ਕੋਰੋਨਾਵਾਇਰਸ : ਬ੍ਰਿਟੇਨ 'ਚ 2 ਅਤੇ ਫਰਾਂਸ 'ਚ 6ਵੇਂ ਮਾਮਲੇ ਦੀ ਪੁਸ਼ਟੀ

01/31/2020 4:00:27 PM

ਲੰਡਨ (ਭਾਸ਼ਾ): ਬ੍ਰਿਟੇਨ ਸਰਕਾਰ ਨੇ ਸ਼ੁੱਕਰਵਾਰ ਨੂੰ ਦੇਸ਼ ਵਿਚ ਜਾਨਲੇਵਾ ਕੋਰੋਨਾਵਾਇਰਸ ਦੇ ਦੋ ਮਾਮਲਿਆਂ ਦੀ ਪੁਸ਼ਟੀ ਕੀਤੀ। ਸਰਕਾਰ ਨੇ ਕਿਹਾ ਕਿ ਮਰੀਜ਼ ਇਕ ਹੀ ਪਰਿਵਾਰ ਦੇ ਮੈਂਬਰ ਹਨ ਜੋ ਖਾਸ ਦੇਖਭਾਲ ਵਿਚ ਸਨ। ਬ੍ਰਿਟੇਨ ਦੇ ਸਿਹਤ ਵਿਭਾਗ ਨੇ ਜ਼ੋਰ ਦੇ ਕੇ ਕਿਹਾ ਕਿ ਵਾਇਰਸ ਨਾਲ ਨਜਿੱਠਣ ਲਈ ਰਾਸ਼ਤਰੀ ਸਿਹਤ ਸੇਵਾ (NHS)ਪੂਰੀ ਤਰ੍ਹਾਂ ਤਿਆਰ ਹੈ। ਬ੍ਰਿਟੇਨ ਦੇ ਮੁੱਖ ਮੈਡੀਕਲ ਅਧਿਕਾਰੀ ਨੇ ਕਿਹਾ,''ਅਸੀਂ ਇਸ ਗੱਲ ਦੀ ਪੁਸ਼ਟੀ ਕਰ ਸਕਦੇ ਹਾਂ ਕਿ ਇੰਗਲੈਂਡ ਵਿਚ ਪਰੀਖਣ ਵਿਚ ਦੋ ਮਰੀਜ਼ਾਂ ਦੀ ਜਾਂਚ ਦੇ ਨਤੀਜੇ ਪੌਜੀਟਿਵ ਪਾਏ ਗਏ ਹਨ।'' 

ਉਹਨਾਂ ਨੇ ਕਿਹਾ,''ਮਰੀਜ਼ਾਂ ਨੂੰ ਵਿਸ਼ੇਸ਼ ਦੇਖਭਾਲ ਮਿਲ ਰਹੀ ਹੈ। ਅਸੀਂ ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪੜਤਾਲ ਕੀਤੀਆਂ ਇਨਫੈਕਸ਼ਨ ਪ੍ਰਕਿਰਿਆਵਾਂ ਦੀ ਵਰਤੋਂ ਕਰ ਰਹੇ ਹਾਂ। ਐੱਨ.ਐੱਚ.ਐੱਸ. ਪੂਰੀ ਤਰ੍ਹਾਂ ਤਿਆਰ ਹੈ ਅਤੇ ਉਹ ਉਹਨਾਂ ਵਿਅਕਤੀਆਂ ਦੀ ਪਛਾਣ ਕਰਨ ਵਿਚ ਤੇਜ਼ੀ ਨਾਲ ਜੁਟਿਆ ਹੈ ਜਿਹੜੇ ਇਹਨਾਂ ਮਰੀਜ਼ਾਂ ਦੇ ਸੰਪਰਕ ਵਿਚ ਆਏ ਹਨ ਤਾਂ ਜੋ ਇਸ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਜ਼ਿਕਰਯੋਗ ਹੈ ਕਿ ਇਹ ਵਾਇਰਸ ਚੀਨ ਦੇ ਵੁਹਾਨ ਤੋਂ ਫੈਲਿਆ ਅਤੇ ਇਸ ਨਾਲ ਹੁਣ ਤੱਕ 213 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 9000 ਦੇ ਕਰੀਬ ਮਾਮਲੇ ਸਾਹਮਣੇ ਆਏ ਹਨ। ਭਾਰਤ ਸਮੇਤ 18 ਦੇਸ਼ਾਂ ਵਿਚ ਇਸ ਵਾਇਰਸ ਦੇ 98 ਮਾਮਲੇ ਸਾਹਮਣੇ ਆ ਚੁੱਕੇ ਹਨ।

ਉੱਧਰ ਫਰਾਂਸ ਵਿਚ ਵੀ ਕੋਰੋਨਾਵਾਇਰਸ ਦਾ 6ਵਾਂ ਮਾਮਲਾ ਸਾਹਮਣੇ ਆ ਚੁੱਕਾ ਹੈ। ਸਥਾਨਕ ਅਖਬਾਰ ਲੀ ਫਿਗਾਰੋ ਨੇ ਸਿਹਤ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਜੇਰੋਮ ਸਲੋਮਨ ਦੇ ਹਵਾਲੇ ਨਾਲ ਦੱਸਿਆ ਕਿ ਕੋਰੋਨਾਵਾਇਰਸ ਨਾਲ ਇਨਫਕੈਟਿਡ ਇਕ ਚੀਨੀ ਮਰੀਜ਼ ਦਾ ਇਲਾਜ ਕਰਦੇ ਹੋਏ ਇਕ ਡਾਕਟਰ ਇਸ ਬੀਮਾਰੀ ਦੀ ਚਪੇਟ ਵਿਚ ਆ ਗਿਆ।ਇਸ ਮਗਰੋਂ ਡਾਕਟਰ ਨੂੰ ਹਸਪਤਾਲ ਵਿਚ ਭਰਤੀ ਕਰਾਉਣਾ ਪਿਆ। ਇਸ ਤੋਂ ਪਹਿਲਾਂ ਫਰਾਂਸ ਵਿਚ ਕੋਰੋਨਾਵਾਇਰਸ ਦੇ ਪੰਜ ਮਾਮਲੇ ਸਾਹਮਣੇ ਆਏ ਸਨ ਜਿਹਨਾਂ ਵਿਚ ਪੈਰਿਸ ਤੋਂ ਚਾਰ ਅਤੇ ਦੱਖਣ-ਪੱਛਮ ਸ਼ਹਿਰ ਬੋਡਿਓਰਕਸ ਤੋਂ ਇਕ ਮਾਮਲਾ ਸਾਹਮਣੇ ਆਇਆ ਸੀ। ਡਾਕਟਰ ਦੇ ਇਲਾਵਾ ਸਾਰੇ ਇਨਫੈਕਟਿਡ ਮਰੀਜ਼ ਚੀਨ ਤੋਂ ਆਏ ਸਨ।


Vandana

Content Editor

Related News