ਬ੍ਰਿਟੇਨ : ਲੇਬਰ ਪਾਰਟੀ ਦੇ ਸਾਂਸਦ ਕੀਥ ਵਾਜ਼ 6 ਮਹੀਨੇ ਲਈ ਸਸਪੈਂਡ

10/29/2019 2:17:39 PM

ਲੰਡਨ (ਬਿਊਰੋ): ਬ੍ਰਿਟਿਸ਼ ਸੰਸਦ ਵਿਚ ਲੇਬਰ ਪਾਰਟੀ ਦੇ ਸਾਂਸਦ ਕੀਥ ਵਾਜ਼ ਨੂੰ 6 ਮਹੀਨੇ ਲਈ ਸੰਸਦ ਤੋਂ ਸਸਪੈਂਡ ਕਰ ਦਿੱਤਾ ਗਿਆ ਹੈ। ਉਨ੍ਹਾਂ 'ਤੇ ਇਹ ਕਾਰਵਾਈ ਸੈਕਸ ਅਤੇ ਡਰੱਗਜ਼ ਲਈ ਪੁਰਸ਼ ਸੈਕਸ ਵਰਕਰਾਂ ਦੀ ਸੇਵਾ ਲੈਣ ਕਾਰਨ ਕੀਤੀ ਗਈ ਹੈ। ਇਕ ਅਖਬਾਰ ਦੇ ਇਸ ਸਬੰਧੀ ਰਿਪੋਰਟ ਛਾਪਣ ਦੇ ਬਾਅਦ ਉਨ੍ਹਾਂ ਵਿਰੁੱਧ ਜਾਂਚ ਸ਼ੁਰੂ ਕੀਤੀ ਗਈ ਸੀ। ਜਾਂਚ ਕਮੇਟੀ ਨੇ ਉਨ੍ਹਾਂ 'ਤੇ ਪਾਬੰਦੀ ਦੀ ਸਿਫਾਰਿਸ਼ ਕੀਤੀ। ਉਨ੍ਹਾਂ ਵੱਲੋਂ ਜਾਂਚ ਵਿਚ ਸਹਿਯੋਗ ਨਾ ਕਰਨ ਦੀ ਗੱਲ ਵੀ ਕਹੀ ਗਈ ਹੈ। ਸਟੈਂਡਰਡ ਕਮੇਟੀ ਨੇ ਜਾਂਚ ਵਿਚ ਪਾਇਆ ਕਿ ਕੀਥ ਨੇ ਜੋ ਕੀਤਾ ਉਸ ਨਾਲ ਹਾਊਸ ਆਫ ਕਾਮਨਜ਼ ਦੀ ਸਾਖ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ।

ਇਕ ਅੰਗਰੇਜ਼ੀ ਅਖਬਾਰ ਵਿਚ ਪ੍ਰਕਾਸ਼ਿਤ ਖਬਰ ਵਿਚ ਕਿਹਾ ਗਿਆ ਸੀ ਕਿ ਕੀਥ ਨੇ ਪੂਰਬੀ ਯੂਰਪ ਦੇ ਦੋ ਪੁਰਸ਼ ਸੈਕਸ ਵਰਕਰਾਂ ਨਾਲ ਫਲੈਟ ਵਿਚ ਮੁਲਾਕਾਤ ਕੀਤੀ ਸੀ। ਰਿਪੋਰਟ ਵਿਚ ਦਾਅਵਾ ਕੀਤਾ ਗਿਆ ਕਿ ਭਾਰਤੀ ਮੂਲ ਦੇ ਸਾਂਸਦ ਕੀਥ ਨੇ ਦੋ ਪੁਰਸ਼ ਸੈਕਸ ਵਰਕਰਾਂ ਨੂੰ ਬੁਲਾ ਕੇ ਉਨ੍ਹਾਂ ਤੋਂ ਸੈਕਸ ਸੇਵਾ ਲੈਣ ਦੇ ਨਾਲ-ਨਾਲ ਕਲਾਸ ਏ ਦਾ ਡਰੱਗਜ਼ ਲਿਆ ਸੀ। ਇਸ ਦੇ ਬਦਲੇ ਉਨ੍ਹਾਂ ਨੂੰ ਵੱਡੀ ਰਾਸ਼ੀ ਦਿੱਤੀ ਗਈ। ਕੀਥ 'ਤੇ ਲੰਡਨ ਸਥਿਤ ਆਪਣੇ ਫਲੈਟ ਵਿਚ ਇਹ ਸਭ ਕੁਝ ਕਰਨ ਦੀ ਗੱਲ ਅਖਬਾਰ ਨੇ ਕਹੀ ਸੀ। 

ਗੌਰਤਲਬ ਹੈ ਕਿ ਕੀਥ ਵਾਜ਼ 1987 ਤੋਂ ਲੀਸੈਸਟਰ ਤੋਂ ਲੇਬਰ ਪਾਰਟੀ ਦੇ ਸਾਂਸਦ ਹਨ। ਇਸ ਰਿਪੋਰਟ ਦੇ ਆਉਣ ਦੇ ਬਾਅਦ ਉਨ੍ਹਾਂ ਨੇ ਸੰਸਦੀ ਕਮੇਟੀ ਦੇ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਕੀਥ 10 ਸਾਲ ਤੋਂ ਹਾਊਸ ਆਫ ਕਾਮਨਜ਼ ਦੇ ਗ੍ਰਹਿ ਮਾਮਲਿਆਂ ਦੀ ਚੋਣ ਕਮੇਟੀ ਦੇ ਮੈਂਬਰ ਸਨ। ਕੀਥ ਨੇ ਇਸ ਤੋਂ ਪਹਿਲਾਂ ਆਪਣੇ ਇਕ ਬਿਆਨ ਵਿਚ ਕਿਹਾ ਸੀ ਕਿ ਮੇਰੇ ਕਦਮ ਨਾਲ ਲੋਕਾਂ ਨੂੰ ਖਾਸ ਕਰ ਕੇ ਮੇਰੀ ਮਾਂ ਅਤੇ ਬੱਚਿਆਂ ਨੂੰ ਦੁੱਖ ਹੋਇਆ ਹੈ, ਉਸ ਲਈ ਮੈਂ ਮਾਫੀ ਮੰਗਦਾ ਹਾਂ।


Vandana

Content Editor

Related News