ਬ੍ਰਿਟੇਨ ''ਚ ਭਾਰੀ ਬਰਫ਼ਬਾਰੀ, ਤਾਪਮਾਨ ਹੋਰ ਘਟਣ ਦੀ ਸੰਭਾਵਨਾ
Wednesday, Dec 30, 2020 - 04:04 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਬ੍ਰਿਟੇਨ ਦੇ ਕਈ ਖੇਤਰਾਂ ਵਿੱਚ ਭਾਰੀ ਬਰਫ਼ਬਾਰੀ ਨੇ ਦਸਤਕ ਦੇ ਕੇ ਮੌਸਮ ਨੂੰ ਠੰਢਾ ਬਣਾ ਦਿੱਤਾ ਹੈ। ਮੌਸਮ ਵਿਭਾਗ ਦੁਆਰਾ ਨਵੇਂ ਸਾਲ ਦੇ ਦਿਹਾੜੇ ਤੋਂ ਪਹਿਲਾਂ ਦੇਸ਼ ਦੇ ਕਈ ਹਿੱਸਿਆਂ ਵਿੱਚ ਛੇ ਇੰਚ ਤੱਕ ਬਰਫ ਪੈਣ ਦੀ ਵੀ ਭਵਿੱਖਬਾਣੀ ਕੀਤੀ ਜਾ ਰਹੀ ਹੈ। ਪਿਛਲੇ ਦਿਨੀਂ ਇੰਗਲੈਂਡ, ਵੇਲਜ਼ ਅਤੇ ਸਕਾਟਲੈਂਡ ਦੇ ਕੁੱਝ ਹਿੱਸਿਆਂ ਵਿੱਚ ਹੋਈ ਭਾਰੀ ਬਰਫ਼ਬਾਰੀ ਦੇ ਬਾਅਦ ਮੌਸਮ ਵਿਭਾਗ ਵੱਲੋਂ ਚਿਤਾਵਨੀ ਵੀ ਜਾਰੀ ਕੀਤੀ ਗਈ ਹੈ, ਜਦਕਿ ਵੀਰਵਾਰ ਨੂੰ ਵਧੇਰੇ ਠੰਢਾ ਮੌਸਮ ਹੋਣ ਦੀ ਸੰਭਾਵਨਾ ਹੈ ਜਿਸਦੇ ਤਹਿਤ ਪੱਛਮੀ ਸਕਾਟਲੈਂਡ ਵਿੱਚ -10 ਡਿਗਰੀ ਸੈਲਸੀਅਸ ਤੱਕ ਤਾਪਮਾਨ ਘੱਟ ਹੋ ਸਕਦਾ ਹੈ।
ਪੜ੍ਹੋ ਇਹ ਅਹਿਮ ਖਬਰ- ਲੰਡਨ 'ਚ ਨੀਲਾਮ ਹੋਣਗੇ ਮਹਾਤਮਾ ਗਾਂਧੀ ਦੇ ਕਟੋਰੀ-ਚਮਚ, ਜਾਣੋ ਸ਼ੁਰੂਆਤੀ ਬੋਲੀ
ਬਰਫ਼ਬਾਰੀ ਦਾ ਇਹ ਮੌਸਮ ਦੇਸ਼ ਵਿੱਚ ਤੂਫਾਨ ਬੇਲਾ ਦੀ ਆਮਦ ਨਾਲ ਸ਼ੁਰੂ ਹੋਇਆ ਹੈ, ਜਿਸ ਵਿੱਚ ਯੂਕੇ ਵਾਸੀਆਂ ਨੇ ਭਾਰੀ ਬਾਰਸ਼ ਅਤੇ 100 ਮੀਲ ਪ੍ਰਤੀ ਘੰਟਾ ਤੋਂ ਵੱਧ ਗਤੀ ਦੀਆਂ ਹਵਾਵਾਂ ਦਾ ਸਾਹਮਣਾ ਕੀਤਾ ਹੈ। ਇਸ ਬਰਫ਼ਬਾਰੀ ਦੇ ਮੌਸਮ ਦੌਰਾਨ ਵਾਹਨ ਚਾਲਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਵੀ ਕੀਤੀ ਗਈ ਹੈ। ਮੌਸਮੀ ਮਾਹਰਾਂ ਦੁਆਰਾ ਲੰਡਨ, ਮਿਡਲੈਂਡਜ਼, ਦੱਖਣ ਪੱਛਮ ਤੋਂ ਇਲਾਵਾ ਇੰਗਲੈਂਡ ਅਤੇ ਵੇਲਜ਼ ਦੇ ਪੂਰਬੀ ਹਿੱਸਿਆਂ ਵਿੱਚ ਵੀ ਬੁੱਧਵਾਰ ਕੱਲ ਅਤੇ ਵੀਰਵਾਰ ਨੂੰ ਬਰਫ ਪੈ ਸਕਦੀ ਹੈ ਜਦਕਿ ਬਰਫ਼ਬਾਰੀ ਦੀ ਪੀਲੀ ਚਿਤਾਵਨੀ ਦੇ ਨਾਲ ਦੱਖਣੀ ਵੇਲਜ਼, ਮੱਧ ਅਤੇ ਦੱਖਣੀ ਇੰਗਲੈਂਡ ਦੇ ਕੁੱਝ ਹਿੱਸਿਆਂ ਵਿੱਚ 5 ਤੋਂ 10 ਸੈਂਟੀਮੀਟਰ ਤੱਕ ਬਰਫ ਪੈਣ ਦੀ ਸੰਭਾਵਨਾ ਹੈ।
ਪੜ੍ਹੋ ਇਹ ਅਹਿਮ ਖਬਰ- ਅਰਜਨਟੀਨਾ ਦੀ ਸੈਨੇਟ ਨੇ ਗਰਭਪਾਤ ਨੂੰ ਵੈਧ ਬਣਾਉਣ ਸੰਬੰਧੀ ਬਿੱਲ ਨੂੰ ਦਿੱਤੀ ਮਨਜ਼ੂਰੀ
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।