾਂ ਦਾ ਰੇਪ

Tuesday, Jan 07, 2020 - 05:02 PM (IST)

ਸਭ ਤੋਂ ਖਤਰਨਾਕ ਰੇਪਿਸਟ, ਡਰੱਗ-ਸ਼ਰਾਬ ਪਿਲਾ ਕੇ ਕੀਤਾ 190 ਪੁਰਸ਼ਾਂ ਦਾ ਰੇਪ

ਲੰਡਨ- ਗੈਂਗਰੇਪ ਜਾਂ ਰੇਪ ਤੋਂ ਬਾਅਦ ਹੱਤਿਆ ਦੀਆਂ ਖਬਰਾਂ ਆਏ ਦਿਨ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਪਰ ਹੁਣ ਇਕ ਅਜਿਹੇ ਰੇਪਿਸਟ ਦੀ ਖਬਰ ਆਈ ਹੈ, ਜਿਸ ਬਾਰੇ ਜਾਨਣ ਤੋਂ ਬਾਅਦ ਤੁਸੀਂ ਹੈਰਾਨ ਰਹਿ ਜਾਓਗੇ। ਇਹ ਰੇਪਿਸਟ ਆਪਣੀ ਸਰੀਰਕ ਕਾਮਨਾਵਾਂ ਨੂੰ ਪੂਰਾ ਕਰਨ ਲਈ ਪੁਰਸ਼ਾਂ ਦਾ ਸ਼ਿਕਾਰ ਕਰਦਾ ਸੀ। ਇਹ ਮਾਮਲਾ ਬ੍ਰਿਟੇਨ ਦਾ ਹੈ, ਜਿਥੇ ਇਹ ਹੈਵਾਨ ਦੀ ਪਛਾਣ ਜਨਤਕ ਕਰ ਦਿੱਤੀ ਗਈ ਹੈ। ਰੇਨਹਾਰਡ ਦੇ ਖਿਲਾਫ 150 ਤੋਂ ਜ਼ਿਆਦਾ ਯੌਨ ਅਪਰਾਧ ਦੇ ਮਾਮਲੇ ਦਰਜ ਹਨ, ਜਿਹਨਾਂ ਵਿਚ 136 ਰੇਪ ਕੇਸ ਹਨ। ਪੁਲਸ ਮੁਤਾਬਕ ਰੇਨਹਾਰਡ ਨੇ 190 ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਸੀ।

ਮਰਦਾਂ ਨੂੰ ਬਣਾਉਂਦਾ ਸੀ ਸ਼ਿਕਾਰ
ਬ੍ਰਿਟੇਨ ਵਿਚ ਇਹ ਯੌਨ ਅਪਰਾਧ ਨਾਲ ਜੁੜਿਆ ਹੈਰਾਨ ਕਰਨ ਵਾਲਾ ਮਾਮਲਾ ਹੈ, ਜਿਸ ਦਾ ਮੁਜਰਿਮ 36 ਸਾਲ ਦਾ ਰੇਨਹਾਰਡ ਸਿਨਾਗਾ ਹੈ ਤੇ ਉਹ ਇੰਡੋਨੇਸ਼ੀਆ ਦਾ ਨਾਗਰਿਕ ਹੈ। ਉਸ ਦੇ ਖਿਲਾਫ ਕਈ ਵੱਖ-ਵੱਖ ਮਾਮਲੇ ਚੱਲ ਰਹੇ ਹਨ। ਚਾਰ ਵੱਖ ਮਾਮਲਿਆਂ ਦੇ ਟ੍ਰਾਇਲ ਤੋਂ ਬਾਅਦ ਰੇਨਹਾਰਡ ਨੂੰ 48 ਮਰਦਾਂ ਨੂੰ ਆਪਣੇ ਫਲੈਟ ਵਿਚ ਲਿਜਾਣ ਤੇ ਫਿਰ ਉਹਨਾਂ ਦਾ ਰੇਪ ਕਰਨ ਦਾ ਦੋਸ਼ੀ ਪਾਇਆ ਗਿਆ। ਰੇਨਹਾਰਡ ਪਹਿਲਾਂ ਹੀ ਦੋ ਮਾਮਲਿਆਂ ਵਿਚ ਉਮਰ ਕੈਦ ਦਾ ਸਜ਼ਾ ਕੱਟ ਰਿਹਾ ਹੈ।

ਕੋਰਟ ਨੇ ਦੱਸਿਆ ਸ਼ੈਤਾਨ
ਜਾਂਚ ਦੌਰਾਨ ਖੁਲਾਸਾ ਹੋਇਆ ਕਿ ਰੇਨਹਾਰਡ ਆਮ ਕਰਕੇ ਉਹਨਾਂ ਪੁਰਸ਼ਾਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਸੀ ਜੋ ਸਮਲਿੰਗੀ ਨਹੀਂ ਸਨ। ਕਈ ਪੀੜਤਾਂ ਨੂੰ ਡ੍ਰਿੰਕ ਦਾ ਲਾਲਚ ਦਿੱਤਾ ਗਿਆ ਤੇ ਸਿਨਗਾ ਨੇ ਆਪਣੇ ਫਲੈਟ ਵਿਚ ਉਹਨਾਂ ਦਾ ਬਲਾਤਕਾਰ ਕਰਨ ਦੌਰਾਨ ਵੀਡੀਓ ਵੀ ਬਣਾਇਆ। ਕੋਰਟ ਨੇ ਸੁਣਵਾਈ ਦੌਰਾਨ ਕਿਹਾ ਕਿ ਰੇਨਹਾਰਡ ਇਕ ਸ਼ੈਤਾਨ ਜਿਹਾ ਸ਼ਿਕਾਰੀ ਹੈ, ਜਿਸ ਨੂੰ ਰਿਹਾਅ ਕਰਨਾ ਬਹੁਤ ਖਤਰਨਾਕ ਹੋਵੇਗਾ। ਕੋਰਟ ਨੇ ਇਸ ਮਾਮਲੇ ਦੀ ਰਿਪੋਰਟਿੰਗ 'ਤੇ ਵੀ ਬੈਨ ਲਗਾਇਆ ਸੀ, ਜਿਸ ਨੂੰ ਹੁਣ ਹਟਾ ਲਿਆ ਗਿਆ ਹੈ। ਇਸ ਤੋਂ ਬਾਅਦ ਇਸ ਬਲਾਤਕਾਰੀ ਦੀ ਪਛਾਣ ਜਨਤਕ ਕਰ ਦਿੱਤੀ ਗਈ ਹੈ।

ਸਾਲ 2017 'ਚ ਕੀਤਾ ਸੀ ਗ੍ਰਿਫਤਾਰ
ਰੇਨਹਾਰਡ ਨੂੰ ਸਾਲ 2017 ਵਿਚ ਗ੍ਰਿਫਤਾਰ ਕੀਤਾ ਗਿਆ ਸੀ, ਜਦੋਂ ਬਲਾਕਤਾਰ ਦੀ ਕੋਸ਼ਿਸ਼ ਦੌਰਾਨ ਇਕ ਵਿਅਕਤੀ ਨੂੰ ਹੋਸ਼ ਆਇਆ ਤੇ ਉਸ ਨੇ ਪੁਲਸ ਨੂੰ ਸਿਨਾਗਾ ਦੇ ਖਿਲਾਫ ਸ਼ਿਕਾਇਤ ਦਿੱਤੀ। ਸਿਨਾਗਾ ਬਲਾਤਕਾਰ ਦੇ ਦੌਰਾਨ ਵੀਡੀਓ ਵੀ ਬਣਾਉਂਦਾ ਸੀ, ਜੋ ਜਾਂਚ ਦੌਰਾਨ ਪੁਲਸ ਨੂੰ ਉਸ ਦੇ ਮੋਬਾਈਲ ਵਿਚੋਂ ਮਿਲੇ। ਪੁਲਸ ਦਾ ਕਹਿਣਾ ਹੈ ਕਿ ਬ੍ਰਿਟੇਨ ਦੇ ਪੂਰੇ ਨਿਆਇਕ ਇਤਿਹਾਸ ਵਿਚ ਰੇਨਹਾਰਡ ਸਿਨਾਗਾ ਖਤਰਨਾਕ ਬਲਾਤਕਾਰੀ ਹਨ।


author

Baljit Singh

Content Editor

Related News