ਬ੍ਰਿਕਸ: ਚੀਨ ਨੇ ਕੀਤੀ ਭਾਰਤ ਦੀ ਤਾਰੀਫ਼, ਕਿਹਾ- ਪ੍ਰਧਾਨਗੀ ਦੌਰਾਨ ਭਾਰਤ ਦਾ ਯੋਗਦਾਨ ਵਧੀਆ
Saturday, Sep 11, 2021 - 12:06 AM (IST)
ਇੰਟਰਨੈਸ਼ਨਲ ਡੈਸਕ : ਚੀਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ‘ਬ੍ਰਿਕਸ ਸਮੂਹ ਦੀ ਇੱਕ ਸਾਲ ਦੀ ਪ੍ਰਧਾਨਗੀ ਦੌਰਾਨ ਭਾਰਤ ਦੇ ਯੋਗਦਾਨ ਨੂੰ ਮੰਨਦਾ ਹੈ ਅਤੇ ਉਸ ਦੀ ਤਾਰੀਫ਼ ਕਰਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬ੍ਰਿਕਸ ਦੇ 13ਵੇਂ ਸਿਖਰ ਸੰਮੇਲਨ ਦੀ ਪ੍ਰਧਾਨਗੀ ਕੀਤੀ, ਜਿਸ ਦੀ ਸਮਾਪਤੀ ਵੀਰਵਾਰ ਨੂੰ ਹੋਈ। ਭਾਰਤ ਇਸ ਸਾਲ ਪੰਜ ਮੈਂਬਰੀ ਸਮੂਹ ਦਾ ਪ੍ਰਧਾਨ ਸੀ, ਜਿਸ ਦੀ ਪ੍ਰਧਾਨਗੀ ਬਦਲਦੀ ਰਹਿੰਦੀ ਹੈ। ਇਹ ਦੂਜੀ ਵਾਰ ਸੀ ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਬ੍ਰਿਕਸ ਸਿਖਰ ਸੰਮੇਲਨ ਦੀ ਪ੍ਰਧਾਨਗੀ ਕੀਤੀ। ਇਸ ਤੋਂ ਪਹਿਲਾਂ, ਉਨ੍ਹਾਂ ਨੇ 2016 ਵਿੱਚ ਗੋਆ ਸਿਖਰ ਸੰਮੇਲਨ ਦੀ ਪ੍ਰਧਾਨਗੀ ਕੀਤੀ ਸੀ। ਚੀਨ ਅਗਲੇ ਸਾਲ 14ਵੇਂ ਬ੍ਰਿਕਸ (ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ) ਸਿਖਰ ਸੰਮੇਲਨ ਦਾ ਪ੍ਰਬੰਧ ਕਰੇਗਾ।
ਇਹ ਵੀ ਪੜ੍ਹੋ - UAE ਨੇ ਇਨ੍ਹਾਂ ਸ਼ਰਤਾਂ ਨਾਲ ਦਿੱਤੀ ਭਾਰਤ ਸਮੇਤ 15 ਦੇਸ਼ਾਂ ਤੋਂ ਲੋਕਾਂ ਨੂੰ ਵਾਪਸੀ ਦੀ ਮਨਜ਼ੂਰੀ
ਬ੍ਰਿਕਸ ਸਾਂਝੇਦਾਰੀ ਅਤੇ ਭਾਰਤ ਦੀ ਪ੍ਰਧਾਨਗੀ ਦੇ ਤਹਿਤ ਪੰਜ ਮੈਂਬਰੀ ਸਮੂਹ ਦੁਆਰਾ ਕੀਤੇ ਗਏ ਵੱਖ-ਵੱਖ ਸਮਝੌਤਿਆਂ ਬਾਰੇ ਪੁੱਛੇ ਜਾਣ 'ਤੇ ਚੀਨੀ ਵਿਦੇਸ਼ ਮੰਤਰਾਲਾ ਦੇ ਬੁਲਾਰਾ ਝਾਓ ਲਿਜਿਆਨ ਨੇ ਪੱਤਰਕਾਰਾਂ ਨੂੰ ਕਿਹਾ, ‘‘ਅਸੀ ਪਿਛਲੇ ਇੱਕ ਸਾਲ ਵਿੱਚ ਇਸ ਦੀ ਪ੍ਰਧਾਨਗੀ ਦੌਰਾਨ ਭਾਰਤ ਦੇ ਯੋਗਦਾਨ ਨੂੰ ਮੰਨਦੇ ਹਾਂ ਅਤੇ ਇਸ ਦੀ ਤਰੀਫ਼ ਕਰਦੇ ਹਾਂ, ਜਿਸ ਵਿੱਚ ਸਿਖਰ ਸੰਮੇਲਨ ਦਾ ਪ੍ਰਬੰਧ ਵੀ ਸ਼ਾਮਿਲ ਹੈ।
ਵੀਡੀਓ ਲਿੰਕ ਦੇ ਜ਼ਰੀਏ ਵੀਰਵਾਰ ਨੂੰ ਸਿਖਰ ਸੰਮੇਲਨ ਵਿੱਚ ਭਾਗ ਲੈਣ ਵਾਲੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਹਾ ਕਿ ਅਗਲੇ ਸਾਲ ਆਪਣੀ ਪ੍ਰਧਾਨਗੀ ਦੌਰਾਨ ਚੀਨ ਆਮ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਬਿਹਤਰ ਭਵਿੱਖ ਦੇ ਨਿਰਮਾਣ ਲਈ ਸਾਰੇ ਖੇਤਰਾਂ ਵਿੱਚ ਸਹਿਯੋਗ ਨੂੰ ਵਧਾਉਣ ਦੀ ਦਿਸ਼ਾ ਵਿੱਚ ਬ੍ਰਿਕਸ ਭਾਗੀਦਾਰਾਂ ਦੇ ਨਾਲ ਕੰਮ ਕਰਨ ਅਤੇ ਕਰੀਬੀ ਅਤੇ ਜ਼ਿਆਦਾ ਨਤੀਜਾ- ਅਧਾਰਤ ਸਾਂਝੇਦਾਰੀ ਬਣਾਉਣ ਲਈ ਤਿਆਰ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।