ਬ੍ਰਿਟਿਸ਼ ਸੰਸਦ ਮੈਂਬਰਾਂ ਨੇ ''ਬਿਨਾ ਸਮਝੌਤੇ ਦੇ ਬ੍ਰੈਗਜ਼ਿਟ'' ਦਾ ਪ੍ਰਸਤਾਵ ਕੀਤਾ ਖਾਰਜ

Thursday, Mar 14, 2019 - 11:19 AM (IST)

ਲੰਡਨ, (ਭਾਸ਼ਾ)— ਬ੍ਰਿਟਿਸ਼ ਸੰਸਦ ਮੈਂਬਰਾਂ ਨੇ ਯੂਰਪੀ ਸੰਘ ਤੋਂ ਬਿਨਾਂ ਸਮਝੌਤੇ ਦੇ ਬਾਹਰ ਨਿਕਲਣ ਭਾਵ ਬ੍ਰੈਗਜ਼ਿਟ ਦੇ ਪ੍ਰਸਤਾਵ ਨੂੰ ਖਾਰਜ ਕਰ ਦਿੱਤਾ, ਜਿਸ ਨਾਲ ਸਰਕਾਰ ਨੂੰ ਕੁੱਝ ਹੀ ਸਮੇਂ ਮਗਰੋਂ ਦੂਜੀ ਵਾਰ ਹਾਰ ਦਾ ਮੂੰਹ ਦੇਖਣਾ ਪਿਆ। 
ਬ੍ਰਿਟਿਸ਼ ਸੰਸਦ ਮੈਂਬਰਾਂ ਨੇ ਬਿਨਾ ਕਿਸੇ ਸਮਝੌਤੇ ਦੇ ਯੂਰਪੀ ਸੰਘ 'ਚੋਂ ਬਾਹਰ ਨਿਕਲਣ ਦੇ ਪ੍ਰਸਤਾਵ ਨੂੰ ਖਾਰਜ ਕਰਨ ਲਈ ਆਪਣੇ ਫੈਸਲੇ ਦੀ ਪੁਸ਼ਟੀ ਕਰਨ ਲਈ 278 ਦੇ ਮੁਕਾਬਲੇ 321 ਵੋਟਾਂ ਪਾਈਆਂ ਭਾਵ ਸਾਂਸਦਾਂ ਦੇ ਪੱਖ 'ਚ 43 ਵਾਧੂ ਵੋਟਾਂ ਪਈਆਂ। ਸੰਸਦ ਮੈਂਬਰਾਂ ਨੇ ਉਸ ਪ੍ਰਸਤਾਵ ਨੂੰ ਵੀ 210 ਵੋਟਾਂ ਦੇ ਫਰਕ ਨਾਲ ਖਾਰਜ ਕਰ ਦਿੱਤਾ, ਜਿਸ 'ਚ ਬ੍ਰਿਟਿਸ਼ ਸਰਕਾਰ ਨੇ ਈ. ਯੂ. 'ਚੋਂ ਬਿਨਾ ਕਿਸੇ ਸਮਝੌਤੇ ਦੇ ਬਾਹਰ ਜਾਣ ਦੇ ਮਸਲੇ ਨੂੰ 22 ਮਈ ਤਕ ਟਾਲਣ ਦੀ ਇੱਛਾ ਰੱਖੀ ਸੀ। 

ਥੈਰੇਸਾ ਮੇਅ ਨੇ ਸੰਸਦ ਮੈਂਬਰਾਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਹ ਉਨ੍ਹਾਂ ਦੀ ਬ੍ਰੈਗਜ਼ਿਟ ਸਮਝੌਤੇ ਦਾ ਸਮਰਥਨ ਕਰ ਲਈ ਤਿਆਰ ਨਹੀਂ ਹਨ ਤਾਂ ਬ੍ਰੈਗਜ਼ਿਟ ਸਮਝੌਤੇ 'ਚ ਬਹੁਤ ਦੇਰੀ ਹੋਵੇਗੀ। ਬ੍ਰਿਟਿਸ਼ ਸਰਕਾਰ ਨੂੰ ਬੁੱਧਵਾਰ ਦੀ ਰਾਤ ਚਾਰ ਵੋਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਸੰਸਦ ਮੈਂਬਰਾਂ ਨੇ ਇਸ ਪ੍ਰਸਤਾਵ ਨੂੰ ਖਾਰਜ ਕਰ ਦਿੱਤਾ।


Related News