ਬ੍ਰੈਗਜ਼ਿਟ : ਬ੍ਰਿਟੇਨ ਨੇ ਵਿਵਾਦਿਤ ਅੰਤਰਰਾਸ਼ਟਰੀ ਕਾਨੂੰਨ ਤੋੜਨ ਦੀ ਟਾਲੀ ਯੋਜਨਾ
Wednesday, Dec 09, 2020 - 01:48 AM (IST)
ਲੰਡਨ (ਇੰਟ): ਬ੍ਰਿਟੇਨ ਤੇ ਯੂਰਪੀ ਯੂਨੀਅਨ ਦੇ ਵਿਚਾਲੇ ਪਰਦੇ ਦੇ ਪਿੱਛੇ ਹੋਏ ਸਮਝੌਤੇ ਤੋਂ ਬਾਅਦ ਬ੍ਰਿਟਿਸ਼ ਸਰਕਾਰ ਨੇ ਬ੍ਰੈਗਜ਼ਿਟ ਨਾਲ ਸਬੰਧਿਤ ਅੰਤਰਰਾਸ਼ਟਰੀ ਕਾਨੂੰਨ ਨੂੰ ਤੋੜਨ ਦੀ ਆਪਣੀ ਵਿਵਾਦਿਤ ਯੋਜਨਾ ਟਾਲ ਦਿੱਤੀ ਹੈ। ਬ੍ਰਿਟਿਸ਼ ਸਰਕਾਰ ਨੇ ਯੂ-ਟਰਨ ਯੂਰਪੀ ਯੂਨੀਅਨ ਤੋਂ ਇਹ ਵਾਅਦਾ ਮਿਲਣ ਤੋਂ ਬਾਅਦ ਲਿਆ ਕਿ ਉਹ ਬ੍ਰੈਗਜ਼ਿਟ ਤੋਂ ਬਾਅਦ ਗ੍ਰੇਟ ਬ੍ਰਿਟੇਨ ਤੋਂ ਉੱਤਰੀ ਆਇਰਲੈਂਡ ਜਾਣ ਵਾਲੇ ਭੋਜਨ ਉਤਪਾਦਾਂ ਤੇ ਦਵਾਈਆਂ ਦੀ ਘੱਟ ਤੋਂ ਘੱਟ ਜਾਂਚ ਕਰੇਗਾ।
ਇਹ ਵੀ ਪੜ੍ਹੋ -ਸਾਲ 2021 'ਚ ਛੁੱਟੀਆਂ ਦੀ ਭਰਮਾਰ, ਦੇਖੋ ਕਲੰਡਰ
ਘੱਟ ਤੋਂ ਘੱਟ ਜਾਂਚ ਦੀਆਂ ਸ਼ਰਤਾਂ ਦਾ ਅਜੇ ਖੁਲਾਸਾ ਨਹੀਂ ਕੀਤਾ ਗਿਆ ਪਰ ਬ੍ਰਿਟੇਨ ਦੇ ਕੈਬਨਿਟ ਮੰਤਰੀ ਮਿਸ਼ੇਲ ਗੋਵ ਤੇ ਯੂਰਪੀ ਕਮਿਸ਼ਨ ਦੇ ਉਪ ਪ੍ਰਧਾਨ ਮਾਰੋਸ ਸਫਕੋਵਿਕ ਨੇ ਸੰਯੁਕਤ ਬਿਆਨ ਵਿਚ ਕਿਹਾ ਕਿ ਸਮਝੌਤਾ ਹੋ ਗਿਆ ਹੈ, ਖਾਸ ਕਰਕੇ ਜਾਨਵਰਾਂ, ਪੌਦਿਆਂ, ਬਰਾਮਦ ਐਲਾਨਾਂ, ਦਵਾਈਆਂ ਦੀ ਸਪਲਾਈ, ਫਰੋਜ਼ਨ ਮੀਟ ਅਤੇ ਸੁਪਰਮਾਰਕੀਟ ਲਈ ਸਪਲਾਈ ਦੇਣ ਵਾਲੇ ਭੋਜਨ ਉਤਪਾਦਾਂ ਨੂੰ ਲੈ ਕੇ।
ਇਹ ਵੀ ਪੜ੍ਹੋ -ਟੋਰਾਂਟੋ ਬਣੇਗਾ ਖਾਲਿਸਤਾਨ, ਸੋਸ਼ਲ ਮੀਡੀਆ 'ਤੇ #TorontoWillBeKhalistan ਕਰ ਰਿਹਾ ਟਰੈਂਡ (ਵੀਡੀਓ)