ਬ੍ਰਿਕਸ ਦੇਸ਼ ਗਲੋਬਲ ਸਥਿਰਤਾ ਤੇ ਸੁਰੱਖਿਆ ਦੇ ਖੇਤਰ ''ਚ ਪਾ ਰਹੇ ਨੇ ਸਕਾਰਾਤਮਕ ਪ੍ਰਭਾਵ: ਪੁਤਿਨ
Wednesday, Oct 23, 2024 - 06:19 PM (IST)
ਕਜ਼ਾਨ (ਏਜੰਸੀ)- ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਬੁੱਧਵਾਰ ਨੂੰ ਕਿਹਾ ਕਿ ਬ੍ਰਿਕਸ ਦੇਸ਼ ਵਿਸ਼ਵ ਸਥਿਰਤਾ ਅਤੇ ਸੁਰੱਖਿਆ ਦੇ ਖੇਤਰ ਵਿਚ ਸਕਾਰਾਤਮਕ ਪ੍ਰਭਾਵ ਪਾ ਰਹੇ ਹਨ ਅਤੇ ਖੇਤਰੀ ਸਮੱਸਿਆਵਾਂ ਨੂੰ ਸੁਲਝਾਉਣ ਵਿਚ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ।
ਇਹ ਵੀ ਪੜ੍ਹੋ: ਨਿਊਜ਼ੀਲੈਂਡ 'ਚ ਦੀਵਾਲੀ ਦਾ ਜਸ਼ਨ, ਪੁਲਸ ਮੁਲਾਜ਼ਮਾਂ ਨੇ ਪਾਇਆ ਭੰਗੜਾ, ਵੀਡੀਓ ਵਾਇਰਲ
ਪੁਤਿਨ ਨੇ ਅੱਜ ਇੱਥੇ ਬ੍ਰਿਕਸ ਸੰਮੇਲਨ ਦੀ ਮੀਟਿੰਗ ਦੌਰਾਨ ਕਿਹਾ ਕਿ ਬਹੁਧਰੁਵੀ ਸੰਸਾਰ ਵਿਚ ਮੂਲ ਰੂਪ ਨਾਲ ਬਦਲਾਅ ਆਇਆ ਹੈ। ਇਹ ਅੰਤਰਰਾਸ਼ਟਰੀ ਖੇਤਰ ਵਿੱਚ ਬ੍ਰਿਕਸ ਦੀ ਰਣਨੀਤੀ ਦਾ ਧੁਰਾ ਹੈ, ਜੋ ਅੰਤਰਰਾਸ਼ਟਰੀ ਭਾਈਚਾਰੇ ਦੇ ਜ਼ਿਆਦਾਤਰ ਹਿੱਸੇ ਦੀਆਂ ਇੱਛਾਵਾਂ ਨੂੰ ਪੂਰਾ ਕਰਦਾ ਹੈ, ਜਿਸ ਨੂੰ ਵਿਸ਼ਵਵਿਆਪੀ ਬਹੁਮਤ ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਕੋਰਸ ਦੀ ਖਾਸ ਤੌਰ 'ਤੇ ਮੌਜੂਦਾ ਹਾਲਤਾਂ ਵਿਚ ਮੰਗ ਹੈ, ਜਦੋਂ ਵਿਸ਼ਵ ਵਿਚ ਅਸਲ ਤਬਦੀਲੀਆਂ ਹੋ ਰਹੀਆਂ ਹਨ।
ਇਹ ਵੀ ਪੜ੍ਹੋ: ਤੋਸ਼ਾਖਾਨਾ ਭ੍ਰਿਸ਼ਟਾਚਾਰ ਮਾਮਲੇ 'ਚ ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਨੂੰ ਮਿਲੀ ਜ਼ਮਾਨਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8