ਬ੍ਰਿਟੇਨ ਦੀਆਂ 18 ਮਹਿਲਾ ਸਾਂਸਦ ਨਹੀਂ ਲੜਨਗੀਆਂ ਚੋਣਾਂ, ਦੱਸੀ ਇਹ ਵਜ੍ਹਾ

Tuesday, Nov 05, 2019 - 02:39 PM (IST)

ਬ੍ਰਿਟੇਨ ਦੀਆਂ 18 ਮਹਿਲਾ ਸਾਂਸਦ ਨਹੀਂ ਲੜਨਗੀਆਂ ਚੋਣਾਂ, ਦੱਸੀ ਇਹ ਵਜ੍ਹਾ

ਲੰਡਨ (ਬਿਊਰੋ)— ਬ੍ਰਿਟੇਨ ਦੀਆਂ 18 ਮਹਿਲਾ ਸਾਂਸਦ ਮੈਂਬਰਾਂ ਨੇ ਅਗਲੇ ਮਹੀਨੇ ਇੱਥੇ ਹੋਣ ਵਾਲੀਆਂ ਆਮ ਚੋਣਾਂ ਵਿਚ ਹਿੱਸਾ ਨਾ ਲੈਣ ਦਾ ਫੈਸਲਾ ਲਿਆ ਹੈ। ਇਨ੍ਹਾਂ ਸਾਂਸਦਾਂ ਨੇ ਇਸ ਲਈ ਲੰਬੇ ਸਮੇਂ ਤੋਂ ਜਾਰੀ ਦੁਰਵਿਵਹਾਰ ਅਤੇ ਧਮਕੀਆਂ ਨੂੰ ਜ਼ਿੰਮੇਵਾਰ ਦੱਸਿਆ ਹੈ। ਸਾਰੀਆਂ ਸਾਂਸਦਾਂ ਨੇ ਆਪਣੇ ਖੇਤਰ ਦੇ ਵੋਟਰਾਂ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਉਹ ਆਪਣੀ ਸੀਟ ਛੱਡ ਰਹੀਆਂ ਹਨ। ਅਜਿਹਾ ਕਰਨ ਦੇ ਪਿੱਛੇ ਦਾ ਕਾਰਨ ਲੰਬੇ ਸਮੇਂ ਤੋਂ ਜਾਰੀ ਦੁਰਵਿਵਹਾਰ ਅਤੇ ਧਮਕੀਆਂ ਦੱਸਿਆ ਗਿਆ ਹੈ। ਬ੍ਰਿਟੇਨ ਦੀ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੀ ਸਾਂਸਦ ਹੀਦੀ ਐਲਨ ਮੁਤਾਬਕ ਇਹ ਦੁਰਵਿਵਹਾਰ ਪੂਰੀ ਤਰ੍ਹਾਂ ਨਾਲ ਅਣਮਨੁੱਖੀ ਬਣ ਚੁੱਕਾ ਹੈ। ਇਸ ਲਈ ਉਹ ਆਮ ਚੋਣਾਂ ਵਿਚ ਹਿੱਸਾ ਨਹੀਂ ਲੈਣਗੀਆਂ।

ਐਲਨ ਨੇ ਕਿਹਾ,''ਮੈਂ ਆਪਣੀ ਨਿੱਜਤਾ ਵਿਚ ਕਿਸੇ ਦੀ ਦਖਲ ਅੰਦਾਜ਼ੀ ਅਤੇ ਧਮਕੀਆਂ ਤੋਂ ਪਰੇਸ਼ਾਨ ਹੋ ਚੁੱਕੀ ਹਾਂ। ਇਹ ਆਮ ਜੀਵਨ ਦਾ ਹਿੱਸਾ ਬਣ ਚੁੱਕਾ ਹੈ। ਕਿਸੇ ਨੂੰ ਵੀ ਆਪਣੇ ਕੰਮਾਂ ਵਿਚ ਧਮਕੀਆਂ, ਡਰਾਉਣ ਵਾਲੇ ਈ-ਮੇਲ, ਗਲਤ ਸ਼ਬਦਾਂ ਦਾ ਸਾਹਮਣਾ ਨਹੀਂ ਕਰਨਾ ਚਾਹੀਦਾ।'' ਗੌਰਤਲਬ ਹੈ ਕਿ ਬ੍ਰਿਟੇਨ ਵਿਚ ਹੁਣ ਤੱਕ ਕਰੀਬ 50 ਸਾਂਸਦ ਚੋਣ ਮੈਦਾਨ ਵਿਚ ਉਤਰਨ ਤੋਂ ਇਨਕਾਰ ਕਰ ਚੁੱਕੇ ਹਨ। ਅਮਰੀਕੀ ਅਖਬਾਰ 'ਦੀ ਟਾਈਮਜ਼' ਦੇ ਮੁਤਾਬਕ ਇਨ੍ਹਾਂ 18 ਮਹਿਲਾ ਸਾਂਸਦਾਂ ਵੱਲੋਂ ਚੁਣਾਵੀ ਮੈਦਾਨ ਤੋਂ ਦੂਰ ਰਹਿਣ ਦੇ ਫੈਸਲੇ ਨੂੰ ਲੈ ਕੇ ਬ੍ਰਿਟੇਨ ਦੇ ਮਹਿਲਾ ਅਧਿਕਾਰਾਂ ਲਈ ਕੰਮ ਕਰਨ ਵਾਲੇ ਸੰਗਠਨਾਂ ਅਤੇ ਕਾਰਕੁੰਨਾਂ ਨੇ ਚਿੰਤਾ ਜ਼ਾਹਰ ਕੀਤੀ ਹੈ। 

ਐਲਨ ਦੇ ਇਲਾਵਾ ਕੰਜ਼ਰਵੇਟਿਵ ਪਾਰਟੀ ਦੀ ਸਾਂਸਦ ਕੈਰੋਲੀਨ ਸਪੇਲਮੈਨ ਨੇ 'ਦੀ ਟਾਈਮਜ਼ ਆਫ ਲੰਡਨ' ਅਖਬਾਰ ਦੇ ਵਿਚਾਰ ਲੇਖ ਵਿਚ ਲਿਖਿਆ,''ਮਹਿਲਾ ਸਾਂਸਦਾਂ ਦੇ ਨਾਲ ਆਨਲਾਈਨ ਦੁਰਵਿਵਹਾਰ ਵਿਚ ਲਿੰਗਭੇਦੀ ਗੱਲਾਂ ਦੀ ਵਰਤੋਂ ਹੁੰਦੀ ਹੈ। ਇੱਥੋਂ ਤੱਕ ਕਿ ਸਾਡੇ ਜਿਨਸੀ ਸੋਸ਼ਣ ਦੀਆਂ ਗੱਲਾਂ ਵੀ ਕਹੀਆਂ ਜਾਂਦੀਆਂ ਹਨ। ਇਸ ਲਈ ਸਾਨੂੰ ਹੈਰਾਨ ਨਹੀਂ ਹੋਣਾਚਾਹੀਦਾ ਕਿ ਇੰਨੀਆਂ ਸਾਰੀਆਂ ਮਹਿਲਾ ਸਾਂਸਦਾਂ ਨੇ ਇਕੱਠੇ ਚੋਣ ਨਾ ਲੜਨ ਦਾ ਫੈਸਲਾ ਲਿਆ ਹੈ।''


author

Vandana

Content Editor

Related News