ਬ੍ਰਾਜ਼ੀਲ ਦਾ ਚੀਨ ਨੂੰ ਤਕੜਾ ਝਟਕਾ, ਨਹੀਂ ਖਰੀਦੇਗਾ ਕੋਰੋਨਾ ਵੈਕਸੀਨ
Thursday, Oct 22, 2020 - 05:19 PM (IST)
ਰਿਓ ਡੀ ਜੈਨੇਰੀਓ— ਦੁਨੀਆ ਦੇ ਕਮਜ਼ੋਰ ਮੁਲਕਾਂ ਨੂੰ ਫਸਾਉਣ ਦੇ ਲਈ ਮਦਦ ਦੇ ਨਾਂ 'ਤੇ ਚੀਨ ਨੇ ਧੋਖੇ ਅਤੇ ਫਰੇਬ ਦਾ ਜੋ ਤਾਣਾ ਬਾਣਾ ਬੁÎਣਿਆ ਹੈ, ਉਸ ਵਿਚ ਉਹ ਖੁਦ ਫਸਦਾ ਜਾ ਰਿਹਾ ਹੈ। ਦੁਨੀਆ ਦੇ ਦੇਸ਼ਾਂ ਦਾ ਉਸ 'ਤੇ ਭਰੋਸਾ ਨਹੀਂ ਰਿਹਾ। ਇਸ ਦਾ ਸਪਸ਼ਟ ਉਦਾਹਰਣ ਹੈ ਕੋਰੋਨਾ ਮਹਾਮਾਰੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਬ੍ਰਾਜ਼ੀਲ ਦਾ ਉਹ ਐਲਾਨ, ਜਿਸ ਵਿਚ ਉਸ ਨੇ ਚੀਨ ਤੋਂ ਕੋਰੋਨਾ ਵੈਕਸੀਨ ਨਹੀਂ ਖਰੀਦਣ ਦੀ ਗੱਲ ਕਹੀ ਹੈ।
ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਚੀਨ ਦੀ ਕੋਰੋਨਾ ਵੈਕਸੀਨ ਸਿਨੋਵੈਕ ਨਹੀਂ ਖਰੀਦੇਗੀ, ਜਦੋਂ ਕਿ ਇਕ ਦਿਨ ਪਹਿਲਾਂ ਹੀ ਬ੍ਰਾਜ਼ੀਲ ਦੇ ਸਿਹਤ ਮੰਤਰੀ ਐਡੁਆਰਡੋ ਪਾਚੁਏਲੋ ਨੇ ਕਿਹਾ ਸੀ ਕਿ ਕੌਮੀ ਟੀਕਾਕਰਣ ਪ੍ਰੋਗਰਾਮ ਵਿਚ ਸ਼ਾਮਲ ਕਰਨ ਲਈ ਮੰਤਰਾਲਾ ਇਹ ਵੈਕਸੀਨ ਖਰੀਦੇਗਾ। ਲੋਕਾਂ ਨੇ ਬੋਲਸੋਨਾਰੋ ਨੂੰ ਚੀਨ ਤੋਂ ਵੈਕਸੀਨ ਨਹੀਂ ਖਰੀਦਣ ਦੀ ਅਪੀਲ ਕੀਤੀ ਸੀ। ਇਸ 'ਤੇ ਪ੍ਰਤੀਕ੍ਰਿਆ ਜਤਾਉਂਦੇ ਉਨ੍ਹਾਂ ਕਿਹਾ ਕਿ ਨਿਸ਼ਚਿਤ ਤੌਰ 'ਤੇ ਅਸੀਂ ਚੀਨੀ ਵੈਕਸੀਨ ਨਹੀਂ ਖਰੀਦਾਂਗੇ।
ਇਸ ਤੋਂ ਇਕ ਦਿਨ ਪਹਿਲਾਂ ਹੀ ਮੰਗਲਵਾਰ ਨੂੰ ਬ੍ਰਾਜ਼ੀਲ ਦੇ ਸਿਹਤ ਮੰਤਰੀ ਨੇ ਸੂਬਿਆਂ ਦੇ ਗਵਰਨਰਾਂ ਨਾਲ ਬੈਠਕ ਵਿਚ ਕਿਹਾ ਸੀ ਕਿ ਸਿਹਤ ਮੰਤਰਾਲਾ ਸਿਨੋਵੈਕ ਵੈਕਸੀਨ ਖਰੀਦੇਗਾ, ਨਾਲ ਹੀ ਐਸਟ੍ਰਾਜੇਨੇਕਾ ਅਤੇ ਆਕਸਫੋਰਡ ਵੱਲੋਂ ਵਿਕਸਤ ਵੈਕਸੀਨ ਵੀ ਖਰੀਦੀ ਜਾਏਗੀ, ਜਿਨ੍ਹਾਂ ਨੂੰ ਟੀਕਾਕਰਣ 'ਚ ਸ਼ਾਮਲ ਕੀਤਾ ਜਾਵੇਗਾ। ਉੱਥੇ ਹੀ, ਸਾਓ ਪਾਓਲੋ ਬਾਇਓਮੈਡੀਕਲ ਰਿਸਰਚ ਸੈਂਟਰ ਤੇ ਬਿਊਟਾਨਨ ਇੰਸਟੀਚਿਊਟ 'ਚ ਪਹਿਲਾਂ ਹੀ ਸਿਨੋਵੈਕ ਵੈਕਸੀਨ ਦਾ ਟਰਾਇਲ ਚੱਲ ਰਿਹਾ ਹੈ। ਹਾਲਾਂਕਿ, ਬੁੱਧਵਾਰ ਨੂੰ ਰਾਸ਼ਰਪਤੀ ਬੋਲਸੋਨਾਰੋ ਨੇ ਚੀਨ ਤੋਂ ਵੈਕਸੀਨ ਖਰੀਦਣ ਬਾਰੇ ਇਨਕਾਰ ਕੀਤਾ ਹੈ। ਬ੍ਰਾਜ਼ੀਲ ਸਰਕਾਰ ਐਸਟ੍ਰਾਜੇਨੇਕਾ ਅਤੇ ਆਕਸਫੋਰਡ ਯੂਨੀਵਰਸਿਟੀ ਦੀ ਕੋਰੋਨਾ ਵੈਕਸੀਨ ਖਰੀਦਣ ਦੀ ਤਿਆਰੀ ਕਰ ਚੁੱਕੀ ਹੈ।