ਕੋਰੋਨਾ ਦਾ ਕਹਿਰ, ਬ੍ਰਿਟੇਨ ''ਚ 5 ਸਾਲਾ ਮਾਸੂਮ ਦੀ ਮੌਤ

04/05/2020 5:58:11 PM

ਲੰਡਨ (ਬਿਊਰੋ): ਕੋਵਿਡ-19 ਦੇ ਚਪੇਟ ਵਿਚ ਆ ਕੇ ਮਰਨ ਵਾਲਿਆਂ ਵਿਚ ਜ਼ਿਆਦਾਤਰ ਬਜ਼ੁਰਗ ਹਨ। ਪਰ ਬ੍ਰਿਟੇਨ ਵਿਚ ਇਕ 5 ਸਾਲ ਦੇ ਬੱਚੇ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਇੱਥੇ ਸ਼ਨੀਵਾਰ ਨੂੰ ਕੋਵਿਡ-19 ਨਾਲ 708 ਲੋਕਾਂ ਦੀ ਮੌਤ ਹੋ ਗਈ ਜੋ ਦੇਸ਼ ਵਿਚ ਇਸ ਬੀਮਾਰੀ ਨਾਲ ਇਕ ਦਿਨ ਵਿਚ ਹੋਣ ਵਾਲੀਆਂ ਮੌਤਾਂ ਦੀ ਸਭ ਤੋਂ ਵੱਧ ਗਿਣਤੀ ਹੈ। ਸਿਹਤ ਮੰਤਰਾਲੇ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਅੰਤਰਰਾਸ਼ਟਰੀ ਸਮੇਂ ਮੁਤਾਬਕ 4 ਵਜੇ ਤੱਕ ਜਾਨਲੇਵਾ ਕੋਰੋਨਾ ਨਾਲ 4,313 ਲੋਕਾਂ ਦੀ ਮੌਤ ਹੋਈ ਅਤੇ ਸ਼ਨੀਵਾਰ ਤੱਕ ਕੁੱਲ 41,903 ਮਾਮਲਿਆਂ ਦੀ ਪੁਸ਼ਟੀ ਹੋਈ।

ਸਿਹਤ ਮੰਤਰਾਲੇ ਦੇ ਮੁਤਾਬਕ ਦੇਸ਼ ਵਿਚ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਅਤੇ ਅਗਲੇ 10 ਦਿਨ ਤੱਕ ਹਾਲਾਤ ਹੋਰ ਵਿਗੜ ਸਕਦੇ ਹਨ। ਰਾਸ਼ਟਰੀ ਸਿਹਤ ਸੇਵਾ (ਐੱਨ.ਐੱਚ.ਐੱਸ.) ਨੇ ਦੱਸਿਆ,''ਮਰੀਜ਼ਾਂ ਦੀ ਉਮਰ 5 ਸਾਲ ਤੋਂ 104 ਸਾਲ ਦੇ ਵਿਚ ਹੈ। 48 ਸਾਲ ਤੋਂ 93 ਸਾਲ ਦੀ ਵਿਚਲੀ ਉਮਰ ਦੇ 637 ਮਰੀਜ਼ਾਂ ਵਿਚੋਂ 40 ਨੂੰ ਪਹਿਲਾਂ ਤੋਂ ਕੋਈ ਬੀਮਾਰੀ ਨਹੀ ਸੀ।'' ਐੱਨ.ਐੱਚ.ਐੱਸ. ਨੇ ਦੱਸਿਆ ਕਿ ਪਰਿਵਾਰ ਦੀ ਅਪੀਲ 'ਤੇ ਉਹ 5 ਸਾਲ ਦੇ ਮਰੀਜ਼ ਦੇ ਬਾਰੇ ਵਿਚ ਜ਼ਿਆਦਾ ਜਾਣਕਾਰੀ ਨਹੀਂ ਦੇਵੇਗਾ।

ਪੜ੍ਹੋ ਇਹ ਅਹਿਮ ਖਬਰ- ਬੋਰਿਸ ਜਾਨਸਨ ਦੇ ਬਾਅਦ ਗਰਭਵਤੀ ਮੰਗੇਤਰ 'ਚ ਵੀ ਕੋਰੋਨਾ ਦੇ ਲੱਛਣ

ਜ਼ਿਕਰਯੋਗ ਹੈ ਕਿ ਲੰਡਨ ਦੇ 13 ਸਾਲਾ ਮੁੰਡੇ ਇਸਮਾਈਲ ਅਬਦੁਲਵਹਾਬ ਦੀ ਕੋਰੋਨਾਵਾਇਰਸ ਨਾਲ ਇਨਫੈਕਟਿਡ ਪਾਏ ਜਾਣ ਦੇ ਕੁਝ ਦਿਨਾਂ ਬਾਅਦ ਹੀ ਪਿਛਲੇ ਹਫਤੇ ਮੌਤ ਹੋ ਗਈ ਸੀ। ਉਸ ਦੇ ਪਰਿਵਾਰ ਨੇ ਦੱਸਿਆ ਸੀ ਕਿ ਉਸ ਨੂੰ ਪਹਿਲਾਂ ਤੋਂ ਕੋਈ ਬੀਮਾਰੀ ਨਹੀਂ ਸੀ। ਸੀਨੀਅਰ ਮੰਤਰੀ ਮਾਈਕਲ ਗੋਵ ਨੇ ਦੱਸਿਆ ਕਿ ਨੌਜਵਾਨ ਦੀ ਮਾਂ ਅਤੇ ਉਸ ਦੇ ਭੈਣ-ਭਰਾ ਵਿਚ ਕੋਰੋਨਾਵਾਇਰਸ ਦੇ ਕੋਈ ਲੱਛਣ ਨਹੀਂ ਦੇਖੇ ਗਏ ਹਨ ਪਰ ਜਦੋਂ ਮੁੰਡੇ ਦਾ ਅੰਤਿਮ ਸੰਸਕਾਰ ਕੀਤਾ ਗਿਆ ਤਾਂ ਪਰਿਵਾਰ ਨੇ ਆਨਲਾਈਨ ਦੇਖਿਆ ਕਿਉਂਕਿ ਇਹ ਆਈਸੋਲੇਸ਼ਨ ਵਿਚ ਹਨ।


Vandana

Content Editor

Related News