ਗਰਲਫ੍ਰੈਂਡ ਨੂੰ ਖੁਸ਼ ਕਰਨ ਲਈ ਬੁਆਏਫ੍ਰੈਂਡ ਨੇ ਲਿਆ ਪੁੱਠਾ ਪੰਗਾ, ਦੋ ਦਿਨ ਤਕ ਰਿੰਗ ’ਚ ਫਸੀ ਰਹੀ ਜਾਨ

Friday, Feb 19, 2021 - 12:16 AM (IST)

ਗਰਲਫ੍ਰੈਂਡ ਨੂੰ ਖੁਸ਼ ਕਰਨ ਲਈ ਬੁਆਏਫ੍ਰੈਂਡ ਨੇ ਲਿਆ ਪੁੱਠਾ ਪੰਗਾ, ਦੋ ਦਿਨ ਤਕ ਰਿੰਗ ’ਚ ਫਸੀ ਰਹੀ ਜਾਨ

ਬੈਂਕਾਕ (ਇੰਟ.)- ਕੁਝ ਲੋਕ ਆਪਣੇ ਪਿਆਰ ਨੂੰ ਖੁਸ਼ ਰੱਖਣ ਅਤੇ ਉਸ ਦੀਆਂ ਨਜ਼ਰਾਂ ’ਚ ਖੁਦ ਨੂੰ ਉੱਚਾ ਕਰਨ ਲਈ ਅਜੀਬੋ-ਗਰੀਬ ਹਰਕਤਾਂ ਕਰਦੇ ਰਹਿੰਦੇ ਹਨ। ਇਥੇ ਵੀ ਇਕ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ। ਘਟਨਾ ਇਸ ਵੈਲੇਂਟਾਈਨ ਡੇ ਦੀ ਹੈ। ਥਾਈਲੈਂਡ ਦੀ ਰਾਜਧਾਨੀ ਬੈਂਕਾਕ ਦਾ ਨਿਵਾਸੀ ਇਸ ਵਿਅਕਤੀ ਨੇ ਵੈਲੇਂਟਾਈਨ ਡੇ ’ਤੇ ਆਪਣੇ ਟੂਲਬਾਕਸ ਤੋਂ 3 ਸੈਂਟੀਮੀਟਰ ਦਾ ਰਿੰਗ ਕੱਢਿਆ ਅਤੇ ਉਸਨੂੰ ਪਹਿਨ ਲਿਆ। ਇਸ ਰਿੰਗ ਨੂੰ ਪਹਿਣਨ ਲਈ ਉਸਨੇ ਬੇਬੀ ਆਇਲ ਅਤੇ ਲੁਬਰੀਕੈਂਟ ਦਾ ਵਰਤੋਂ ਕੀਤੀ। ਸ਼ੁੱਕਰਵਾਰ ਨੂੰ ਉਸਨੇ ਇਹ ਰਿੰਗ ਪਹਿਣਿਆ ਸੀ ਅਤੇ ਅਗਲੇ ਦਿਨ ਉਸਦੇ ਪ੍ਰਾਈਵੇਟ ਪਾਰਟ ’ਚ ਸੋਜਿਸ਼ ਆ ਗਈ। 

ਇਹ ਵੀ ਪੜ੍ਹੋ - IPL Auction 2021 LIVE : ਹਰਭਜਨ ਸਿੰਘ ਨੂੰ KKR, ਅਰਜੁਨ ਤੇਂਦੁਲਕਰ ਨੂੰ ਮੁੰਬਈ ਨੇ ਖਰੀਦਿਆ


ਉਸਨੇ ਰਿੰਗ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਉਸ ਸਫਲਤਾ ਨਹੀਂ ਮਿਲੀ। ਅਖੀਰ ਪੀੜਤ ਨੂੰ ਐਤਵਾਰ ਸ਼ਾਮ ਨੂੰ ਐਮਰਜੈਂਸੀ ਸੇਵਾਵਾਂ ਨੂੰ ਬੁਲਾਉਣਾ ਪਿਆ। ਇਸ ਤਰ੍ਹਾਂ ਦੋ ਦਿਨ ਤੱਕ ਰਿੰਗ ਉਸਦੇ ਪ੍ਰਾਈਵੇਟ ਪਾਰਟ ’ਚ ਫਸਿਆ ਰਿਹਾ। ਡਾਕਟਰਾਂ ਨੇ ਰਿੰਗ ਕਟਰ ਦੀ ਵਰਤੋਂ ਕਰ ਕੇ ਫਸੇ ਰਿੰਗ ਨੂੰ ਕੱਟਕੇ ਕੱਢਿਆ। ਆਸ਼ਿਕ ਨੇ ਦੱਸਿਆ ਕਿ ਉਸਨੇ ਆਪਣੀ ਗਰਲਫ੍ਰੈਂਡ ਨੂੰ ਖੁਸ਼ ਕਰਨ ਲਈ ਇਹ ਰਿੰਗ ਪਹਿਣਿਆ ਸੀ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News