ਬ੍ਰਾਜ਼ੀਲ 'ਚ ਹੜ੍ਹ ਦਾ ਕਹਿਰ, 21 ਲੋਕਾਂ ਦੀ ਮੌਤ
Wednesday, Mar 04, 2020 - 12:24 PM (IST)
ਸਾਓ ਪਾਓਲੋ (ਬਿਊਰੋ): ਬ੍ਰਾਜ਼ੀਲ ਦੇ ਸਾਓ ਪਾਓਲੋ ਅਤੇ ਰੀਓ ਡੀ ਜੇਨੇਰੀਓ ਵਿਚ ਲਗਾਤਾਰ ਮੀਂਹ ਪੈਣ ਕਾਰਨ ਹੜ੍ਹ ਦੀ ਸਥਿਤੀ ਬਣੀ ਹੋਈ ਹੈ। ਹੜ੍ਹ ਨੇ ਇੱਥੇ ਭਿਆਨਕ ਤਬਾਹੀ ਮਚਾਈ ਹੋਈ ਹੈ। ਕਈ ਘਰ ਤਬਾਹ ਹੋ ਗਏ ਹਨ। ਹੜ੍ਹ ਕਾਰਨ ਇੱਥੇ 21 ਲੋਕਾਂ ਦੀ ਮੌਤ ਹੋ ਚੁੱਕੀ ਹੈ।ਜਦਕਿ ਸਾਓ ਪਾਓਲੋ ਵਿਚ 32 ਲੋਕਾਂ ਦੇ ਲਾਪਤਾ ਹੋਣ ਦੀ ਖਬਰ ਹੈ।
ਇਹ ਕੁਦਰਤੀ ਆਫਤ ਉਦੋਂ ਰਾਜਨੀਤਕ ਮੁੱਦਾ ਬਣ ਗਈ ਜਦੋਂ ਰਿਓ ਵਿਚ ਸ਼ਹਿਰ ਦੇ ਮੇਅਰ ਮਾਰਸੇਲੋ ਕ੍ਰਿਵੇਲਾ ਨੇ ਹੜ੍ਹ ਲਈ ਉੱਥੋਂ ਦੇ ਲੋਕਾਂ ਦੇ ਸਿਰ 'ਤੇ ਦੋਸ਼ ਲਗਾਇਆ। ਉਹਨਾਂ ਨੇ ਇਕ ਪ੍ਰੈੱਸ ਕਾਨਫਰੰਸ ਦੇ ਵਿਚ ਕਿਹਾ ਕਿ ਲੋਕ ਕੂੜਾ ਪਰਬਤੀ ਇਲਾਕਿਆਂ ਵਿਚ ਸੁੱਟਦੇ ਹਨ। ਕਾਨਫਰੰਸ ਦੇ ਵਿਚ ਹੀ ਕ੍ਰਿਵੇਲਾ ਦੇ ਚਿਹਰੇ 'ਤੇ ਚਿੱਕੜ ਸੁੱਟਿਆ ਗਿਆ ਜਿਸ ਦਾ ਵੀਡੀਓ ਆਨਲਾਈਨ ਵਾਇਰਲ ਹੋ ਗਿਆ।
65 ਸਾਲਾ ਰਿਓ ਵਸਨੀਕ ਇਵੋਨ ਕਾਰਡੋਸੋ ਨੇ ਕਿਹਾ,''ਮੇਰੀ ਰਸੋਈ, ਬਾਥਰੂਮ ਹਰ ਜਗ੍ਹਾ ਗੰਦਾ ਪਾਣੀ ਭਰ ਗਿਆ ਹੈ।'' ਸਾਓ ਪਾਓਲੋ ਦੇ ਕਰੀਬੀ ਮਿਨਾਸ ਗੇਰਾਇਸ ਵਿਚ ਇਸੇ ਸਾਲ ਜਨਵਰੀ ਵਿਚ ਭਾਰੀ ਮੀਂਹ ਦੇ ਕਾਰਨ 50 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ - ਕੋਰੋਨਾਵਾਇਰਸ : World Bank ਨੇ 12 ਅਰਬ ਡਾਲਰ ਦੇ ਸਹਾਇਤਾ ਪੈਕੇਜ ਦਾ ਕੀਤਾ ਐਲਾਨ