ਬ੍ਰਿਟਿਸ਼-ਭਾਰਤੀ ਲੇਖਿਕਾ ਅਨੀਤਾ ਦੀ ਕਿਤਾਬ ਨੂੰ ਜਲਿਆਂਵਾਲਾ ਬਾਗ ਦੀ ਕਹਾਣੀ ਲਈ ਪੁਰਸਕਾਰ

12/03/2020 6:00:16 PM

ਲੰਡਨ (ਬਿਊਰੋ): ਬ੍ਰਿਟਿਸ਼-ਭਾਰਤੀ ਪੱਤਰਕਾਰ ਅਤੇ ਲੇਖਿਕਾ ਅਨੀਤਾ ਆਨੰਦ ਨੇ ਜਲਿਆਂਵਾਲਾ ਬਾਗ ਕਤਲੇਆਮ 'ਤੇ ਲਿਖੀ ਗਈ ਇਕ ਕਿਤਾਬ ਦੇ ਲਈ ਬ੍ਰਿਟੇਨ ਵਿਚ ਇਤਿਹਾਸ ਅਤੇ ਸਾਹਿਤ ਨਾਲ ਸਬੰਧਤ ਵੱਕਾਰੀ ਪੁਰਸਕਾਰ 'ਪੇਨ ਹੈਸੇਲ-ਟਿਲਟਮੈਨ' ਜਿੱਤਿਆ ਹੈ।ਉਹਨਾਂ ਦੀ ਕਿਤਾਬ ਵਿਚ 1919 ਵਿਚ ਅੰਮ੍ਰਿਤਸਰ ਦੇ ਜਲਿਆਂਵਾਲਾ ਬਾਗ ਵਿਚ ਕਤਲੇਆਮ ਦੇ ਪੀੜਤ ਨੌਜਵਾਨ ਉਧਮ ਸਿੰਘ ਦੀ ਕਹਾਣੀ ਦੱਸੀ ਗਈ ਹੈ।ਆਨੰਦ ਨੇ 6 ਦਾਅਵੇਦਾਰਾਂ ਨੂੰ ਪਿੱਛੇ ਛੱਡਦਿਆਂ ਇਤਿਹਾਸ ਦੇ ਲਈ ਵੱਕਾਰੀ 'ਪੇਨ ਹੈਸੇਲ-ਟਿਲਟਮੈਨ ਪ੍ਰਾਈਜ਼-2020' ਆਪਣੇ ਨਾਮ ਕੀਤਾ। 

PunjabKesari

ਬ੍ਰਿਟੇਨ ਵਿਚ 'ਪੇਨ ਹੈਸੇਲ-ਟਿਲਟਮੈਨ' ਪੁਰਸਕਾਰ ਹਰੇਕ ਸਾਲ ਗੈਰ-ਗਲਪ ਖਾਸ ਕਰ ਕੇ ਇਤਿਹਾਸ 'ਤੇ ਆਧਾਰਿਤ ਕਿਤਾਬ ਨੂੰ ਦਿੱਤਾ ਜਾਂਦਾ ਹੈ। ਅਨੀਤਾ ਆਨੰਦ ਦੀ ਕਿਤਾਬ 'The Patient Assassin: A True Tale of Massacre, Revenge and the Raj’ ਵਿਚ ਆਧੁਨਿਕ ਇਤਿਹਾਸ ਨੂੰ ਕਾਫੀ ਚੰਗੇ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਇਸ ਵਿਚ ਦਰਸ਼ਾਇਆ ਗਿਆ ਹੈ ਕਿ ਕਿਵੇਂ ਕੋਈ ਸਾਮਰਾਜ ਸਾਨੂੰ ਡਰਾਉਂਦਾ ਹੈ। ਇਹ ਪੁਰਸਕਾਰ ਹਰੇਕ ਸਾਲ ਵਾਸਤਵਿਕ ਘਟਨਾਵਾਂ ਖਾਸ ਤੌਰ 'ਤੇ ਇਤਿਹਾਸ ਨਾਲ ਜੁੜੇ ਤੱਥਾਂ ਦੇ ਆਧਾਰ 'ਤੇ ਲਿਖੀਆਂ ਕਿਤਾਬਾਂ ਨੂੰ ਦਿੱਤਾ ਜਾਂਦਾ ਹੈ। ਜੇਤੂ ਨੂੰ ਚੁਣਨ ਵਾਲੀ ਚੋਣ ਕਮੇਟੀ ਨੇ ਇਸ ਨੂੰ ਮੌਲਿਕ ਇਤਿਹਾਸਿਕ ਲੇਖ ਕਰਾਰ ਦਿਤਾ, ਜਿਸ ਨੂੰ ਆਉਣ ਵਾਲੇ ਦਹਾਕਿਆਂ ਤਕ ਪੜ੍ਹਿਆ ਜਾਵੇਗਾ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਦੇ ਹਾਇਪਰਸੋਨਿਕ ਮਿਜ਼ਾਇਲ ਪਲਾਨ 'ਤੇ ਭੜਕਿਆ ਚੀਨ, ਕਿਹਾ-ਲੇਜ਼ਰ ਗਨ ਨਾਲ ਉਡਾ ਦੇਵਾਂਗੇ

ਜ਼ਿਕਰਯੋਗ ਹੈ ਕਿ ਆਨੰਦ ਰਾਜਨੀਤਕ ਪੱਤਰਕਾਰ ਹੈ ਅਤੇ ਪਿਛਲੇ 20 ਸਾਲਾਂ ਤੋਂ ਬੀ.ਬੀ.ਸੀ. 'ਤੇ ਟੈਲੀਵਿਜ਼ਨ ਅਤੇ ਰੇਡੀਓ ਪ੍ਰੋਗਰਾਮ ਪੇਸ਼ ਕਰ ਰਹੀ ਹੈ। ਪੁਰਸਕਾਰ ਜਿੱਤਣ ਦੇ ਬਾਅਦ ਆਨੰਦ ਨੇ ਕਿਹਾ ਕਿ ਕਈ ਵੱਕਾਰੀ ਇਤਿਹਾਸਕਾਰਾਂ ਦੀਆਂ ਸ਼ਾਨਦਾਰ ਕਿਤਾਬਾਂ ਵਿਚੋਂ ਉਹਨਾਂ ਦੀ ਕਿਤਾਬ ਨੂੰ ਜੇਤੂ ਘੋਸ਼ਿਤ ਕਰਨਾ ਸਨਮਾਨ ਦੀ ਗੱਲ ਹੈ। ਉਹਨਾਂ ਨੇ ਕਿਹਾ,''ਕੁਝ ਸਮੇਂ ਤੱਕ ਦੇ ਲਈ ਤਾਂ ਮੈਨੂੰ ਵਿਸ਼ਵਾਸ ਹੀ ਨਹੀਂ ਹੋਇਆ। 'ਪੇਸ਼ੇਂਟ ਅਸੈਸਿਨ' ਮੇਰੇ ਦਿਲ ਦੇ ਬਹੁਤ ਕਰੀਬ ਬੈ। ਜਲਿਆਂਵਾਲਾ ਬਾਗ ਕਤਲੇਆਮ ਤੇ ਕਹਾਣੀ ਲਿਖਣ ਦੇ ਲਈ ਪਰਿਵਾਰ ਨੂੰ ਇਸ ਨਾਲ ਜੁੜੇ ਹੋਣ ਲਈ ਧੰਨਵਾਦ ਦਿੰਦੀ ਹਾਂ। ਮੈਂ ਕਤਲੇਆਮ ਅਤੇ ਉਧਮ ਸਿੰਘ ਦੇ ਬਦਲੇ ਦਾ ਇਤਿਹਾਸ ਲਿਖਣਾ ਚਾਹੁੰਦੀ ਸੀ ਜੋ ਬ੍ਰਿਟਿਸ਼ ਰਾਜ ਦੇ ਬਦਲੇ ਦੇ ਪ੍ਰਤੀਕ ਬਣ ਗਏ ਅਤੇ ਫਿਲਮ ਅਤੇ ਟੈਲੀਵਿਜ਼ਨ ਵਿਚ ਲੋਕਪ੍ਰਿਅ ਹਨ।''

ਨੋਟ- ਅਨੀਤਾ ਆਨੰਦ ਨੂੰ ਜਲਿਆਂਵਾਲਾ ਬਾਗ ਦੀ ਕਹਾਣੀ 'ਤੇ ਲਿਖੀ ਕਿਤਾਬ 'ਤੇ ਪੁਰਸਕਾਰ ਮਿਲਣ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News