''ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ'' ਦੀ ਨਵੀਂ ਕਮੇਟੀ ਦੀ ਸਰਬਸੰਮਤੀ ਨਾਲ ਹੋਈ ਚੋਣ

Tuesday, Nov 19, 2019 - 08:37 AM (IST)

''ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ'' ਦੀ ਨਵੀਂ ਕਮੇਟੀ ਦੀ ਸਰਬਸੰਮਤੀ ਨਾਲ ਹੋਈ ਚੋਣ

ਬ੍ਰਿਸਬੇਨ, (ਸੁਰਿੰਦਰਪਾਲ ਸਿੰਘ ਖੁਰਦ)— ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ ਆਸਟ੍ਰੇਲੀਆ ਦੇ ਅਹੁਦੇਦਾਰਾਂ ਵਲੋਂ ਸਲਾਨਾ ਬੈਠਕ ਕੀਤੀ ਗਈ। ਜਿਸ ਵਿਚ ਬੀਤੇ ਵਰ੍ਹੇ ਦੀਆਂ ਗਤੀਵਿਧੀਆਂ ਅਤੇ ਸਲਾਹ ਮਸ਼ਵਰੇ ਉਪਰੰਤ ਪ੍ਰੈੱਸ ਕਲੱਬ ਦੀ ਸਰਬਸੰਮਤੀ ਨਾਲ 2019-20 ਲਈ ਨਵੀਂ ਕਮੇਟੀ ਦੀ ਚੋਣ ਕੀਤੀ ਗਈ। ਜਿਸ 'ਚ ਜਗਜੀਤ ਸਿੰਘ ਖੋਸਾ ਪ੍ਰਧਾਨ, ਦਲਜੀਤ ਸਿੰਘ ਉਪ ਪ੍ਰਧਾਨ, ਸੁਰਿੰਦਰਪਾਲ ਸਿੰਘ ਖੁਰਦ ਜਨਰਲ ਸਕੱਤਰ, ਹਰਜੀਤ ਲਸਾੜਾ ਪ੍ਰੈੱਸ ਸਕੱਤਰ, ਹਰਪ੍ਰੀਤ ਸਿੰਘ ਕੋਹਲੀ ਮੁੱਖ ਸਲਾਹਕਾਰ, ਗੁਰਵਿੰਦਰ ਰੰਧਾਵਾ ਖਜ਼ਾਨਚੀ ਅਤੇ ਅਕਾਸ਼ਿਕਾ ਮੋਹਲਾ ਨੂੰ ਕਾਨੂੰਨੀ ਸਲਾਹਕਾਰ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸ ਮੌਕੇ 'ਤੇ ਨਵੇਂ ਬਣੇ ਪ੍ਰਧਾਨ ਜਗਜੀਤ ਸਿੰਘ ਖੋਸਾ ਨੇ ਪੱਤਰਕਾਰ ਭਾਈਚਾਰੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮੂਹ ਮੈਂਬਰਾਨ ਦੇ ਸਹਿਯੋਗ ਨਾਲ ਦਿੱਤੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਦੇ ਨਾਲ ਨਿਭਾਉਣਗੇ ਅਤੇ ਪ੍ਰੈੱਸ ਦੀ ਆਜ਼ਾਦੀ ਨੂੰ ਕਾਇਮ ਰੱਖਣ ਲਈ ਹਮੇਸ਼ਾ ਹੀ ਉਸਾਰੂ ਅਤੇ ਨਿਰਪੱਖਤਾ ਦੇ ਨਾਲ ਯਤਨਸ਼ੀਲ ਕਾਰਜ ਕਰਦੇ ਰਹਿਣਗੇ।

ਕਲੱਬ ਦੀ ਨਵੀਂ ਕਮੇਟੀ ਦੇ ਸਮੂਹ ਅਹੁਦੇਦਾਰਾਂ ਵਲੋਂ ਸਾਬਕਾ ਪ੍ਰਧਾਨ ਸੁਰਿੰਦਰਪਾਲ ਸਿੰਘ ਖੁਰਦ ਵਲੋਂ ਨਿਭਾਈਆਂ ਗਈਆਂ । ਸੇਵਾਵਾਂ ਲਈ ਵਿਸ਼ੇਸ ਧੰਨਵਾਦ ਵੀ ਕੀਤਾ ਗਿਆ। ਸੰਸਥਾ ਵਿਚ ਨਵੀਂ ਹਾਜ਼ਰੀ ਅਕਾਸ਼ਿਕਾ ਮੋਹਲਾ ਅਤੇ ਗੁਰਵਿੰਦਰ ਰੰਧਾਵਾ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।
ਦੱਸਣਯੋਗ ਹੈ ਕਿ ਬੀਤੇ ਵਰ੍ਹਿਆਂ 'ਚ ਮਿਆਰੀ ਪੱਤਰਕਾਰਤਾ ਲਈ ਕਾਰਜਸ਼ੀਲ ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ ਦੀ ਇਸ ਤੋਂ ਪਹਿਲਾਂ ਪ੍ਰਧਾਨਗੀ ਹਰਜੀਤ ਲਸਾੜਾ, ਹਰਪ੍ਰੀਤ ਸਿੰਘ ਕੋਹਲੀ ਅਤੇ ਸੁਰਿੰਦਰਪਾਲ ਸਿੰਘ ਖੁਰਦ ਬਾਖੂਬੀ ਨਾਲ ਨਿਭਾ ਚੁੱਕੇ ਹਨ।


Related News