ਬ੍ਰਿਟੇਨ ਦੀ 90 ਸਾਲਾ ਬੀਬੀ ਦੇ ਨਾਮ ਰਿਕਾਰਡ, ਲਗਵਾਇਆ ਫਾਈਜ਼ਰ ਦਾ ਕੋਵਿਡ-19 ਟੀਕਾ
Tuesday, Dec 08, 2020 - 05:57 PM (IST)
ਲੰਡਨ (ਭਾਸ਼ਾ): ਉੱਤਰੀ ਆਇਰਲੈਂਡ ਦੀ 90 ਸਾਲ ਦੀ ਮਾਰਗ੍ਰੇਟ ਕੀਨਾਨ ਉਰਫ ਮੈਗੀ ਕੋਵਿਡ-19 ਤੋਂ ਬਚਾਅ ਲਈ ਫਾਈਜ਼ਰ/ਬਾਇਓਨਟੇਕ ਵੱਲੋਂ ਬਣਾਇਆ ਟੀਕਾ ਲਗਵਾਉਣ ਵਾਲੀ ਦੁਨੀਆ ਦੀ ਪਹਿਲੀ ਵਿਅਕਤੀ ਬਣ ਗਈ ਹੈ। ਮੈਗੀ ਨੂੰ ਟੀਕਾ ਲਗਾਏ ਜਾਣ ਦੇ ਨਾਲ ਹੀ ਬ੍ਰਿਟੇਨ ਦੇ ਇਤਿਰਾਸ ਦੇ ਸਭ ਤੋਂ ਵੱਡੇ ਟੀਕਾਕਰਨ ਪ੍ਰੋਗਰਾਮ ਦੀ ਵੀ ਸ਼ੁਰੂਆਤ ਹੋ ਗਈ। ਮੈਗੀ ਨੂੰ ਕੋਵੇਂਟ੍ਰੀ ਦੇ ਸਥਾਨਕ ਹਸਪਤਾਲ ਵਿਚ ਸਵੇਰੇ 6.31 ਵਜੇ ਕੋਵਿਡ-19 ਟੀਕਾ ਲਗਾਇਆ ਗਿਆ। ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ,''ਅੱਜ ਬ੍ਰਿਟੇਨ ਨੇ ਕੋਰੋਨਾਵਾਇਰਸ ਦੇ ਖਿਲਾਫ਼ ਲੜਾਈ ਵਿਚ ਇਕ ਵੱਡਾ ਕਦਮ ਚੁੱਕਿਆ ਹੈ। ਮੈਨੂੰ ਟੀਕਾ ਵਿਕਸਿਤ ਕਰਨ ਵਾਲੇ ਵਿਗਿਆਨੀਆਂ, 'ਟ੍ਰਾਇਲ' ਵਿਚ ਹਿੱਸਾ ਲੈਣ ਵਾਲੇ ਲੋਕਾਂ ਅਤੇ ਇਸ ਨੂੰ ਲਿਆਉਣ ਲਈ ਦਿਨ-ਰਾਤ ਮਿਹਨਤ ਕਰਨ ਵਾਲੇ ਐੱਨ.ਐੱਚ.ਐੱਸ. 'ਤੇ ਬਹੁਤ ਮਾਣ ਹੈ।'
Today the first vaccinations in the UK against COVID-19 begin. Thank you to our NHS, to all of the scientists who worked so hard to develop this vaccine, to all the volunteers - and to everyone who has been following the rules to protect others. We will beat this together. https://t.co/poOYG1vHQe
— Boris Johnson (@BorisJohnson) December 8, 2020
ਨੈਸ਼ਨਲ ਹੈਲਥ ਸਰਵਿਸ (ਐੱਨ.ਐੱਚ.ਐੱਸ.) ਨੇ ਇਸ ਨੂੰ 'ਇਤਿਹਾਸਿਕ ਪਲ' ਦੱਸਿਆ। ਇਸ ਦਿਨ ਨੂੰ ਜਾਨਲੇਵਾ ਕੋਰੋਨਾਵਾਇਰਸ ਦੇ ਖਿਲਾਫ਼ ਲੜਾਈ ਵਿਚ 'ਵੀ-ਡੇਅ' ਜਾਂ 'ਵੈਕਸੀਨ-ਡੇਅ' ਕਿਹਾ ਜਾ ਰਿਹਾ ਹੈ। ਅਗਲੇ ਹਫਤੇ 91 ਸਾਲ ਦੀ ਹੋਣ ਜਾ ਰਹੀ ਮੈਗੀ ਨੇ ਕਿਹਾ,''ਮੈਨੂੰ ਬਹੁਤ ਖਾਸ ਮਹਿਸੂਸ ਹੋ ਰਿਹਾ ਹੈ ਕਿ ਮੈਂ ਅਜਿਹੀ ਪਹਿਲੀ ਵਿਅਕਤੀ ਹਾਂ ਜਿਸ ਦਾ ਕੋਵਿਡ-19 ਤੋਂ ਬਚਾਅ ਲਈ ਟੀਕਾਕਰਨ ਕੀਤਾ ਗਿਆ। ਸਮੇਂ ਤੋਂ ਪਹਿਲਾਂ ਮਿਲਿਆ ਇਹ ਮੇਰੇ ਲਈ ਜਨਮਦਿਨ ਦਾ ਸਭ ਤੋਂ ਚੰਗਾ ਤੋਹਫਾ ਹੈ। ਕਿਉਂਕਿ ਇਸ ਦਾ ਮਤਲਬ ਇਹ ਹੋਵੇਗਾ ਕਿ ਹੁਣ ਆਖਰ ਮੈਂ ਆਪਣੇ ਪਰਿਵਾਰ ਅਤੇ ਦੋਸਤਾਂ ਦੇ ਨਾਲ ਮਿਲ ਕੇ ਨਵਾਂ ਸਾਲ ਮਨਾ ਸਕਦੀ ਹਾਂ। ਇਸ ਲੱਗਭਗ ਪੂਰਾ ਸਾਲ ਮੈਨੂੰ ਇਕੱਲੇ ਹੀ ਰਹਿਣਾ ਪਿਆ।''
ਪੜ੍ਹੋ ਇਹ ਅਹਿਮ ਖਬਰ- ਵੱਡਾ ਖੁਲਾਸਾ : ਕ੍ਰਾਈਸਟਚਰਚ ਮਸਜਿਦ ਦੇ ਹਮਲਾਵਰ ਨੇ ਕੀਤੀ ਸੀ ਭਾਰਤ ਯਾਤਰਾ
ਮੈਗੀ ਨੂੰ ਅਘਲੀ ਖੁਰਾਕ (ਬੂਸਟਰ ਡੋਜ਼) ਦੇ ਤੌਰ 'ਤੇ ਦੂਜਾ ਟੀਕਾ 21 ਦਿਨ ਬਾਅਦ ਲਗਾਇਆ ਜਾਵੇਗਾ। ਉਹਨਾਂ ਨੇ ਕਿਹਾ,''ਮੇਰੀ ਸਲਾਹ ਹੋਵੇਗੀ ਕਿ ਜਿਸ ਨੂੰ ਵੀ ਟੀਕਾ ਹਾਸਲ ਹੋਵੇ, ਉਹ ਉਸ ਨੂੰ ਸਵੀਕਾਰ ਕਰੇ। ਜੇਕਰ ਮੈਂ 90 ਦੀ ਉਮਰ ਵਿਚ ਇਸ ਨੂੰ ਲਗਵਾ ਸਕਦੀ ਹਾਂ ਤਾਂ ਤੁਸੀਂ ਵੀ ਲਗਵਾ ਸਕਦੇ ਹੋ।'' ਮੈਗੀ ਉਹਨਾਂ ਚੋਣਵੇਂ ਲੋਕਾਂ ਵਿਚ ਸ਼ਾਮਲ ਹੈ ਜਿਸ ਨਾਲ ਐੱਨ.ਐੱਚ.ਐੱਸ. ਨੇ ਟੀਕਾ ਲਗਾਉਣ ਲਈ ਪਹਿਲਾਂ ਤੋਂ ਸੰਪਰਕ ਕੀਤਾ ਹੋਇਆ ਸੀ। ਉਹਨਾ ਦੇ ਇਲਾਵਾ ਉੱਤਰ-ਪੂਰਬੀ ਇੰਗਲੈਂਡ ਦੇ ਭਾਰਤੀ ਮੂਲ ਦੇ 87 ਸਾਲਾ ਹਰੀ ਸ਼ੁਕਲਾ ਦੁਨੀਆ ਦੇ ਉਹਨਾਂ ਚੋਣਵੇਂ ਕੁਝ ਲੋਕਾਂ ਵਿਚ ਸ਼ਾਮਲ ਹੋਣਗੇ, ਜਿਹਨਾਂ ਨੂੰ ਕੋਵਿਡ-19 ਦਾ ਟੀਕਾ ਲੱਗੇਗਾ। ਸ਼ੁਕਲਾ ਨੂੰ ਨਿਊਕੈਸਲ ਵਿਚ ਇਕ ਹਸਪਤਾਲ ਵਿਚ 'ਫਾਈਜ਼ਰ/ਬਾਇਓਨਟੇਕ' ਵੱਲੋਂ ਵਿਕਸਿਤ ਕੀਤਾ ਟੀਕਾ ਲਗਾਇਆ ਜਾਵੇਗਾ। ਟਾਈਨ ਐਂਡ ਵੇਯਰ ਦੇ ਵਸਨੀਕ ਸ਼ੁਕਲਾ ਨੇ ਕਿਹਾ ਕਿ ਉਹਨਾਂ ਨੂੰ ਲੱਗਦਾ ਹੈ ਕੀ ਟੀਕੇ ਦੀਆਂ ਪਹਿਲੀਆਂ ਦੋ ਖੁਰਾਕਾਂ ਲਗਵਾਉਣਾ ਉਹਨਾਂ ਦਾ ਫਰਜ਼ ਹੈ।
ਨੋਟ- ਬ੍ਰਿਟੇਨ ਦੀ 90 ਸਾਲਾ ਬੀਬੀ ਨੇ ਲਗਵਾਇਆ ਫਾਈਜ਼ਰ ਦਾ ਕੋਵਿਡ-19 ਟੀਕਾ ਸੰਬੰਧੀ ਖ਼ਬਰ ਬਾਰੇ ਦੱਸੋ ਆਪਣੀ ਰਾਏ।