ਕੋਰੋਨਾ ਸੰਕਟ ਵਿਚਾਲੇ ਬ੍ਰਿਟੇਨ ਨੇ 40 ਕੈਦੀਆਂ ਨੂੰ ਕੀਤਾ ਰਿਹਾਅ

04/30/2020 5:30:13 PM

ਮਾਸਕੋ- ਬ੍ਰਿਟੇਨ ਨੇ ਜੇਲਾਂ ਵਿਚ ਕੋਰੋਨਾ ਵਾਇਰਸ ਦੇ ਕਹਿਰ ਨੂੰ ਫੈਲਣ ਤੋਂ ਰੋਕਣ ਲਈ 40 ਕੈਦੀਆਂ ਨੂੰ ਰਿਹਾਅ ਕਰ ਦਿੱਤਾ ਹੈ। ਬ੍ਰਿਟੇਨ ਦੇ ਨਿਆ ਰਾਜ ਮੰਤਰੀ ਰਾਬਰਟ ਬਕਲੈਂਡ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਬਕਲੈਂਡ ਨੇ ਕਿਹਾ ਕਿ ਅਜੇ ਤੱਕ ਅਸੀਂ 40 ਕੈਦੀ ਰਿਹਾਅ ਕੀਤੇ ਹਨ ਤੇ ਅੱਗੇ 4000 ਕੈਦੀ ਛੱਡੇ ਜਾ ਸਕਦੇ ਹਨ।

ਸਕੱਤਰ ਮੁਤਾਬਕ ਪਹਿਲਾਂ ਤੋਂ ਕੀਤੇ ਗਏ ਉਪਾਅ ਨਾਲ ਜੇਲਾਂ ਵਿਚ ਮਹਾਮਾਰੀ ਦੀ ਸਥਿਤੀ ਵਿਚ ਬਹੁਤ ਸੁਧਾਰ ਆਇਆ ਹੈ, ਜੋ ਇਕ ਮਹੀਨਾ ਪਹਿਲਾਂ ਦੀ ਤੁਲਨਾ ਵਿਚ ਬਹੁਤ ਬਿਹਤਰ ਹੈ। ਬ੍ਰਿਟੇਨ ਦੇ ਨਿਆ ਮੰਤਰਾਲਾ ਨੇ ਅਪ੍ਰੈਲ ਵਿਚ ਸ਼ੁਰੂਆਤੀ ਦਿਨਾਂ ਵਿਚ ਕਿਹਾ ਸੀ ਕਿ ਕੋਰੋਨਾ ਵਾਇਰਸ ਦੇ ਮੱਦੇਨਜ਼ਰ 4000 ਕੈਦੀਆਂ ਨੂੰ ਜੇਲਾਂ ਤੋਂ ਰਿਹਾਅ ਕੀਤਾ ਜਾ ਸਕਦਾ ਹੈ। ਮੰਤਰਾਲਾ ਨੇ ਕਿਹਾ ਕਿ ਕੈਦੀਆਂ ਨੂੰ ਹੌਲੀ-ਹੌਲੀ ਰਿਹਾਅ ਕੀਤਾ ਜਾਵੇਗਾ ਤੇ ਉਹਨਾਂ ਨੂੰ ਸਪੈਸ਼ਲ ਇਲੈਕਟ੍ਰਾਨਿਕ ਟ੍ਰੈਕਿੰਗ ਬ੍ਰੈਸਲੈੱਟ ਵੀ ਪਾਉਣੇ ਪੈਣਗੇ। ਇਹ ਉਪਾਅ ਹਿੰਸਕ ਜਾਂ ਯੌਨ ਅਪਰਾਧਾਂ ਦੇ ਦੋਸ਼ੀ ਕੈਦੀਆਂ 'ਤੇ ਲਾਗੂ ਨਹੀਂ ਹੋਣਗੇ। ਬ੍ਰਿਟੇਨ ਵਿਚ ਕੋਰੋਨਾ ਵਾਇਰਸ ਦੇ 1,65,221 ਮਾਮਲੇ ਸਾਹਮਣੇ ਆਏ ਹਨ ਜਦਕਿ 26,097 ਲੋਕਾਂ ਦੀ ਮੌਤ ਹੋ ਚੁੱਕੀ ਹੈ।


Baljit Singh

Content Editor

Related News