ਬ੍ਰਾਜ਼ੀਲ ''ਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 57,000 ਦੇ ਪਾਰ

Sunday, Jun 28, 2020 - 01:11 PM (IST)

ਬ੍ਰਾਜ਼ੀਲ ''ਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 57,000 ਦੇ ਪਾਰ

ਬ੍ਰਾਜ਼ੀਲਿਆ (ਵਾਰਤਾ) : ਬ੍ਰਾਜ਼ੀਲ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਨਾਲ ਮੌਤ ਦੇ 1,109 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਕੁੱਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 57,070 ਹੋ ਗਈ ਹੈ।

ਉਥੇ ਹੀ ਇਸ ਦੌਰਾਨ ਇਨਫੈਕਸ਼ਨ ਦੇ 38,693 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਕੁੱਲ ਪੀੜਤਾਂ ਦੀ ਗਿਣਤੀ ਵੱਧ ਕੇ 1,313,667 ਹੋ ਗਈ ਹੈ। ਬ੍ਰਾਜ਼ੀਲ ਦੇ ਸਿਹਤ ਮੰਤਰਾਲਾ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਤਰਾਲਾ ਅਨੁਸਾਰ ਹੁਣ ਤੱਕ ਕੁਲ 715,000 ਮਰੀਜ਼ ਠੀਕ ਹੋ ਚੁੱਕੇ ਹਨ।  ਧਿਆਨਦੇਣ ਯੋਗ ਹੈ ਕਿ ਬ੍ਰਾਜ਼ੀਲ ਅਮਰੀਕਾ ਦੇ ਬਾਅਦ ਪੀੜਤਾਂ ਅਤੇ ਕੋਰੋਨਾ ਨਾਲ ਮੌਤ ਦੀ ਗਿਣਤੀ ਦੋਵਾਂ ਵਿਚ ਦੂਜੇ ਨੰਬਰ 'ਤੇ ਹੈ।


author

cherry

Content Editor

Related News