ਬ੍ਰਾਜ਼ੀਲ ਸਰਕਾਰ ਵੱਲੋਂ ਔਰਤਾਂ ਨੂੰ ਗਰਭਵਤੀ ਨਾ ਹੋਣ ਦੀ ਅਪੀਲ, ਜਾਣੋ ਵਜ੍ਹਾ

Saturday, Apr 24, 2021 - 11:06 AM (IST)

ਬ੍ਰਾਜ਼ੀਲ ਸਰਕਾਰ ਵੱਲੋਂ ਔਰਤਾਂ ਨੂੰ ਗਰਭਵਤੀ ਨਾ ਹੋਣ ਦੀ ਅਪੀਲ, ਜਾਣੋ ਵਜ੍ਹਾ

ਸਾਓ ਪਾਓਲੋ (ਵਿਸ਼ੇਸ਼) - ਸਾਲ 2020 ’ਚ ਦੁਨੀਆ ਭਰ ’ਚ ਤਬਾਹੀ ਮਚਾਉਣ ਵਾਲੇ ਕੋਰੋਨਾ ਵਾਇਰਸ ਦਾ ਸੰਕਟ ਇਸ ਸਾਲ ਵੀ ਮੰਡਰਾ ਰਿਹਾ ਹੈ, ਜਿਥੇ ਉਮੀਦ ਸੀ ਕਿ 2021 ’ਚ ਇਸ ਦਾ ਕਹਿਰ ਖ਼ਤਮ ਹੋ ਜਾਵੇਗਾ ਪਰ ਕੋਰੋਨਾ ਦੀ ਦੂਜੀ ਲਹਿਰ ਹੋਰ ਵੀ ਭਿਆਨਕ ਰੂਪ ਲੈ ਕੇ ਸਾਹਮਣੇ ਆ ਖੜ੍ਹੀ ਹੋਈ ਹੈ। ਭਾਰਤ ’ਚ ਇਹ ਲਹਿਰ ਕਹਿਰ ਬਰਸਾ ਰਹੀ ਹੈ। ਉੱਥੇ ਹੀ ਕੋਵਿਡ-19 ਨਾਲ ਹੋਣ ਵਾਲੀਆਂ ਮੌਤਾਂ ਦੇ ਅੰਕੜਿਆਂ ਦੇ ਮਾਮਲੇ ’ਚ ਅਮਰੀਕਾ ਤੋਂ ਬਾਅਦ ਦੂਜੇ ਸਥਾਨ ’ਤੇ ਚੱਲ ਰਹੇ ਬ੍ਰਾਜ਼ੀਲ ’ਚ ਵੀ ਕੋਰੋਨਾ ਦੀ ਦੂਜੀ ਲਹਿਰ ਚੱਲ ਰਹੀ ਹੈ, ਜਿਸ ਨੂੰ ਵੇਖਦਿਆਂ ਉੱਥੇ ਦੀ ਸਰਕਾਰ ਨੇ ਔਰਤਾਂ ਨੂੰ ਅਪੀਲ ਕੀਤੀ ਹੈ ਕਿ ਉਕਤ ਲਹਿਰ ਖ਼ਤਮ ਹੋਣ ਤੱਕ ਉਹ ਗਰਭਵਤੀ ਨਾ ਹੋਣ।

ਇਹ ਵੀ ਪੜ੍ਹੋ : ਕੋਰੋਨਾ ਆਫ਼ਤ: ਸਿੰਗਾਪੁਰ ਅਤੇ UAE ਤੋਂ ਆਕਸੀਜਨ ਟੈਂਕਰ ਆਯਾਤ ਕਰਨ ਦੀ ਤਿਆਰੀ 'ਚ ਭਾਰਤ

ਕੋਵਿਡ- 19 ਦਾ ਨਵਾਂ ਵੇਰੀਐਂਟ ਗਰਭਵਤੀ ਔਰਤਾਂ ਲਈ ਖ਼ਤਰਨਾਕ
ਕੋਰੋਨਾ ਨਾਲ ਵੱਧਦੀ ਮੌਤ ਦਰ ਅਤੇ ਦੂਜੀ ਲਹਿਰ ਦੇ ਕਹਿਰ ਨੂੰ ਵੇਖਦਿਆਂ ਬ੍ਰਾਜ਼ੀਲ ਦੇ ਸਿਹਤ ਮੰਤਰੀ ਰਾਫੇਲ ਕਾਮਰਾ ਨੇ ਕਿਹਾ ਕਿ ਕੋਵਿਡ ਦਾ ਨਵਾਂ ਵੇਰੀਐਂਟ ਕਾਫ਼ੀ ਖ਼ਤਰਨਾਕ ਹੈ, ਜੋ ਗਰਭਵਤੀ ਔਰਤਾਂ ਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕਰ ਰਿਹਾ ਹੈ। ਅਜਿਹੇ ’ਚ ਔਰਤਾਂ ਨੂੰ ਇਸ ਸਮੇਂ ਗਰਭ ਧਾਰਨ ਕਰਨ ਤੋਂ ਬਚਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਭਾਰਤ ’ਚ ਕੋਰੋਨਾ ਦੇ ਕਹਿਰ ਤੋਂ ਡਰਿਆ ਬ੍ਰਿਟੇਨ, ਭਾਰਤੀ ਯਾਤਰੀਆਂ ਲਈ ਸ਼ੁਰੂ ਕੀਤੀ ‘ਰੈੱਡ ਲਿਸਟ’ ਯਾਤਰਾ ਪਾਬੰਦੀ

ਮੈਡੀਕਲ ਐਕਸਪਰਟਸ ਦਾ ਸਮਰਥਨ
ਕਾਮਰਾ ਦੇ ਬਿਆਨ ਦਾ ਮੈਡੀਕਲ ਐਕਸਪਰਟਸ ਨੇ ਵੀ ਸਮਰਥਨ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੋਵਿਡ ਦੀ ਇਸ ਲਹਿਰ ਦਾ ਜ਼ਿਆਦਾ ਅਸਰ ਗਰਭਵਤੀ ਔਰਤਾਂ ’ਤੇ ਪੈ ਰਿਹਾ ਹੈ। ਉਨ੍ਹਾਂ ਨੂੰ ਵਾਇਰਸ ਆਸਾਨੀ ਨਾਲ ਆਪਣੀ ਲਪੇਟ ’ਚ ਲੈ ਰਿਹਾ ਹੈ। ਅਜਿਹੀ ਹਾਲਤ ’ਚ ਔਰਤਾਂ ਦਾ ਕੁਝ ਸਮੇਂ ਲਈ ਗਰਭ ਧਾਰਨ ਨੂੰ ਟਾਲਣਾ ਹੀ ਸਹੀ ਹੈ।

ਇਹ ਵੀ ਪੜ੍ਹੋ : ਕੋਰੋਨਾ ਕਾਲ 'ਚ ਭਾਰਤ ਦੀ ਦਰਿਆਦਿਲੀ, ਨੇਪਾਲ ਨੂੰ ਤੋਹਫ਼ੇ ’ਚ ਦਿੱਤੀਆਂ 39 ਐਂਬੂਲੈਂਸ ਅਤੇ 6 ਸਕੂਲੀ ਬੱਸਾਂ

ਕੋਰੋਨਾ ਕਾਰਣ ਬ੍ਰਾਜ਼ੀਲ ’ਚ ਹਾਲਾਤ ਭੈੜੇ
ਦੁਨੀਆ ’ਚ ਕੋਰੋਨਾ ਨਾਲ ਸਭ ਤੋਂ ਜ਼ਿਆਦਾ ਮੌਤਾਂ ਅਮਰੀਕਾ ’ਚ ਹੋਈਆਂ ਹਨ। ਇਸ ਤੋਂ ਬਾਅਦ ਬ੍ਰਾਜ਼ੀਲ ਦਾ ਨੰਬਰ ਆਉਂਦਾ ਹੈ। ਜਾਨਸ ਹਾਪਕਿਨਸ ਯੂਨੀਵਰਸਿਟੀ ਦੇ ਅਧਿਐਨ ਅਨੁਸਾਰ ਬ੍ਰਾਜ਼ੀਲ ’ਚ ਹੁਣ ਤੱਕ ਕੁੱਲ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ 13.8 ਮਿਲੀਅਨ ਅਤੇ ਲਾਸ਼ਾਂ ਦੀ ਗਿਣਤੀ 3, 68,749 ਤੱਕ ਪਹੁੰਚ ਗਈ ਹੈ। ਵੈਕਸੀਨੇਸ਼ਨ ਤੋਂ ਬਾਅਦ ਵੀ ਬ੍ਰਾਜ਼ੀਲ ’ਚ ਬੀਮਾਰੀ ਦੀ ਵਧਦੀ ਰਫ਼ਤਾਰ ਨੇ ਦੁਨੀਆ ਦੀ ਚਿੰਤਾ ਨੂੰ ਵਧਾਇਆ ਹੈ।

ਇਹ ਵੀ ਪੜ੍ਹੋ : ...ਜਦੋਂ ਕੋਰੋਨਾ ਵੈਕਸੀਨ ਦੇ ਨਾਮ ’ਤੇ ਲੋਕਾਂ ਨੂੰ ਲਗਾ ਦਿੱਤਾ ਕੁੱਤਿਆਂ ਦਾ ਟੀਕਾ

ਯੂ. ਕੇ. ’ਚ ਗਰਭਵਤੀ ਔਰਤਾਂ ਨੂੰ ਮਿਲ ਸਕਦਾ ਹੈ ਇੰਜੈਕਸ਼ਨ
ਇਸੇ ਵਿਚਾਲੇ ਬ੍ਰਿਟੇਨ ਸਰਕਾਰ ਵੱਲੋਂ ਗਰਭਵਤੀ ਔਰਤਾਂ (ਕਿਸੇ ਵੀ ਉਮਰ) ਨੂੰ ਫਾਇਜਰ-ਬਾਇਓਟੈੱਕ ਅਤੇ ਮਾਡਰਨਾ ਦੀ ਕੋਰੋਨਾ ਵੈਕਸੀਨ ਲਾਉਣ ਦੀ ਸਲਾਹ ਦਿੱਤੀ ਜਾ ਸਕਦੀ ਹੈ। ਹਾਲਾਂਕਿ ਵੈਕਸੀਨ ਦਾ ਗਰਭਵਤੀ ਔਰਤਾਂ ’ਤੇ ਟ੍ਰਾਇਲ ਅਜੇ ਸ਼ੁਰੂ ਨਹੀਂ ਹੋਇਆ ਹੈ ਪਰ ਹੁਣ ਤੱਕ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਵੀ ਖ਼ਬਰ ਨਹੀਂ ਹੈ। ਸ਼ੁੱਕਰਵਾਰ ਨੂੰ ਬ੍ਰਿਟੇਨ ਦੇ ਜੁਆਇੰਟ ਕਮੇਟੀ ਆਨ ਵੈਕਸੀਨੇਸ਼ਨ ਐਂਡ ਇਮੀਊਨਾਈਜੇਸ਼ਨ ਮੁਤਾਬਕ ਗਰਭਵਤੀ ਅਤੇ ਗੈਰ-ਗਰਭਵਤੀ ਔਰਤਾਂ ਨੂੰ ਉਨ੍ਹਾਂ ਦੀ ਉਮਰ ਅਤੇ ਕਲੀਨੀਕਲ ਰਿਸਕ ਗਰੁੱਪ ਦੇ ਆਧਾਰ ’ਤੇ ਟੀਕਾਕਰਨ ਦੀ ਪੇਸ਼ਕਸ਼ ਕੀਤੀ ਜਾਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ਰੇਪ ਦਾ ਦੋਸ਼ੀ ਨਿਤਯਾਨੰਦ ਮੁੜ ਚਰਚਾ 'ਚ, ਆਪਣੇ ਦੇਸ਼ 'ਕੈਲਾਸਾ' ’ਚ ਭਾਰਤੀਆਂ ਦੀ ਐਂਟਰੀ ’ਤੇ ਲਾਈ ਪਾਬੰਦੀ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News