ਤਕਨੀਕ ਦਾ ਕਮਾਲ! 12 ਸਾਲ ਬਾਅਦ ਮੁੜ ਤੁਰਨ ਲੱਗਾ ਦਿਵਿਆਂਗ ਵਿਅਕਤੀ

Thursday, May 25, 2023 - 11:49 AM (IST)

ਤਕਨੀਕ ਦਾ ਕਮਾਲ! 12 ਸਾਲ ਬਾਅਦ ਮੁੜ ਤੁਰਨ ਲੱਗਾ ਦਿਵਿਆਂਗ ਵਿਅਕਤੀ

ਇੰਟਰਨੈਸ਼ਨਲ ਡੈਸਕ- ਤਕਨਾਲੋਜੀ ਦੀ ਬਦੌਲਤ ਦੁਨੀਆ ਤੇਜ਼ੀ ਨਾਲ ਬਦਲ ਰਹੀ ਹੈ। ਹੁਣ ਅਜਿਹੀ ਤਕਨੀਕ ਆ ਗਈ ਹੈ, ਜਿਸ ਬਾਰੇ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਦੱਸ ਦੇਈਏ ਕਿ ਨੀਦਰਲੈਂਡ ਵਿੱਚ ਇੱਕ ਵਿਅਕਤੀ ਹਾਦਸੇ ਕਾਰਨ ਅਪਾਹਜ ਹੋ ਗਿਆ ਸੀ ਜਿਸ ਕਾਰਨ ਉਹ ਤੁਰਨ-ਫਿਰਨ ਤੋਂ ਅਸਮਰੱਥ ਸੀ। ਹੁਣ ਵਿਗਿਆਨੀਆਂ ਨੇ ਬ੍ਰੇਨ ਇਮਪਲਾਂਟ ਦੀ ਮਦਦ ਨਾਲ ਕੁਝ ਅਜਿਹਾ ਕੀਤਾ ਹੈ, ਜਿਸ ਨਾਲ ਉਹ ਦਿਵਿਆਂਗ ਵਿਅਕਤੀ ਨਾ ਸਿਰਫ ਆਪਣੇ ਪੈਰਾਂ 'ਤੇ ਖੜ੍ਹਾ ਹੋ ਸਕਦਾ ਹੈ, ਸਗੋਂ ਤੁਰ ਰਿਹਾ ਹੈ ਅਤੇ ਪੌੜੀਆਂ ਚੜ੍ਹਨ ਦੇ ਵੀ ਸਮਰੱਥ ਹੈ!

PunjabKesari

PunjabKesari

ਜਾਣੋ 'ਡਿਜੀਟਲ ਬ੍ਰਿਜ' ਤਕਨਾਲੋਜੀ ਬਾਰੇ

PunjabKesari

ਮੀਡੀਆ ਰਿਪੋਰਟਾਂ ਮੁਤਾਬਕ ਸਵਿਟਜ਼ਰਲੈਂਡ ਦੇ ਈਕੋਲ ਪੌਲੀਟੈਕਨਿਕ ਫੈਡਰਲ ਡੀ ਲੁਸਾਨੇ (ਈ.ਪੀ.ਐੱਫ.ਐੱਲ.) ਨਾਮ ਦੀ ਸੰਸਥਾ ਦੇ ਨਿਊਰੋਸਾਇੰਟਿਸਟਾਂ ਨੇ ਇਕ ਵਾਇਰਲੈੱਸ ਡਿਜੀਟਲ ਬ੍ਰਿਜ ਬਣਾਇਆ ਹੈ, ਜਿਸ ਦੀ ਮਦਦ ਨਾਲ ਸਾਡੇ ਦਿਮਾਗ ਅਤੇ ਸਾਡੀ ਸਪਾਈਨਲ ਕੋਰਡ (ਰੀੜ੍ਹ ਦੀ ਹੱਡੀ) ਵਿਚਕਾਰ ਟੁੱਟਿਆ ਹੋਇਆ ਸੰਪਰਕ ਮੁੜ ਸਥਾਪਿਤ ਕੀਤਾ ਜਾ ਸਕਦਾ ਹੈ। ਡਿਜੀਟਲ ਬ੍ਰਿਜ, ਦਿਮਾਗ ਅਤੇ ਰੀੜ੍ਹ ਦੀ ਹੱਡੀ ਦੇ ਵਿਚਕਾਰ ਇੱਕ ਇੰਟਰਫੇਸ ਵਜੋਂ ਕੰਮ ਕਰਦਾ ਹੈ। ਕਈ ਵਾਰ ਰੀੜ੍ਹ ਦੀ ਹੱਡੀ ਜਾਂ ਦਿਮਾਗ 'ਤੇ ਸੱਟ ਲੱਗਣ ਕਾਰਨ ਦਿਮਾਗ-ਰੀੜ੍ਹ ਦਾ ਇਹ ਸਬੰਧ ਟੁੱਟ ਜਾਂਦਾ ਹੈ, ਜਿਸ ਕਾਰਨ ਲੋਕ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਅਤੇ ਤੁਰਨ ਦੀ ਤਾਕਤ ਗੁਆ ਦਿੰਦੇ ਹਨ। ਹੁਣ ਡਿਜੀਟਲ ਬ੍ਰਿਜ ਟੈਕਨਾਲੋਜੀ ਨੇ ਇਸ ਕੁਨੈਕਸ਼ਨ ਨੂੰ ਦੁਬਾਰਾ ਸਥਾਪਿਤ ਕਰਨ ਵਿੱਚ ਮਦਦ ਕੀਤੀ ਹੈ। ਇਸ ਦੇ ਸਿੱਟੇ ਵਜੋਂ 12 ਸਾਲ ਪਹਿਲਾਂ ਇੱਕ ਮੋਟਰਸਾਈਕਲ ਦੁਰਘਟਨਾ ਵਿੱਚ ਤੁਰਨ ਦੀ ਸਮਰੱਥਾ ਗੁਆਉਣ ਵਾਲਾ ਨੀਦਰਲੈਂਡ ਦਾ 40 ਸਾਲਾ ਗਰਟ ਜਾਨ ਓਸਕਾਮ ਮੁੜ ਤੁਰਨ ਦੇ ਯੋਗ ਹੋ ਗਿਆ ਹੈ।

PunjabKesari

ਇੰਝ ਕੰਮ ਕਰਦੀ ਹੈ ਤਕਨੀਕ 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਭਾਰਤ-ਆਸਟ੍ਰੇਲੀਆ ਸਬੰਧ ਹੁਣ 'ਟੀ-20 ਮੋਡ' 'ਚ : ਪ੍ਰਧਾਨ ਮੰਤਰੀ ਮੋਦੀ

ਇਸ ਤਕਨੀਕ ਨੂੰ ਵਿਕਸਿਤ ਕਰਨ ਵਾਲੀ ਟੀਮ 'ਚ ਸ਼ਾਮਲ ਗ੍ਰੇਗਰੀ ਕੋਰਟਨੀ ਨੇ ਦੱਸਿਆ ਕਿ ਅਸੀਂ ਦਿਮਾਗ ਅਤੇ ਰੀੜ੍ਹ ਦੀ ਹੱਡੀ ਦੇ ਵਿਚਕਾਰ ਵਾਇਰਲੈੱਸ ਇੰਟਰਫੇਸ ਬਣਾਇਆ ਹੈ। ਇਸ ਦੇ ਲਈ ਦਿਮਾਗ਼ ਦੀ ਕੰਪਿਊਟਰ ਇੰਟਰਫੇਸ ਤਕਨੀਕ ਦੀ ਮਦਦ ਲਈ ਗਈ ਹੈ, ਜਿਸ ਨਾਲ ਸਾਡੇ ਵਿਚਾਰਾਂ ਨੂੰ ਅਮਲ ਵਿੱਚ ਬਦਲਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਤਕਨੀਕ ਦੀ ਮਦਦ ਨਾਲ ਦਿਮਾਗ ਰੀੜ੍ਹ ਦੀ ਹੱਡੀ ਦੇ ਉਸ ਖੇਤਰ ਤੱਕ ਸੰਦੇਸ਼ ਭੇਜੇਗਾ, ਜੋ ਸਾਡੀ ਹਰਕਤ ਲਈ ਜ਼ਿੰਮੇਵਾਰ ਹੈ, ਜਿਸ ਨਾਲ ਮਨੁੱਖ ਮੁੜ ਆਪਣੇ ਪੈਰਾਂ 'ਤੇ ਚੱਲ ਸਕੇਗਾ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News