ਬ੍ਰਿਟੇਨ : 25 ਫ਼ੀਸਦੀ ਮਾਤਾ-ਪਿਤਾ ਫੀਸ ਦੇ ਲਈ ਜ਼ਰੂਰਤਾਂ ਨਾਲ ਕਰ ਰਹੇ ਨੇ ਸਮਝੌਤਾ

12/06/2023 2:21:13 PM

ਲੰਡਨ: ਬ੍ਰਿਟੇਨ 'ਚ ਮਹਿੰਗਾਈ ਦਾ ਅਸਰ ਹੁਣ ਬੱਚਿਆਂ ਦੀ ਪੜ੍ਹਾਈ ਤੱਕ ਪਹੁੰਚ ਗਿਆ ਹੈ। ਇਥੇ ਹਰ ਤੀਜਾ ਪੈਰੇਂਟਸ ਪ੍ਰਾਈਵੇਟ ਸਕੂਲਾਂ 'ਚ ਪੜ੍ਹ ਰਹੇ ਬੱਚਿਆਂ ਦੀ ਫੀਸ ਨਹੀਂ ਭਰ ਪਾ ਰਿਹਾ ਹੈ। ਇਸ ਲਈ ਉਹ ਆਪਣੇ ਬੱਚਿਆਂ ਨੂੰ ਅਜਿਹੇ ਸਕੂਲਾਂ 'ਚ ਭੇਜ ਰਹੇ ਹਨ, ਜੋ ਬਹੁਤ ਚੰਗੇ ਨਹੀਂ ਮੰਨੇ ਜਾਂਦੇ, ਪਰ ਸਸਤੇ ਹਨ। ਚੈਰਿਟੀ ਪੈਰੇਂਟਕਾਇੰਡ ਦੇ ਸਰਵੇ ਦੇ ਮੁਤਾਬਕ ਜੇਕਰ ਪੈਰੇਂਟਸ ਕਿਸੇ ਤਰ੍ਹਾਂ ਸਕੂਲ ਦੀ ਫੀਸ ਵੀ ਭਰ ਪਾ ਰਹੇ ਹਨ ਤਾਂ ਸਕੂਲ ਟ੍ਰੀਪਿਸ, ਯੂਨੀਫਾਰਮ, ਕਲਾ ਅਤੇ ਸੰਗੀਤ ਵਰਗੀਆਂ ਗਤੀਵਿਧੀਆਂ ਦੇ ਨਾਂ 'ਤੇ ਜੋ ਪੈਸੇ ਸਕੂਲ ਲੈ ਰਹੇ ਹਨ, ਉਨ੍ਹਾਂ ਨੂੰ ਚੁਕਾਉਣ 'ਚ ਮਾਤਾ-ਪਿਤਾ ਦੀ ਕਮਾਈ ਨਾਕਾਫੀ ਹੈ। ਬ੍ਰਿਟੇਨ 'ਚ ਕਰੀਬ 28 ਲੱਖ ਬੱਚਿਆਂ ਦੀ ਪੜ੍ਹਾਈ ਨਾਲ ਸਮਝੌਤਾ ਕਰਨਾ ਪੈ ਰਿਹਾ ਹੈ। ਯੂਗੋਵ ਦੇ ਸਰਵੇ ਦੇ ਅਨੁਸਾਰ ਬ੍ਰਿਟੇਨ ਦੇ 25 ਫ਼ੀਸਦੀ ਮਾਤਾ-ਪਿਤਾ ਆਪਣੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਚੁੱਕਣ ਲਈ ਦੂਜੀਆਂ ਲੋੜਾਂ ਨਾਲ ਸਮਝੌਤਾ ਕਰ ਰਹੇ ਹਨ। ਬਾਵਜੂਦ ਇਸ ਦੇ ਉਨ੍ਹਾਂ ਨੂੰ ਅਜਿਹਾ ਨਹੀਂ ਲੱਗਦਾ ਕਿ ਉਹ ਲੱਬੇ ਸਮੇਂ ਤੱਕ ਆਪਣੇ ਬੱਚਿਆਂ ਨੂੰ ਕੁਆਲਿਟੀ ਐਜ਼ੂਕੇਸ਼ਨ ਦੇ ਸਕਣਗੇ। ਘੱਟ ਉਮਰ ਵਾਲੇ ਲੋਕ ਜਿਨ੍ਹਾਂ ਦੇ ਬੱਚਿਆਂ ਨੂੰ ਸਕੂਲ 'ਚ ਮੁਫ਼ਤ ਖਾਣੇ ਦੀ ਵਿਵਸਥਾ ਹੈ, ਉਨ੍ਹਾਂ 'ਚੋਂ ਵੀ ਅੱਧੇ ਲੋਕ ਇਸ ਸਥਿਤੀ 'ਚ ਨਹੀਂ ਹਨ ਕਿ ਆਸਾਨੀ ਨਾਲ ਆਪਣੇ ਬੱਚਿਆਂ ਦੀ ਫੀਸ ਦੇ ਸਕਣ। 
ਇਸ ਅਧਿਐਨ 'ਚ ਇਹ ਪਤਾ ਚੱਲਿਆ ਕਿ ਬੱਚਿਆਂ ਦਾ ਸਕੂਲਾਂ 'ਚ ਮਨ ਨਹੀਂ ਲੱਗ ਰਿਹਾ ਹੈ। ਇੰਡੀਪੈਂਡੇਂਟ ਸਕੂਲ ਕਾਊਂਸਿਲ ਦੀ ਮੁੱਖ ਕਾਰਜਕਾਰੀ ਜੂਲੀ ਰਾਬਿੰਸਨ ਕਹਿੰਦੀ ਹੈ ਕਿ ਬਿਹਤਰ ਸੁਵਿਧਾਵਾਂ ਵਾਲੇ ਸਕੂਲਾਂ ਤੋਂ ਬੱਚਿਆਂ ਨੂੰ ਕਮਤਰ ਅੰਕੇ ਜਾਣ ਵਾਲੇ ਸਕੂਲਾਂ 'ਚ ਭੇਜਣ 'ਤੇ ਉਨ੍ਹਾਂ 'ਚ ਹੀਨ ਭਾਵਨਾ ਆ ਰਹੀ ਹੈ। ਉਹ ਕਹਿੰਦੀ ਹੈ ਕਿ ਸਕੂਲਾਂ ਨੇ ਵੀ ਪਰਿਵਾਰਾਂ 'ਤੇ ਪੈਣ ਵਾਲੇ ਪ੍ਰੈਸ਼ਰ ਨੂੰ ਘੱਟ ਕਰਨ ਲਈ 10 ਹਜ਼ਾਰ ਕਰੋੜ ਤੋਂ ਜ਼ਿਆਦਾ ਖਰਚ ਘੱਟ ਕੀਤੇ ਹਨ, ਜਿਨ੍ਹਾਂ ਦਾ ਬੋਝ ਮਾਤਾ-ਪਿਤਾ 'ਤੇ ਆਉਂਦੈ। ਰਿਸਰਚ 'ਚ ਇਹ ਵੀ ਪਤਾ ਲੱਗਿਆ ਹੈ ਕਿ ਅੱਧੇ ਤੋਂ ਜ਼ਿਆਦਾ ਮਾਤਾ-ਪਿਤਾ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਬੱਚੇ ਓਨੀ ਬਿਹਤਰ ਜ਼ਿੰਦਗੀ ਵੀ ਨਹੀਂ ਜੀਅ ਪਾਉਣਗੇ ਜਿਵੇਂ ਉਹ ਜੀਅ ਰਹੇ ਹਨ। ਕਰੀਬ 52 ਫ਼ੀਸਦੀ ਅਜਿਹੇ ਵੀ ਹਨ, ਜਿਨ੍ਹਾਂ ਨੂੰ ਲੱਗਦਾ ਹਾ ਕਿ ਉਨ੍ਹਾਂ ਦੇ ਬੱਚਿਆਂ ਦੇ ਕੋਲ ਕਰੀਅਰ ਦੇ ਜ਼ਿਆਦਾ ਬਿਹਤਰ ਮੌਕੇ ਨਹੀਂ ਹੋਣਗੇ। 
ਲੇਬਰ ਪਾਰਟੀ ਦੀ ਘੋਸ਼ਣਾ ਸਕੂਲ ਫੀਸ 'ਤੇ ਵੈਟ ਲਗਾਉਣਗੇ
ਬ੍ਰਿਟੇਨ ਦੀ ਲੇਬਰ ਪਾਰਟੀ ਨੇ ਪ੍ਰਾਈਵੇਟ ਸਕੂਲਾਂ ਦੀ ਫੀਸ 'ਤੇ ਵੈਟ ਲਗਾਉਣ ਦੀ ਘੋਸ਼ਣਾ ਕੀਤੀ ਹੈ। ਜੇਕਰ ਲੇਬਰ ਪਾਰਟੀ ਸੱਤਾ 'ਚ ਆਉਂਦੀ ਹੈ ਤਾਂ ਸਕੂਲਾਂ ਦੀ ਫੀਸ 'ਚੇ ਵੈਟ ਲੱਗਦੇ ਹੀ ਸਕੂਲਾਂ ਦੀ ਫੀਸ ਹੋ ਮਹਿੰਗੀ ਹੋ ਜਾਵੇਗੀ। ਜੋ ਸਾਲਾਨਾ ਫੀਸ ਅਜੇ 15 ਲੱਖ ਹੈ, ਉਹ ਵਧ ਕੇ 19 ਲੱਖ ਰੁਪਏ ਹੋ ਜਾਵੇਗੀ।  

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Aarti dhillon

Content Editor

Related News