ਅੱਤਵਾਦ ਦੇ ਖ਼ਿਲਾਫ਼ ਇਕਜੁੱਟ ਬ੍ਰਿਕਸ ਦੇਸ਼, ਸਖ਼ਤ ਸ਼ਬਦਾਂ ''ਚ ਕਿਹਾ-''ਦੋਹਰਾ ਰਵੱਈਆ ਮਨਜ਼ੂਰ ਨਹੀਂ''

Friday, Sep 23, 2022 - 02:09 PM (IST)

ਅੱਤਵਾਦ ਦੇ ਖ਼ਿਲਾਫ਼ ਇਕਜੁੱਟ ਬ੍ਰਿਕਸ ਦੇਸ਼, ਸਖ਼ਤ ਸ਼ਬਦਾਂ ''ਚ ਕਿਹਾ-''ਦੋਹਰਾ ਰਵੱਈਆ ਮਨਜ਼ੂਰ ਨਹੀਂ''

ਇੰਟਰਨੈਸ਼ਨਲ ਡੈਸਕ- ਬ੍ਰਾਜੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ ਦੇ ਗਰੁੱਪ 'ਬ੍ਰਿਕਸ'(BRICS) ਨੇ ਅੱਤਵਾਦ ਦੇ ਖ਼ਿਲਾਫ਼ ਸੰਸਾਰਕ ਲੜਾਈ 'ਚ 'ਦੋਹਰੇ ਮਾਨਦੰਡਾਂ' ਨੂੰ ਰੱਦ ਕਰਦੇ ਹੋਏ 'ਕੋਂਪਰੀਹੈਨਸਿਵ ਕਨਵੈਂਸ਼ਨ ਆਨ ਇੰਟਰਨੈਸ਼ਨਲ ਟੇਰੇਰਿਜ਼ਮ' (CCIT) ਦੇ ਮਸੌਦੇ ਨੂੰ ਜਲਦੀ ਅੰਤਿਮ ਰੂਪ ਦੇਣ ਅਤੇ ਉਸ ਨੂੰ ਅੰਗੀਕਾਰ ਕਰਨ ਦੀ ਅਪੀਲ ਕੀਤੀ ਹੈ। ਸੰਯੁਕਤ ਰਾਸ਼ਟਰ ਮਹਾਸਭਾ ਦੇ ਉੱਚ ਪੱਧਰੀ ਸੈਸ਼ਨ ਤੋਂ ਇਲਾਵਾ ਬ੍ਰਿਕਸ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਵੀਰਵਾਰ ਨੂੰ ਇਥੇ ਇਕ ਮੀਟਿੰਗ ਕੀਤੀ। 
ਬ੍ਰਾਜ਼ੀਲ ਦੇ ਵਿਦੇਸ਼ ਮੰਤਰੀ ਕਾਰਲੋਸ ਅਲਬਰਟੋ ਫ੍ਰੈਂਕੋ ਫ੍ਰੈਂਕ, ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ, ਵਿਦੇਸ਼ ਮੰਤਰੀ ਐੱਸ ਜੈਸ਼ੰਕਰ, ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਅਤੇ ਦੱਖਣੀ ਅਫਰੀਕਾ ਗਣਰਾਜ ਦੇ ਕੌਮਾਂਤਰੀ ਸਬੰਧਾਂ ਅਤੇ ਸਹਿਯੋਗ ਮੰਤਰੀ ਨਲੇਦੀ ਪੈਂਡਰ ਇਸ ਮੀਟਿੰਗ 'ਚ ਸ਼ਾਮਲ ਹੋਏ। ਮੀਟਿੰਗ ਤੋਂ ਬਾਅਦ ਜਾਰੀ ਇਕ ਪ੍ਰੈੱਸ ਨੋਟ ਦੇ ਅਨੁਸਾਰ, ਮੰਤਰੀਆਂ ਨੇ ਹਰ ਤਰ੍ਹਾਂ ਦੇ ਅੱਤਵਾਦ ਦੀ ਸਖ਼ਤ ਨਿੰਦਾ ਕੀਤੀ, ਚਾਹੇ ਉਸ ਨੂੰ ਕਿਤੇ ਵੀ, ਕਿਸੇ ਦੇ ਵੀ ਦੁਆਰਾ ਅੰਜ਼ਾਮ ਦਿੱਤਾ ਗਿਆ ਹੋਵੇ। ਉਨ੍ਹਾਂ ਨੇ ਅੱਤਵਾਦ ਅਤੇ ਅਤਿਵਾਦ ਦਾ ਮੁਕਾਬਲਾ ਕਰਨ ਲਈ ਦੋਹਰੇ ਮਾਨਦੰਡਾਂ ਨੂੰ ਵੀ ਰੱਦ ਕੀਤਾ।
ਬਿਆਨ ਅਨੁਸਾਰ ਮੰਤਰੀਆਂ ਨੇ  'ਕੋਂਪਰੀਹੈਨਸਿਵ ਕਨਵੈਂਸ਼ਨ ਆਨ ਇੰਟਰਨੈਸ਼ਨਲ ਟੇਰੇਰਿਜ਼ਮ' ਦੇ ਮਸੌਦੇ ਨੂੰ ਤੁਰੰਤ ਅੰਤਿਮ ਰੂਪ ਦੇਣ ਅਤੇ ਅੰਗੀਕਾਰ ਕਰਨ ਅਤੇ ਕਾਨਫਰੰਸ ਆਫ ਨਿਸ਼ਸਤਰੀਕਰਨ' 'ਚ ਰਸਾਇਣਿਕ ਅਤੇ ਜੈਵਿਕ ਅੱਤਵਾਦ ਦੇ ਕਾਰਜਾਂ ਨੂੰ ਰੋਕਣ ਲਈ ਬਹੁਪੱਖੀ ਵਾਰਤਾ ਸ਼ੁਰੂ ਕਰਨ ਦਾ ਸੱਦਾ ਦਿੱਤਾ। ਭਾਰਤ ਨੇ 1986 'ਚ ਸੰਯੁਕਤ ਰਾਸ਼ਟਰ 'ਚ 'ਕੋਂਪਰੀਹੈਨਸਿਵ ਕਨਵੈਂਸ਼ਨ ਆਨ ਇੰਟਰਨੈਸ਼ਨਲ ਟੇਰੇਰਿਜ਼ਮ' (CCIT) ਨੂੰ ਲੈ ਕੇ ਇਕ ਮਸੌਦਾ ਪੇਸ਼ ਕੀਤਾ ਸੀ, ਪਰ ਅਜੇ ਤੱਕ ਇਹ ਲਾਗੂ ਨਹੀਂ ਹੋ ਪਾਇਆ ਹੈ ਕਿਉਂਕਿ ਮੈਂਬਰ ਦੇਸ਼ਾਂ ਦੇ ਵਿਚਾਲੇ ਅੱਤਵਾਦ ਦੀ ਪਰਿਭਾਸ਼ਾ 'ਤੇ ਆਮ ਸਹਿਮਤੀ ਨਹੀਂ ਬਣ ਪਾਈ ਹੈ। 


author

Aarti dhillon

Content Editor

Related News