ਬ੍ਰਿਸਬੇਨ ਵਿਖੇ ਮਨਾਇਆ ਗਿਆ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦਾ ਪ੍ਰੀ ਨਿਰਵਾਣ ਦਿਹਾੜਾ

Sunday, Dec 13, 2020 - 05:51 PM (IST)

ਬ੍ਰਿਸਬੇਨ (ਸਤਵਿੰਦਰ ਟੀਨੂੰ): ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਪੈਰੋਕਾਰ ਦੇਸ਼ ਵਿਦੇਸ਼ ਵਿੱਚ ਵਸਦੇ ਹਨ। ਬਾਬਾ ਸਾਹਿਬ ਜੀ ਦਾ ਪ੍ਰੀ ਨਿਰਵਾਣ ਦਿਵਸ ਆਰਚਰਫੀਲਡ ਬ੍ਰਿਸਬੇਨ ਵਿਖੇ ਮਨਾਇਆ ਗਿਆ। ਜਿਸ ਵਿੱਚ ਬਾਬਾ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਸਮਾਗਮ ਵਿੱਚ ਬਲਵਿੰਦਰ ਸਿੰਘ ਮੋਰੋਂ ਵਲੋਂ ਸਭ ਦਾ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ  ਜਸਵੰਤ ਵਾਗਲਾ ਵਲੋਂ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਗਈਆਂ। 

ਇਸ ਤੋਂ ਬਾਅਦ ਡੌਲੀ ਸ਼ੀਂਹਮਾਰ ਨੇ ਬਾਬਾ ਸਾਹਿਬ ਵਾਰੇ ਵਿਸਥਾਰ ਨਾਲ ਦੱਸਿਆ ਜੋ ਕਿ ਸਿਰਫ਼ ਅੱਠਵੀਂ ਕਲਾਸ ਦੀ ਵਿਦਿਆਰਥਣ ਹੈ। ਇਸ ਤੋਂ ਇਲਾਵਾ ਛੋਟੇ ਤੇ ਪਿਆਰੇ ਬੱਚਿਆਂ ਮਾਸਟਰ ਜਸਟਿਨ ਤੇ ਗੁਨਵੀਰ ਨਿੱਕੀਆਂ ਕਰੂੰਬਲਾਂ ਵਲੋਂ ਤਕਰੀਰ ਦੇ ਨਾਲ ਨਾਲ ਗੀਤ ਵੀ ਗਾਇਆ ਗਿਆ। ਕਵਿਤਰੀ ਦਵਿੰਦਰ ਕੌਰ ਨੇ ਵੀ ਇੱਕ ਰਚਨਾ ਪੇਸ਼ ਕੀਤੀ। ਇਨ੍ਹਾਂ ਤੋਂ ਇਲਾਵਾ ਭੁਪਿੰਦਰ ਮੋਹਾਲੀ, ਕੁਲਦੀਪ ਸਿੰਘ, ਨਿੱਕ ਮੋਰੋਂ, ਹਰਵਿੰਦਰ ਬੱਸੀ, ਲਖਵਿੰਦਰ ਲੱਕੀ ਤੇ ਜਗਦੀਪ ਸਿੰਘ ਨੇ ਵੀ ਆਪਣੀਆਂ ਤਕਰੀਰਾਂ ਪੇਸ਼ ਕੀਤੀਆਂ। ਸੁਖਵਿੰਦਰ ਮੋਰੋਂ ਨੇ ਵੀ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਆਪਣੇ ਵਿਚਾਰ ਰੱਖੇ। ਇਸ ਤੋਂ ਬਾਅਦ ਕਮਲਪ੍ਰੀਤ ਬਰਾੜ ਨੇ ਸ਼ੋਸ਼ਿਤ ਸਮਾਜ ਦੀ ਗੱਲ ਕੀਤੀ। 

ਪੜ੍ਹੋ ਇਹ ਅਹਿਮ ਖਬਰ- ਕੈਨੇਡੀਅਨ ਥਿੰਕ ਟੈਂਕ ਦਾ ਦਾਅਵਾ, ਯੂਰਪ 'ਚ ਖਾਲਿਸਤਾਨੀ ਸਮਰਥਕਾਂ ਨੂੰ ਹੱਲਾ-ਸ਼ੇਰੀ ਦੇ ਰਿਹੈ ਪਾਕਿ

ਹਰਦੀਪ ਵਾਗਲਾ ਨੇ ਸਮਾਜ ਨੂੰ ਇੱਕ ਧਾਗੇ ਵਿੱਚ ਰੋਪਣ ਦੀ ਗੱਲ ਕੀਤੀ। ਭਾਰਤ ਦੇਸ਼ ਦੇ ਸੂਬੇ ਦੇ ਬਸਪਾ ਪ੍ਰਧਾਨ ਸ. ਜਸਵੀਰ ਸਿੰਘ ਗੜੀ ਨੇ ਵੀਡੀਓ ਕਾਨਫਰੰਸ ਰਾਹੀਂ ਬਾਬਾ ਸਾਹਿਬ ਵਾਰੇ ਦੱਸਿਆ ਅਤੇ ਉਨ੍ਹਾਂ ਨੇ ਬਹੁਜਨ ਸਮਾਜ ਨੂੰ ਇੱਕ ਝੰਡੇ ਤੇ ਇਕੱਠੇ ਹੋ ਕੇ ਤਨ-ਮਨ-ਧਨ ਨਾਲ ਸਹਿਯੋਗ ਦੀ ਅਪੀਲ ਕੀਤੀ।ਉਨ੍ਹਾਂ ਅੱਗੇ ਕਿਹਾ ਕਿ 2022 ਦੀਆਂ ਚੋਣਾਂ ਵਿੱਚ ਸਰਕਾਰ ਦੀ ਭਾਗੀਦਾਰ ਹੋਵੇਗੀ।ਇਸ ਮੌਕੇ 'ਤੇ ਕਿਸਾਨਾਂ ਦੇ ਹੱਕ ਵਿੱਚ ਵੀ ਨਾਅਰਾ ਬੁਲੰਦ ਕੀਤਾ ਗਿਆ। ਇਸ ਤੋਂ ਬਾਅਦ ਦਲਜੀਤ ਸਿੰਘ ਵਲੋਂ ਤਿਆਰ ਕੀਤੀ ਡਾਕੂਮੈਂਟਰੀ ਵੀ ਦਿਖਾਈ ਗਈ ਅਤੇ ਦਲਜੀਤ ਸਿੰਘ ਵਲੋਂ ਬਾਬਾ ਸਾਹਿਬ ਵਾਰੇ ਆਪਣੀ ਤਕਰੀਰ ਵੀ ਕੀਤੀ ਗਈ। ਅਖੀਰ ਵਿਚ ਰੀਤੂ ਵਾਗਲਾ ਵਲੋਂ ਸਭ ਦਾ ਧੰਨਵਾਦ ਕੀਤਾ ਗਿਆ। ਮੰਚ ਸੰਚਾਲਨ ਦੀ ਭੂਮਿਕਾ ਸਤਵਿੰਦਰ ਟੀਨੂੰ ਵਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਲਖਵੀਰ ਕਟਾਰੀਆ, ਜਸਵਿੰਦਰ ਕੌਰ, ਸੋਨੂੰ ਚੱਕ ਸਿੰਘਾ, ਡਿੰਪਲ,ਕਿਰਨਪਾਲ ਕੌਰ, ਜੰਗੀ ਜੀ, ਗੁਰਪ੍ਰੀਤ ਸਿੰਘ, ਗੁਰਬਖਸ਼ ਕੌਰ, ਸੁਜਾਤਾ ਬਾਲੀ, ਰੋਸ਼ਨ ਵਾਗਲਾ ਆਦਿ ਹਾਜ਼ਰ ਸਨ।


Vandana

Content Editor

Related News