ਹਸਪਤਾਲ 'ਚ ਅੱਗ ਲੱਗਣ ਕਾਰਨ ਸੜਕਾਂ 'ਤੇ ਮਰੀਜ਼, ਮ੍ਰਿਤਕਾਂ ਦੀ ਵਧੀ ਗਿਣਤੀ

Saturday, Sep 14, 2019 - 09:57 AM (IST)

ਹਸਪਤਾਲ 'ਚ ਅੱਗ ਲੱਗਣ ਕਾਰਨ ਸੜਕਾਂ 'ਤੇ ਮਰੀਜ਼, ਮ੍ਰਿਤਕਾਂ ਦੀ ਵਧੀ ਗਿਣਤੀ

ਰੀਓ ਡੀ ਜਨੇਰੀਓ— ਬ੍ਰਾਜ਼ੀਲ ਦੇ ਰੀਓ ਡੀ ਜਨੇਰੀਓ ਸ਼ਹਿਰ ਦੇ ਇਕ ਹਸਪਤਾਲ 'ਚ ਅੱਗ ਲੱਗਣ ਕਾਰਨ ਘੱਟ ਤੋਂ ਘੱਟ 11 ਲੋਕਾਂ ਦੀ ਮੌਤ ਹੋ ਗਈ ਅਤੇ ਹਸਪਤਾਲ ਕਰਮਚਾਰੀਆਂ ਨੂੰ ਮਰੀਜ਼ ਬਿਸਤਰੇ ਤੇ ਵ੍ਹੀਲਚੇਅਰਾਂ 'ਤੇ ਹੀ ਬਾਹਰ ਸੜਕਾਂ 'ਤੇ ਲਿਆਉਣੇ ਪਏ। ਮ੍ਰਿਤਕਾਂ 'ਚੋਂ ਕਈ ਬਜ਼ੁਰਗ ਹਨ।

PunjabKesari

ਅੱਗ ਬੁਝਾਊ ਵਿਭਾਗ ਨੇ ਦੱਸਿਆ ਕਿ ਬੈਡਿਮ ਹਸਪਤਾਲ 'ਚ ਰਾਤ ਭਰ ਅੱਗ ਬੁਝਾਉਣ 'ਚ ਜੁਟੇ ਰਹੇ ਚਾਰ ਫਾਇਰ ਫਾਈਟਰਜ਼ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਤੇ ਤਕਰੀਬਨ 90 ਮਰੀਜ਼ਾਂ ਨੂੰ ਦੂਜੇ ਹਸਪਤਾਲਾਂ 'ਚ ਭੇਜਿਆ ਗਿਆ ਹੈ। ਇਹ ਘਟਨਾ ਵੀਰਵਾਰ ਰਾਤ ਨੂੰ ਵਾਪਰੀ। ਅੱਗ ਤੋਂ ਬਚਣ ਲਈ ਲੋਕਾਂ ਨੇ ਚਾਦਰਾਂ ਦੀ ਇਕ ਰੱਸੀ ਬਣਾਈ ਤੇ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ। 'ਇੰਸਟੀਚਿਊਟ ਆਫ ਫਾਰੈਂਸਿਕ ਮੈਡੀਸਨ' ਦੀ ਨਿਰਦੇਸ਼ਕ ਗੈਬ੍ਰੀਏਲਾ ਗ੍ਰੇਸ ਨੇ ਦੱਸਿਆ ਕਿ ਜ਼ਿਆਦਾਤਰ ਪੀੜਤਾਂ ਦੀ ਸਾਹ ਘੁੱਟਣ ਕਾਰਨ ਮੌਤ ਹੋ ਗਈ ਕਿਉਂਕਿ ਵਾਰਡ 'ਚ ਧੂੰਆਂ ਭਰ ਗਿਆ ਸੀ। ਅੱਗ ਲੱਗਣ ਕਾਰਨ ਲਾਈਫ ਸਪੋਰਟ ਸਿਸਟਮ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਇਸ ਕਾਰਨ ਵੀ ਕੁਝ ਮਰੀਜ਼ਾਂ ਦੀ ਮੌਤ ਹੋ ਗਈ। ਪੁਲਸ ਦੀ ਇਕ ਮਹਿਲਾ ਬੁਲਾਰਾ ਕੈਮਿਲਾ ਡੋਨੇਟੋ ਨੇ ਦੱਸਿਆ ਕਿ ਫਾਇਰ ਫਾਈਟਰਜ਼ ਨੇ ਸ਼ੁੱਕਰਵਾਰ ਸਵੇਰੇ ਹਸਪਤਾਲ 'ਚ ਪੁਲਸ ਕਰਮਚਾਰੀਆਂ ਦੇ ਜਾਣ ਲਈ ਰਸਤਾ ਬਣਾਇਆ। ਉਹ ਮਾਮਲੇ ਦੀ ਜਾਂਚ ਕਰ ਰਹੇ ਹਨ।


Related News