ਪਾਕਿ ਨੂੰ ਪੂਰਾ PoK ਖਾਲੀ ਕਰ ਦੇਣਾ ਚਾਹੀਦਾ ਹੈ : ਬ੍ਰਿਟਿਸ਼ ਸਾਂਸਦ

09/16/2019 10:00:39 AM

ਲੰਡਨ (ਬਿਊਰੋ)— ਬ੍ਰਿਟੇਨ ਦੇ ਸਾਂਸਦ ਬੌਬ ਬਲੈਕਮੈਨ ਨੇ ਪਾਕਿਸਤਾਨ ਨੂੰ ਖੁੱਲ੍ਹੇ ਤੌਰ 'ਤੇ ਕਿਹਾ ਹੈ ਕਿ ਉਹ ਪੂਰੇ ਪੀ.ਓ.ਕੇ. ਨੂੰ ਖਾਲੀ ਕਰ ਦੇਵੇ ਕਿਉਂਕਿ ਭਾਰਤ ਦਾ ਇਸ ਪੂਰੇ ਖੇਤਰ 'ਤੇ ਪ੍ਰਭੂਸੱਤਾ ਅਧਿਕਾਰ ਹੈ। ਭਾਰਤ ਸਰਕਾਰ ਵੱਲੋਂ ਧਾਰਾ 370 ਖਤਮ ਕੀਤੇ ਜਾਣ ਦੇ ਬਾਅਦ ਭਾਰਤੀ ਮੰਤਰੀ ਜਤਿੰਦਰ ਸਿੰਘ ਨੇ ਅਧਿਕਾਰਕ ਤੌਰ 'ਤੇ ਕਿਹਾ ਸੀ ਕਿ ਹੁਣ ਸਾਡਾ ਅਗਲਾ ਏਜੰਡਾ ਪੀ.ਓ.ਕੇ. ਹੈ। ਉਨ੍ਹਾਂ ਦੇ ਇਸ ਬਿਆਨ ਦੇ ਬਾਅਦ ਬ੍ਰਿਟੇਨ ਦੇ ਸਾਂਸਦ ਦਾ ਇਸ ਮਾਮਲੇ ਵਿਚ ਇਹ ਵੱਡਾ ਬਿਆਨ ਆਇਆ ਹੈ। ਯੂ.ਕੇ. ਵਿਚ ਕਸ਼ਮੀਰੀ ਪੰਡਿਤਾਂ ਨੂੰ ਸੰਬੋਧਿਤ ਕਰਦਿਆਂ ਬੌਬ ਨੇ ਪਾਕਿਸਤਾਨ ਨੂੰ ਨਸੀਹਤ ਵੀ ਦਿੱਤੀ।

ਅਸਲ ਵਿਚ ਪਾਕਿਸਤਾਨ ਸਰਕਾਰ ਧਾਰਾ 370 ਹਟਾਏ ਜਾਣ ਦੇ ਵਿਰੁੱਧ ਯੂਨਾਈਟਿਡ ਨੈਸ਼ਨਜ਼ ਵਿਚ ਪ੍ਰਸਤਾਵ ਲਿਆਉਣ ਦੀ ਤਿਆਰੀ ਕਰ ਰਿਹਾ ਹੈ। ਇਸ 'ਤੇ ਬੌਬ ਨੇ ਕਿਹਾ ਕਿ ਪੂਰੇ ਜੰਮੂ-ਕਸ਼ਮੀਰ ਖੇਤਰ 'ਤੇ ਭਾਰਤ ਦਾ ਪ੍ਰਭੂਸੱਤਾ ਅਧਿਕਾਰ ਹੈ। ਜਿਹੜੇ ਲੋਕ ਯੂ.ਐੱਨ. ਵਿਚ ਮਤਾ (Resolution) ਲਿਆਉਣ ਦੀ ਗੱਲ ਕਰ ਰਹੇ ਹਨ ਉਹ ਪਹਿਲੇ ਮਤੇ ਨੂੰ ਨਜ਼ਰ ਅੰਦਾਜ਼ ਕਰ ਰਹੇ ਹਨ, ਜਿਸ ਵਿਚ ਕਿਹਾ ਗਿਆ ਸੀ ਕਿ ਪਾਕਿਸਤਾਨ ਦੀ ਫੌਜ ਪੂਰੇ ਕਸ਼ਮੀਰ ਵਿਚੋਂ ਵਾਪਸ ਜਾਵੇਗੀ। ਬੌਬ ਨੇ ਇਹ ਬਿਆਨ ਲੰਡਨ ਵਿਚ ਬਲੀਦਾਨ ਦਿਵਸ ਦੇ ਮੌਕੇ 'ਤੇ ਆਯਜਿਤ ਪ੍ਰੋਗਰਾਮ ਵਿਚ ਦਿੱਤਾ। 

 

ਇਸ ਪ੍ਰੋਗਰਾਮ ਦਾ ਆਯੋਜਨ ਕਸ਼ਮੀਰੀ ਪੰਡਿਤ ਕਲਚਰਲ ਸੋਸਾਇਟੀ ਐਂਡ ਆਲ ਇੰਡੀਆ ਕਸ਼ਮੀਰੀ ਸਮਾਜ ਵੱਲੋਂ ਆਯੋਜਿਤ ਕੀਤਾ ਗਿਆ ਸੀ। ਇਸ ਵਿਚ 'ਵੁਈ ਰਿਮੈਂਬਰ, ਦੀ ਜਰਨੀ ਆਫ ਕਸ਼ਮੀਰੀ ਪੰਡਿਤ' ਨਾਟਕ ਵੀ ਪੇਸ਼ ਕੀਤਾ ਗਿਆ। ਯੂ.ਕੇ. ਵਿਚ ਭਾਰਤੀ ਹਾਈ ਕਮਿਸ਼ਨਰ ਰੂਚੀ ਘਨਸ਼ਾਮ ਨੇ ਇਸ ਪ੍ਰੋਗਰਾਮ ਦੀ ਟਵੀਟ ਕਰ ਕੇ ਪ੍ਰਸ਼ੰਸਾ ਕੀਤੀ ਅਤੇ ਧਾਰਾ 370 ਦੇ ਸਮਰਥਨ ਲਈ ਬੌਬ ਦਾ ਸ਼ੁਕਰੀਆ ਅਦਾ ਕੀਤਾ।


Vandana

Content Editor

Related News