ਬ੍ਰਿਟੇਨ ''ਚ ਮਹਾਤਮਾ ਗਾਂਧੀ ''ਤੇ ਇਕ ਸਿੱਕਾ ਜਾਰੀ ਕਰਨ ''ਤੇ ਵਿਚਾਰ

08/02/2020 4:46:12 PM

ਲੰਡਨ (ਬਿਊਰੋ): ਬ੍ਰਿਟੇਨ ਮਹਾਤਮਾ ਗਾਂਧੀ ਦੇ ਸਨਮਾਨ ਵਿਚ ਇਕ ਸਿੱਕਾ ਜਾਰੀ ਕਰਨ 'ਤੇ ਵਿਚਾਰ ਕਰ ਰਿਹਾ ਹੈ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਕਿ ਤਾਂ ਜੋ ਕਾਲੇ, ਏਸ਼ੀਆਈ ਅਤੇ ਦੂਜੇ ਘੱਟ ਗਿਣਤੀ ਮੂਲ ਦੇ ਵਸਨੀਕਾਂ ਵਿਚ ਲੋਕਾਂ ਦੀ ਵੱਧਦੀ ਦਿਲਚਸਪੀ ਨੂੰ ਦੇਖਦੇ ਹੋਏ ਉਹਨਾਂ ਦੇ ਯੋਗਦਾਨ ਨੂੰ ਵੀ ਸਾਹਮਣੇ ਲਿਆਂਦਾ ਜਾ ਸਕੇ। ਬ੍ਰਿਟੇਨ ਦੇ ਵਿੱਤ ਮੰਤਰੀ ਰਿਸ਼ੀ ਸੁਨਕ ਨੇ ਇਸ ਸਬੰਧ ਵਿਚ ਰੋਇਲ ਮਿੰਟ ਐਡਵਾਇਜਰੀ ਕਮੇਟੀ ਨੂੰ ਲਿਖੀ ਚਿੱਠੀ ਵਿਚ ਕਿਹਾ ਕਿ ਅਜਿਹੇ ਭਾਈਚਾਰੇ ਦੇ ਖਾਸ ਲੋਕਾਂ ਨੂੰ ਪਛਾਣ ਦਿਵਾਉਣ ਲਈ ਕਦਮ ਚੁੱਕੇ ਜਾਣ।

ਬ੍ਰਿਟਿਸ਼ ਸਰਕਾਰ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈਕਿ ਆਰ.ਐੱਮ.ਏ.ਸੀ. (ਰੋਇਲ ਮਿੰਟ ਐਡਵਾਇਜਰੀ ਕਮੇਟੀ) ਹਾਲੇ ਗਾਂਧੀ 'ਤੇ ਇਕ ਸਿੱਕਾ ਕੱਢਣ 'ਤੇ ਵਿਚਾਰ ਕਰ ਰਹੀ ਹੈ। ਭਾਰਤ ਦੀ ਆਜ਼ਾਦੀ ਦੇ ਲਈ ਮਹਾਤਮਾ ਗਾਂਧੀ ਦਾ ਸੰਘਰਸ਼ ਕਿਸੇ ਤੋਂ ਲੁਕਿਆ ਨਹੀਂ। 2 ਅਕਤੂਬਰ ਨੂੰ ਉਹਨਾਂ ਦੀ ਜਯੰਤੀ ਦੁਨੀਆ ਅੰਤਰਰਾਸ਼ਟਰੀ ਅਹਿੰਸਾ ਦਿਵਸ ਦੇ ਰੂਪ ਵਿਚ ਮਨਾਉਂਦੀ ਹੈ। ਜਿਸ ਵਿਚਾਰ ਨੂੰ ਗਾਂਧੀ ਨੇ ਆਪਣੇ ਜੀਵਨ ਦਾ ਮੂਲ ਵਿਚਾਰ ਬਣਾਇਆ ਸੀ। 15 ਅਗਸਤ, 1947 ਨੂੰ ਭਾਰਤ ਦੀ ਆਜ਼ਾਦੀ ਦੇ ਕੁਝ ਹੀ ਮਹੀਨੇ ਬਾਅਦ 30 ਜਨਵਰੀ, 1948 ਨੂੰ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਸੀ।

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਆਫਤ : ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ 'ਚ ਲਾਗੂ ਹੋਵੇਗੀ ਐਮਰਜੈਂਸੀ

ਬੀਤੇ ਮਈ ਮਹੀਨੇ ਵਿਚ ਅਮਰੀਕਾ ਵਿਚ ਜਿਸ ਤਰ੍ਹਾਂ ਇਕ ਕਾਲੇ ਸ਼ਖਸ ਜੌਰਜ ਫਲਾਈਡ ਦੀ ਪੁਲਸ ਨੇ ਬੇਰਹਿਮੀ ਨਾਲ ਹੱਤਿਆ ਕੀਤੀ ਸੀ ਉਸ ਦੇ ਬਾਅਦ ਪੂਰੀ ਦੁਨੀਆ ਨਸਲਵਾਦੀ ਸੋਚ ਦੇ ਵਿਰੁੱਧ ਸੜਕਾਂ 'ਤੇ ਉਤਰ ਆਈ। ਇਸ ਘਟਨਾ ਦੇ ਬਾਅਦ ਕੁਝ ਬ੍ਰਿਟਿਸ਼ ਅਦਾਰਿਆਂ ਨੇ ਆਪਣੇ ਬਸਤੀਵਾਦ ਦੇ ਇਤਿਹਾਸ ਦੀ ਮੁੜ ਪੜਤਾਲ ਸ਼ੁਰੂ ਕਰ ਦਿੱਤੀ ਹੈ। ਉਸ ਘਟਨਾ ਦੇ ਬਾਅਦ ਕਈ ਸੰਗਠਨਾਂ ਨੇ ਅਜਿਹੇ ਭਾਈਚਾਰਿਆਂ ਦੀ ਮਦਦ ਲਈ ਕਈ ਤਰ੍ਹਾਂ ਨਾਲ ਪਹਿਲ ਵੀ ਕਰਨੀ ਸ਼ੁਰੂ ਕਰ ਦਿੱਤੀ ਹੈ। ਬ੍ਰਿਟਿਸ਼ ਵਿੱਤ ਮੰਤਰੀ ਰਿਸ਼ੀ ਸੁਨਕ ਨੇ ਵੀ ਆਪਣੀ ਚਿੱਠੀ ਵਿਚ ਇਹਨਾਂ ਸਾਰੀਆਂ ਗੱਲਾਂ ਦਾ ਜ਼ਿਕਰ ਕੀਤਾ ਹੈ। 

ਉਹਨਾਂ ਨੇ ਲਿਖਿਆ ਹੈ,''ਬਲੈਕ, ਏਸ਼ੀਅਨ ਐਂਡ ਮਾਈਨੋਰਿਟੀ ਐਥਨਿਕ ਕਮਿਊਨੀਟੀਜ਼ (BAME) ਦੇ ਮੈਂਬਰਾਂ ਨੇ ਬਹੁਤ ਜ਼ਿਆਦਾ ਯੋਗਦਾਨ ਦਿੱਤਾ ਹੈ। ਕਮੇਟੀ ਨੂੰ ਯੂਕੇ ਦੇ ਸਿੱਕਿਆਂ ਵਿਚ ਉਹਨਾਂ ਨੂੰ ਪਛਾਣ ਦੇਣ 'ਤੇ ਵਿਚਾਰ ਕਰਨਾ ਚਾਹੀਦਾ ਹੈ।'' ਇੱਥੇ ਦੱਸ ਦਈਏ ਕਿ ਆਰ.ਐੱਮ.ਏ.ਸੀ. ਮਾਹਰਾਂ ਦੀ ਇਕ ਸੁਤੰਤਰ ਕਮੇਟੀ ਹੈ ਜੋ ਬ੍ਰਿਟੇਨ ਦੇ ਵਿੱਤ ਮੰਤਰੀ ਨੂੰ ਸਿੱਕਿਆਂ ਦੇ ਥੀਮ ਅਤੇ ਡਿਜ਼ਾਈਨ ਦੀ ਸਿਫਾਰਿਸ਼ਾਂ ਕਰਦੀ ਹੈ।


Vandana

Content Editor

Related News