51 ਸਾਲਾ ਸ਼ਖਸ ਨੇ ਸਾਈਕਲਿੰਗ ਕਰ ਕੇ ਬਣਾਈ ਹਿਰਨ ਦੀ ਇਮੇਜ, ਤਸਵੀਰ ਵਾਇਰਲ

Wednesday, Dec 11, 2019 - 02:41 PM (IST)

51 ਸਾਲਾ ਸ਼ਖਸ ਨੇ ਸਾਈਕਲਿੰਗ ਕਰ ਕੇ ਬਣਾਈ ਹਿਰਨ ਦੀ ਇਮੇਜ, ਤਸਵੀਰ ਵਾਇਰਲ

ਲੰਡਨ (ਬਿਊਰੋ): ਬਿ੍ਰਟੇਨ ਦੇ ਚੇਲਟੇਨਹਮ ਵਿਚ ਰਹਿਣ ਵਾਲੇ ਐਨਥਨੀ ਹੋਇਟੇ ਨੇ ਰਾਜਧਾਨੀ ਲੰਡਨ ਵਿਚ 9 ਘੰਟੇ ਸਾਈਕਲ ਚਲਾ ਕੇ ਆਪਣੇ ਫਿੱਟਨੈੱਸ ਟਰੈਕ 'ਤੇ ਹਿਰਨ ਦੀ ਇਮੇਜ ਬਣਾਈ। ਐਨਥਨੀ ਨੇ ਇਸ ਲਈ ਇਕ ਫਿੱਟਨੈੱਸ ਐਪ ਦੀ ਵਰਤੋਂ ਕੀਤੀ। ਇਸ ਲਈ 51 ਸਾਲਾ ਦੇ ਐਨਥਨੀ ਨੇ 127 ਕਿਲੋਮੀਟਰ ਦਾ ਸਫਰ ਤੈਅ ਕੀਤਾ ਅਤੇ ਰਸਤਾ ਅਜਿਹਾ ਚੁਣਿਆ ਕਿ ਉਹ ਰੇਂਡੀਅਰ ਦੀ ਇਮੇਜ ਬਣਾਏ।

PunjabKesari

ਇਸ ਦੀ ਸ਼ੁਰੂਆਤ ਉਹਨਾਂ ਨੇ ਪੱਛਮੀ ਲੰਡਨ ਦੇ ਹੈਮਰਸਮਿਥ ਤੋਂ ਕੀਤੀ ਅਤੇ ਖਤਮ ਹਿਊਸਟਨ ਵਿਚ ਕੀਤਾ। ਜ਼ਿਕਰਯੋਗ ਹੈ ਕਿ ਰੇਂਡੀਅਰ ਆਰਕਟਿਕ ਅਤੇ ਉਪਾਕਰਟਿਕ ਇਲਾਕਿਆਂ ਵਿਚ ਮਿਲਣ ਵਾਲੀ ਹਿਰਨ ਦੀ ਇਕ ਨਸਲ ਹੈ। 

PunjabKesari

ਐਨਥਨੀ ਹਰੇਕ ਸਾਲ ਦੇ ਅਖੀਰ ਵਿਚ ਇਕ ਇਮੇਜ ਬਣਾਉਣ ਦੀ ਕੋਸ਼ਿਸ਼ ਕਰਦੇ ਹਨ।ਇਸ ਤੋਂ ਪਹਿਲਾਂ ਐਨਥਨੀ ਦੋ ਇਮੇਜ ਬਣਾ ਚੁੱਕੇ ਹਨ। ਉਹਨਾਂ ਨੇ 2017 ਵਿਚ ਸਾਈਕਲਿੰਗ ਨਾਲ ਹੀ ਨਕਸ਼ੇ 'ਤੇ ਇਕ ਸਨੋਮੈਨ ਬਣਾਇਆ ਸੀ। 2018 ਦੌਰਾਨ ਬਰਮਿੰਘਮ ਸ਼ਹਿਰ ਵਿਚ 141 ਕਿਲੋਮੀਟਰ ਦੀ ਸਾਈਕਲਿੰਗ ਨਾਲ ਐਨਥਨੀ ਨੇ ਸਾਂਤਾ ਕਲੋਜ ਦਾ ਡਿਜ਼ਾਈਨ ਬਣਾਇਆ ਸੀ। ਐਨਥਨੀ ਨੇ ਪਿਛਲੀਆਂ ਦੋ ਇਮੇਜ ਦੇ ਮੁਕਾਬਲੇ ਰੇਂਡੀਅਰ ਦੀ ਇਮੇਜ ਨੂੰ ਸਭ ਤੋਂ ਵਧੀਆ ਦੱਸਿਆ ਹੈ। 

PunjabKesari

ਰੇਂਡੀਅਰ ਦੀ ਇਮੇਜ ਬਣਾਉਣ ਲਈ ਉਹ ਪਹਿਲਾਂ ਉੱਤਰ ਵਿਚ ਐਡਗਵੇਅਰ ਰਾਕ ਅਤੇ ਫਿਰ ਦੱਖਣ ਵਿਚ ਗਏ। ਇਸ ਦੇ ਬਾਅਦ ਪੂਰਬ ਵਿਚ ਹੈਮਪਸਟੀਡ ਹੀਥ ਤੋਂ ਜੰਗਲ ਅਤੇ ਮੈਦਾਨਾਂ ਵਿਚੋਂ ਲੰਘੇ। ਅਖੀਰ ਵਿਚ ਦੱਖਣ ਵਿਚ ਕਿਲਬਰਨ ਅਤੇ ਮੈਡਾ ਵੇਲ ਤੋਂ ਹੁੰਦੇ ਹੋਏ ਹਿਊਸਟਨ ਵਿਚ ਸਾਈਕਲਿੰਗ ਖਤਮ ਕੀਤੀ। 


author

Vandana

Content Editor

Related News