ਯੂਰਪੀ ਸੰਘ ਨੇ ਬਿਨਾਂ ਸਮਝੌਤੇ ਦੇ ''ਬ੍ਰੈਗਜ਼ਿਟ'' ਦੀ ਚਿਤਾਵਨੀ ਦਿੱਤੀ

03/13/2019 11:47:49 AM

ਬ੍ਰਸਲਸ,(ਭਾਸ਼ਾ)— ਬ੍ਰਿਟੇਨ ਦੀ ਸੰਸਦ ਨੇ ਮੰਗਲਵਾਰ ਨੂੰ ਦੇਰ ਰਾਤ ਪ੍ਰਧਾਨ ਮੰਤਰੀ ਥੈਰੇਸਾ ਮੇਅ ਦੇ ਬ੍ਰੈਗਜ਼ਿਟ ਕਰਾਰ ਨੂੰ ਖਾਰਜ ਕਰ ਦਿੱਤਾ। ਇਸ ਨਾਲ ਅਜਿਹੀ ਸੰਭਾਵਨਾ ਬਣ ਰਹੀ ਹੈ ਕਿ ਬ੍ਰਿਟੇਨ ਯੂਰਪੀ ਸੰਘ ਦੇ ਬਿਨਾਂ ਕਿਸੇ ਕਰਾਰ ਦੇ ਹੀ ਵੱਖ ਹੋਵੇਗਾ। ਉੱਥੇ ਹੀ ਯੂਰਪੀ ਸੰਘ ਨੇ ਮੰਗਲਵਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਇਸ ਤੋਂ ਜ਼ਿਆਦਾ ਕੁਝ ਨਹੀਂ ਕਰ ਸਕਦਾ।
ਯੂਰਪੀ ਸੰਘ ਦੇ ਉੱਚ ਅਧਿਕਾਰੀਆਂ ਨੇ ਇਸ ਨਤੀਜੇ ਨੂੰ ਦੇਖਦੇ ਹੋਏ ਦੁੱਖ ਪ੍ਰਗਟਾਇਆ ਹੈ ਅਤੇ ਕਿਹਾ ਕਿ ਉਹ ਜ਼ਿੱਦ 'ਤੇ ਅੜੇ ਸੰਸਦ ਮੈਂਬਰਾਂ ਦਾ ਵੋਟ ਜਿੱਤਣ 'ਚ ਥੈਰੇਸਾ ਮੇਅ ਦੀ ਹੋਰ ਕੋਈ ਮਦਦ ਨਹੀਂ ਕਰ ਸਕਣਗੇ। ਜੇਕਰ ਬ੍ਰਿਟੇਨ ਦੀ ਸੰਸਦ ਯੂਰਪੀ ਸੰਘ ਨਾਲ ਹੋਏ ਸਮਝੌਤੇ ਨੂੰ ਮਨਜ਼ੂਰ ਕਰਨ 'ਚ ਅਸਫਲ ਰਹਿੰਦੀ ਹੈ ਅਤੇ ਯੂਰਪੀ ਸੰਘ ਇਸ 'ਤੇ ਵਧੇਰੇ ਸਮਾਂ ਦੇਣ ਲਈ ਤਿਆਰ ਨਹੀਂ ਹੁੰਦਾ ਹੈ ਤਾਂ ਬ੍ਰਿਟੇਨ 29 ਮਾਰਚ ਨੂੰ ਯੂਰਪੀ ਸੰਘ 'ਚੋਂ ਬਿਨਾਂ ਕਿਸੇ ਸਮਝੌਤੇ ਦੇ ਬਾਹਰ ਹੋ ਜਾਵੇਗਾ।

PunjabKesari
ਹਾਲਾਂਕਿ ਯੂਰਪੀ ਸੰਘ ਦਾ ਕਹਿਣਾ ਹੈ ਕਿ ਉਹ ਬ੍ਰਿਟੇਨ ਨੂੰ ਹੋਰ ਸਮਾਂ ਦੇਣ 'ਤੇ ਵਿਚਾਰ ਕਰ ਸਕਦਾ ਹੈ।  ਯੂਰਪੀ ਪ੍ਰੀਸ਼ਦ ਦੇ ਪ੍ਰਧਾਨ ਡੋਨਾਲਡ ਟਸਕ ਦੇ ਬੁਲਾਰੇ ਨੇ ਦੱਸਿਆ ਕਿ ਟਸਕ ਨੂੰ ਇਸ ਨਤੀਜੇ 'ਤੇ ਅਫਸੋਸ ਹੈ ਪਰ ਉਨ੍ਹਾਂ ਨੇ ਕਿਹਾ ਕਿ ਬ੍ਰਸਲਸ ਵਲੋਂ ਇਸ ਤੋਂ ਜ਼ਿਆਦਾ ਕੁਝ ਹੋਰ ਕਰ ਸਕਣਾ ਮੁਸ਼ਕਲ ਹੋਵੇਗਾ। ਉੱਥੇ ਹੀ ਯੂਰਪੀ ਸੰਘ ਦੀ ਮੁੱਖ ਬ੍ਰੈਗਜ਼ਿਟ ਵਾਰਤਾਕਾਰ ਮਿਸ਼ੇਲ ਬਾਰਨੀਅਰ ਨੇ ਇਹੀ ਗੱਲ ਦੋਹਰਾਉਂਦੇ ਹੋਏ ਕਿਹਾ ਕਿ ਬ੍ਰਸਲਸ ਇਸ ਤੋਂ ਜ਼ਿਆਦਾ ਕੁਝ ਨਹੀਂ ਕਰ ਸਕਦਾ। ਯੂਰਪੀ ਵਿਭਾਗ ਦੇ ਪ੍ਰਧਾਨ ਜੀਨ ਕਲਾਊਡ ਜੰਕਰ ਦੀ ਮਹਿਲਾ ਬੁਲਾਰਾ ਨੇ ਉਨ੍ਹਾਂ ਦੇ ਹਵਾਲੇ ਤੋਂ ਕਿਹਾ ਕਿ ਹੁਣ ਇਸ ਦਾ ਹੱਲ ਲੰਡਨ 'ਚ ਹੀ ਨਿਕਲੇਗਾ ਕਿਉਂਕਿ ਯੂਰਪੀ ਸੰਘ ਇਸ ਤੋਂ ਜ਼ਿਆਦਾ ਕੁਝ ਨਹੀਂ ਕਰ ਸਕਦਾ ਹੈ। ਯੂਰਪੀ ਸੰਘ ਦੇ ਰਾਜਦੂਤਾਂ ਦੀ ਬੈਠਕ ਬੁੱਧਵਾਰ ਦੀ ਸਵੇਰ ਨੂੰ ਬ੍ਰਸਲਸ 'ਚ ਹੋਵੇਗੀ।


Related News