ਬ੍ਰਿਟੇਨ ਇਕ ਮਹੀਨੇ ਤੋਂ ਕਰ ਰਿਹੈ ਅੱਤਵਾਦੀ ਸੰਗਠਨਾਂ ਦਾ ਸਾਹਮਣਾ

Sunday, Nov 21, 2021 - 03:41 AM (IST)

ਲੰਡਨ - ਬ੍ਰਿਟੇਨ ਨੇ ਸਵੀਕਾਰ ਕੀਤਾ ਹੈ ਕਿ ਪਿਛਲੇ ਇਕ ਮਹੀਨੇ ਵਿਚ 2 ਹਿੰਸਕ ਘਟਨਾਵਾਂ ਤੋਂ ਬਾਅਦ ਤੋਂ ਉਸਨੂੰ ‘ਗੰਭੀਰ’ ਅੱਤਵਾਦੀ ਖਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੈਨੇਡਾ ਸਥਿਤ ਇਕ ਥਿੰਕ ਟੈਂਕ ਨੇ ਇਸਦੀ ਜਾਣਕਾਰੀ ਦਿੱਤੀ। ਇੰਟਰਨੈਸ਼ਨਲ ਫੋਰਮ ਫਾਰ ਰਾਈਟਸ ਐਂਡ ਸਕਿਓਰਿਟੀ ਨੇ ਅੱਤਵਾਦੀ-ਰੋਕੂ ਮਾਹਿਰਾਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਭਵਿੱਖ ਵਿਚ ਬ੍ਰਿਟੇਨ ਵਿਚ ਹੋਰ ਅੱਤਵਾਦੀ ਖਤਰਿਆਂ ਦੀ ਸ਼ੰਕਾ ਹੈ। ਹਾਲਾਂਕਿ, ਇਥੇ ਹੋਏ ਹਮਲਿਆਂ ਦੀ ਜ਼ਿੰਮੇਵਾਰੀ ਕੋਈ ਵੀ ਇਸਲਾਮੀ ਸਮੂਹ ਨਹੀਂ ਲੈ ਰਿਹਾ ਹੈ।

ਬ੍ਰਿਟਿਸ਼ ਸੁਰੱਖਿਆ ਮੰਤਰੀ ਡੇਮੀਅਨ ਹਿੰਡਸ ਨੂੰ ਸ਼ੱਕ ਸੀ ਕਿ ਇਹ ਘਟਨਾ ਆਨਲਾਈਨ ਕੱਟੜਪੰਥੀ ਦਾ ਨਤੀਜਾ ਹੋ ਸਕਦਾ ਹੈ। ਹਾਲ ਹੀ ਵਿਚ ਹੋਇਆ ਅੱਤਵਾਦੀ ਹਮਲਾ ਯੂਰਪ ਨੂੰ ਧਮਕੀ ਦੇਣ ਵਾਲਾ ਹੋ ਸਕਦਾ ਹੈ। ਦੱਸ ਦਈਏ ਕਿ 15 ਨਵੰਬਰ ਨੂੰ ਲਿਵਰਪੂਲ ਵਿਚ ਸਥਿਤ ਇਕ ਹਸਪਤਾਲ ਕੋਲ ਇਕ ਆਤਮਘਾਤੀ ਹਮਲਾਵਰ ਨੇ ਧਮਾਕਾਖੇਜ ਉਪਕਰਣ ਨਾਲ ਖੁਦ ਨੂੰ ਉਡਾ ਲਿਆ ਸੀ। ਉਧਰ, ਇਕ ਬ੍ਰਿਟਿਸ਼ ਘਰੇਲੂ ਕਾਊਂਟਰ-ਇੰਟਾਲੀਜੈਂਸ ਏਜੰਸੀ ਐੱਮ. ਆਈ.-5 ਮੁਤਾਬਕ, ਦੇਸ਼ ਲਈ ਇਸਲਾਮੀ ਅੱਤਵਾਦੀ ਖਤਰਾ ਅਸਲੀ ਹੈ। ‘‘ਬ੍ਰਿਟਿਸ਼ ਗ੍ਰਹਿ ਸਕੱਤਰ ਪ੍ਰੀਟੀ ਪਟੇਲ ਨੇ ਕਿਹਾ ਕਿ ਬ੍ਰਿਟੇਨ ਵਿਚ ਅੱਤਵਾਦੀ ਖਤਰਾ ਹੋਰ ਵਧ ਗਿਆ ਹੈ। ਨਾਲ ਹੀ ਇਕ ਹੋਰ ਅੱਤਵਾਦੀ ਹਮਲੇ ਦੀ ਸ਼ੰਕਾ ਵੀ ਪ੍ਰਗਟਾਈ ਹੈ।’’

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


Inder Prajapati

Content Editor

Related News