ਬੀਮੇ ਦੇ ਪੈਸੇ ਲੈਣ ਲਈ ਬਜ਼ੁਰਗ ਨੇ ਕਾਰ ਨੂੰ ਲਾਈ ਅੱਗ, 673 ਹੈਕਟੇਅਰ 'ਚ ਫੈਲਿਆ ਜੰਗਲ ਸਾੜਿਆ

Wednesday, Aug 05, 2020 - 09:40 AM (IST)

ਬੀਮੇ ਦੇ ਪੈਸੇ ਲੈਣ ਲਈ ਬਜ਼ੁਰਗ ਨੇ ਕਾਰ ਨੂੰ ਲਾਈ ਅੱਗ, 673 ਹੈਕਟੇਅਰ 'ਚ ਫੈਲਿਆ ਜੰਗਲ ਸਾੜਿਆ

ਰੀਓ ਡੀ ਜਨੇਰਿਓ : ਬ੍ਰਾਜ਼ੀਲ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ। ਦਰਅਸਲ ਇੱਥੇ ਇਕ ਬਜ਼ੁਰਗ ਨੇ ਇੰਸ਼ੋਰੈਂਸ ਪੈਸੇ ਲੈਣ ਲਈ ਕਾਰ ਨੂੰ ਅੱਗ ਲਗਾ ਦਿੱਤੀ ਪਰ ਇਸ ਦਾ ਨਤੀਜਾ ਕਾਫ਼ੀ ਮਾੜਾ ਨਿਕਲਿਆ, ਕਿਉਂਕਿ ਕਾਰ ਨੂੰ ਲੱਗੀ ਅੱਗ ਨਾਲ 673 ਏਕੜ ਜੰਗਲ ਸੜ ਕੇ ਸੁਆਹ ਹੋ ਗਿਆ। ਡੇਲੀ ਮੇਲ ਦੀ ਇਕ ਖ਼ਬਰ ਮੁਤਾਬਕ 66 ਸਾਲਾ ਹੇਲੀ ਬੋਰੋਸੋ ਸੇਵਾ ਮੁਕਤ ਹੋ ਚੁੱਕੇ ਹਨ ਅਤੇ ਕਈ ਮਹੀਨਿਆਂ ਤੋਂ ਪੈਨਸ਼ਨ ਨਾ ਮਿਲਣ ਕਾਰਨ ਪੈਸਿਆਂ ਦੀ ਤੰਗੀ ਨਾਲ ਜੂਝ ਰਹੇ ਸਨ। ਅਜਿਹੇ ਵਿਚ ਬੋਰੋਸੋ ਨੇ ਇਕ ਸਕੀਮ ਬਣਾਈ ਕਿ ਕਿਉਂ ਨਾ ਕਾਰ ਅੱਗ ਲਗਾ ਕੇ ਇੰਸ਼ੋਰੈਂਸ ਕਲੇਮ ਲਿਆ ਜਾਏ। ਬਸ ਫਿਰ ਕੀ ਸੀ ਬੋਰੋਸੋ ਆਪਣੀ ਪੁਰਾਣੀ ਕਾਰ ਨੂੰ ਅਰਾਰਾਸ ਬਾਇਓਲਾਜੀਕਲ ਰਿਜ਼ਰਵ ਦੀਆਂ ਪਹਾੜੀਆਂ 'ਤੇ ਲੈ ਕੇ ਗਏ ਅਤੇ ਕਾਰ ਨੂੰ ਅੱਗ ਹਵਾਲੇ ਕਰ ਦਿੱਤਾ। ਹੋਰ ਤੋਂ ਹੋਰ ਬਾਅਦ ਵਿਚ ਬੋਰੋਸੋ ਨੇ ਇਕ ਐਫ.ਆਈ.ਆਰ. ਦਰਜ ਕਰਾਈ, ਜਿਸ ਵਿਚ ਉਨ੍ਹਾਂ ਪੁਲਸ ਨੂੰ ਦੱਸਿਆ ਕਿ ਮੋਟਰਸਾਈਕਲ 'ਤੇ ਸਵਾਰ 2 ਬੰਦੂਕਧਾਰੀਆਂ ਨੇ ਉਨ੍ਹਾਂ ਦੀ ਕਾਰ ਨੂੰ ਖੋਹ ਕੇ ਉਸ ਨੂੰ ਅੱਗ ਲਗਾ ਦਿੱਤੀ ਹੈ। ਉਥੇ ਹੀ ਜਦੋਂ ਪੁਲਸ ਨੇ ਜਦੋਂ ਛਾਣਬੀਣ ਕੀਤੀ ਤਾਂ ਪਤਾ ਲੱਗਾ ਕਿ ਇਸ ਕਾਰ ਨਾਲ ਫੈਲੀ ਅੱਗ ਨੇ 673 ਹੈਕਟੇਅਰ ਵਿਚ ਮੌਜੂਦ ਜੰਗਲ ਨੂੰ ਆਪਣੀ ਲਪੇਟ ਵਿਚ ਲੈ ਲਿਆ।

ਇਹ ਵੀ ਪੜ੍ਹੋ: WHO ਨੇ ਦਿੱਤੀ ਨਵੀਂ ਚਿਤਾਵਨੀ, ਹੋ ਸਕਦਾ ਹੈ ਕਦੇ ਨਾ ਮਿਲੇ ਕੋਰੋਨਾ ਦਾ ਹੱਲ

PunjabKesari

ਪੁਲਸ ਜਦੋਂ ਘਟਨਾ ਸਥਾਨ 'ਤੇ ਪਹੁੰਚੀ ਤਾਂ ਪੁੱਛਗਿੱਛ ਦੌਰਾਨ ਉਨ੍ਹਾਂ ਨੂੰ ਪਤਾ ਲੱਗਾ ਕਿ ਉਸ ਦਿਨ ਕਿਸੇ ਨੇ ਵੀ ਇਸ ਇਲਾਕੇ ਵਿਚ ਅਜਿਹੇ ਮੋਟਰਸਾਈਕਲ ਸਵਾਰਾਂ ਨੂੰ ਨਹੀਂ ਵੇਖਿਆ ਸੀ। ਪੁਲਸ ਨੂੰ ਜਦੋਂ ਬੋਰੋਸੋ ਦੀ ਕਹਾਣੀ 'ਤੇ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਹੋਰ ਛਾਣਬੀਣ ਕਰਣੀ ਸ਼ੁਰੂ ਕੀਤੀ। ਜਾਂਚ ਕਰਤਾਵਾਂ ਨੇ ਦੇਖਿਆ ਕਿ ਕਾਰ 'ਤੇ ਪੈਟਰੋਲ ਛਿੜਕ ਕੇ ਅੱਗ ਲਗਾਈ ਗਈ ਸੀ। ਜਦੋਂ ਬੋਰੋਸੋ ਤੋਂ ਪੁੱਛਿਆ ਗਿਆ ਕਿ 2 ਲੋਕ ਬਾਈਕ 'ਤੇ ਇੰਨਾ ਸਾਰਾ ਪੈਟਰੋਲ ਲੈ ਕੇ ਕਿਉਂ ਘੁੰਮ ਰਹੇ ਸਨ ਅਤੇ ਗੱਡੀ ਲਿਜਾਣ ਦੀ ਜਗ੍ਹਾ ਉਨ੍ਹਾਂ ਨੇ ਇਸ ਨੂੰ ਅੱਗ ਕਿਉਂ ਲਗਾ ਦਿੱਤੀ ਤਾਂ ਉਹ ਕੁੱਝ ਠੀਕ-ਠੀਕ ਜਵਾਬ ਨਹੀਂ ਦੇ ਸਕੇ। ਇਸ ਦੇ ਇਲਾਵਾ ਬੋਰੋਸੋ ਇਹ ਵੀ ਨਹੀਂ ਦੱਸ ਸਕੇ ਕਿ ਲੁੱਟ ਕਰਣ ਵਾਲੇ ਲੋਕਾਂ ਨੇ ਉਨ੍ਹਾਂ ਦਾ ਫੋਨ ਅਤੇ ਪੈਸਾ ਕਿਉਂ ਨਹੀਂ ਖੋਹਿਆ। ਪੁਲਸ ਨੇ ਸਖ਼ਤੀ ਨਾਲ ਪੁੱਛਗਿਛ ਕੀਤੀ ਤਾਂ ਬੋਰੋਸੋ ਨੇ ਕਬੂਲਿਆ ਕਿ ਇਹ ਸਭ ਉਸ ਨੇ ਇੰਸ਼ੋਰੈਂਸ ਦੇ ਕਰੀਬ ਸਾਢੇ 3 ਲੱਖ ਰੁਪਏ ਲਈ ਕੀਤਾ ਸੀ। ਬਾਅਦ ਵਿਚ ਪੁਲਸ ਨੂੰ ਉਸ ਪੈਟਰੋਲ ਪੰਪ ਦੀ ਫੁਟੇਜ ਵੀ ਮਿਲ ਗਈ, ਜਿੱਥੋਂ ਬੋਰੋਸੋ ਨੇ ਕਾਰ ਨੂੰ ਅੱਗ ਲਗਾਉਣ ਲਈ ਪੈਟਰੋਲ ਖਰੀਦਿਆ ਸੀ।

ਇਹ ਵੀ ਪੜ੍ਹੋ: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਉਛਾਲ ਜਾਰੀ, ਜਾਣੋ ਅੱਜ ਕੀ ਭਾਅ ਵਿਕ ਰਿਹੈ ਸੋਨਾ


author

cherry

Content Editor

Related News