ਦੁਨੀਆ ਦੀਆਂ ਜੇਲਾਂ ''ਚ ਪੁਰਸ਼ਾਂ ਦੇ ਮੁਕਾਬਲੇ ਔਰਤਾਂ ਦੀ ਗਿਣਤੀ 5 ਗੁਣਾ ਵਧੀ

Tuesday, Jan 07, 2020 - 05:54 PM (IST)

ਦੁਨੀਆ ਦੀਆਂ ਜੇਲਾਂ ''ਚ ਪੁਰਸ਼ਾਂ ਦੇ ਮੁਕਾਬਲੇ ਔਰਤਾਂ ਦੀ ਗਿਣਤੀ 5 ਗੁਣਾ ਵਧੀ

ਲੰਡਨ (ਬਿਊਰੋ): ਅਪਰਾਧਾਂ ਦੇ ਮਾਮਲੇ ਵਿਚ ਆਮ ਤੌਰ 'ਤੇ ਪੁਰਸ਼ਾਂ ਨੂੰ ਹੀ ਜ਼ਿੰਮੇਵਾਰ ਮੰਨਿਆ ਜਾਂਦਾ ਹੈ। ਖਾਸ ਤੌਰ 'ਤੇ ਹਿੰਸਕ ਅਪਰਾਧਾਂ ਵਿਚ ਪਰ ਤਾਜ਼ਾ ਰਿਪੋਰਟ ਦੇ ਮੁਤਾਬਕ ਪਿਛਲੇ ਤਿੰਨ ਦਹਾਕਿਆਂ ਵਿਚ ਜੇਲਾਂ ਵਿਚ ਬੰਦ ਔਰਤਾਂ ਦੀ ਗਿਣਤੀ ਪੁਰਸ਼ਾਂ ਦੇ ਮੁਕਾਬਲੇ ਤੇਜ਼ੀ ਨਾਲ ਵਧੀ ਹੈ। ਪੱਛਮੀ ਦੇਸ਼ਾਂ ਵਿਚ ਤਾਂ ਹਿੰਸਕ ਅਪਰਾਧਾਂ ਵਿਚ ਔਰਤਾਂ ਨੇ ਪੁਰਸ਼ਾਂ ਨੂੰ ਪਿੱਛੇ ਛੱਡ ਦਿੱਤਾ ਹੈ। ਇਹ ਖੁਲਾਸਾ ਦੁਨੀਆ ਭਰ ਵਿਚ ਅਪਰਾਧਾਂ 'ਤੇ ਨਜ਼ਰ ਰੱਖਣ ਵਾਲੀ ਲੰਡਨ ਦੀ ਸੰਸਥਾ ਇੰਸਟੀਚਿਊਟ ਫੌਰ ਕ੍ਰਿਮੀਨਲ ਪਾਲਿਸੀ ਰਿਸਰਚ ਦੀ ਤਾਜ਼ਾ ਰਿਪੋਰਟ ਵਿਚ ਹੋਇਆ ਹੈ। 

ਇਸ ਦੇ ਮੁਤਾਬਕ ਪਿਛਲੇ 3 ਦਹਾਕਿਆਂ ਵਿਚ ਪੱਛਮੀ ਦੇਸ਼ਾਂ ਵਿਚ ਅਪਰਾਧਾਂ ਦੀ ਦਰ ਘਟੀ ਹੈ ਪਰ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਹਿੰਸਕ ਅਪਰਾਧਾਂ ਦੀਆਂ ਦੋਸ਼ੀ ਔਰਤਾਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਨਿੱਜੀ ਜਾਂਚਕਰਤਾ ਕੇਲੀ ਪੈਕਸਟਨ ਦੇ ਮੁਤਾਬਕ ਖਰਚ ਅਤੇ ਲੋੜਾਂ ਪੂਰੀਆਂ ਨਾ ਕਰ ਪਾਉਣ ਕਾਰਨ ਅਤੇ ਵਿੱਤੀ ਸੰਕਟ ਕਾਰਨ ਕੁਝ ਔਰਤਾਂ ਅਪਰਾਧ ਕਰ ਬੈਠਦੀਆਂ ਹਨ। ਦੁਨੀਆ ਭਰ ਦੀਆਂ ਜੇਲਾਂ ਵਿਚ ਬੰਦ ਔਰਤਾਂ ਦੀ ਗਿਣਤੀ 30 ਸਾਲ ਵਿਚ 50 ਫੀਸਦੀ ਵਧੀ ਹੈ। 

ਬ੍ਰਿਟੇਨ ਵਿਚ ਸਿਰਫ 2015-16 ਵਿਚ ਹੀ ਗ੍ਰਿਫਤਾਰ ਔਰਤਾਂ ਦੀ ਗਿਣਤੀ 50 ਫੀਸਦੀ ਤੋਂ ਜ਼ਿਆਦਾ ਵੱਧ ਗਈ ਸੀ। ਦੁਨੀਆ ਭਰ ਦੀਆਂ ਜੇਲਾਂ ਵਿਚ 7.14 ਲੱਖ ਤੋਂ ਜ਼ਿਆਦਾ ਔਰਤਾਂ ਬੰਦ ਹਨ। ਇਹ ਜੇਲਾਂ ਵਿਚ ਬੰਦ ਕੁੱਲ ਕੈਦੀਆਂ ਦਾ ਸਿਰਫ 7 ਫੀਸਦੀ ਹੈ ਪਰ ਤਿੰਨ ਦਹਾਕਿਆਂ ਵਿਚ ਔਰਤਾਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਅਜਿਹਾ ਇਤਿਹਾਸ ਵਿਚ ਪਹਿਲਾਂ ਕਦੇ ਨਹੀਂ ਹੋਇਆ। ਅਮਰੀਕਾ ਦੀਆਂ ਜੇਲਾਂ ਵਿਚ 2 ਲੱਖ ਤੋਂ ਜ਼ਿਆਦਾ ਔਰਤਾਂ ਕੈਦ ਹਨ। ਇਹ ਹਨ ਟਾਪ 5 ਦੇਸ਼--

ਦੇਸ਼ ਮਹਿਲਾ ਕੈਦੀ
ਅਮਰੀਕਾ 2.11 ਲੱਖ
ਚੀਨ 1.07 ਲੱਖ
ਰੂਸ 48,478
ਬ੍ਰਾਜ਼ੀਲ 44,700 
ਥਾਈਲੈਂਡ 41,119
ਭਾਰਤ 17,834

 


author

Vandana

Content Editor

Related News