ਕੋਰੋਨਾ ਆਫ਼ਤ : ਬ੍ਰਾਜ਼ੀਲ 'ਚ 24 ਘੰਟੇ 'ਚ ਸਾਹਮਣੇ ਆਏ ਕਰੀਬ 80 ਹਜ਼ਾਰ ਨਵੇਂ ਮਾਮਲੇ

Thursday, Apr 29, 2021 - 10:01 AM (IST)

ਕੋਰੋਨਾ ਆਫ਼ਤ : ਬ੍ਰਾਜ਼ੀਲ 'ਚ 24 ਘੰਟੇ 'ਚ ਸਾਹਮਣੇ ਆਏ ਕਰੀਬ 80 ਹਜ਼ਾਰ ਨਵੇਂ ਮਾਮਲੇ

ਰੀਓ ਡੇ ਜੇਨੇਰੀਓ (ਵਾਰਤਾ): ਬ੍ਰਾਜ਼ੀਲ ਵਿਚ ਕੋਵਿ਼ਡ-19 ਦਾ ਕਹਿਰ ਜਾਰੀ ਹੈ। ਇੱਥੇ ਪਿਛਲੇ 24 ਘੰਟਿਆਂ ਵਿਚ ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਤੋਂ ਪੀੜਤ 79,726 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਹਨਾਂ ਨਾਲ ਪੀੜਤਾਂ ਦੀ ਗਿਣਤੀ ਵੱਧ ਕੇ 1,45,21,289 ਤੱਕ ਪਹੁੰਚ ਗਈ ਹੈ। ਰਾਸ਼ਟਰੀ ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ।

ਪੜ੍ਹੋ ਇਹ ਅਹਿਮ ਖਬਰ- ਬਾਈਡੇਨ ਨੋ ਅਮਰੀਕੀ ਲੋਕਾਂ ਨੂੰ ਐਂਟੀ ਕੋਵਿਡ-19 ਟੀਕਾ ਲਗਵਾਉਣ ਦੀ ਕੀਤੀ ਅਪੀਲ 

ਮੰਤਰਾਲੇ ਦੇ ਮੁਤਾਬਕ ਇਸ ਮਿਆਦ ਵਿਚ ਮਹਾਮਾਰੀ ਦੇ ਇਨਫੈਕਸ਼ਨ ਤੋਂ 3163 ਹੋਰ ਲੋਕਾਂ ਦੀ ਮੌਤ ਦੇ ਨਾਲ ਹੀ ਮ੍ਰਿਤਕਾਂ ਦਾ ਅੰਕੜਾ 3,98,165 ਹੋ ਗਿਆ ਹੈ। ਦੇਸ਼ ਵਿਚ ਜਦੋਂ ਤੋਂ ਕੋਰੋਨਾ ਮਹਾਮਾਰੀ ਦਾ ਪ੍ਰਕੋਪ ਸ਼ੁਰੂ ਹੋਇਆ ਹੈ, ਉਦੋਂ ਤੋਂ ਲੈਕੇ ਹੁਣ ਤੱਕ 1.30 ਕਰੋੜ ਤੋਂ ਵੱਧ ਲੋਕ ਇਸ ਨੂੰ ਹਰਾ ਚੁੱਕੇ ਹਨ।

ਨੋਟ- ਬ੍ਰਾਜ਼ੀਲ 'ਚ 24 ਘੰਟੇ 'ਚ ਸ਼ਾਹਮਣੇ ਆਏ ਕਰੀਬ 80 ਹਜ਼ਾਰ ਨਵੇਂ ਮਾਮਲੇ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News