ਆਈਸਕ੍ਰੀਮ ਕੇਕ ''ਚੋਂ ਨਿਕਲੀ ਸੂਈ, ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਸ
Friday, Jun 16, 2017 - 03:23 PM (IST)

ਹੈਲੀਫੈਕਸ— ਬੱਚਿਆਂ ਨੂੰ ਆਈਸਕ੍ਰੀਮ ਤੇ ਕੇਕ ਖਾਣ ਦਾ ਬਹੁਤ ਸ਼ੌਂਕ ਹੁੰਦਾ ਹੈ ਤੇ ਮਾਂ-ਬਾਪ ਵੀ ਬੱਚਿਆਂ ਦੀ ਇਹ ਇੱਛਾ ਜਲਦੀ ਪੂਰੇ ਕਰ ਦਿੰਦੇ ਹਨ। ਕਈ ਵਾਰ ਬੱਚੇ ਮਾਂ-ਬਾਪ ਦੀ ਗੈਰ-ਹਾਜ਼ਰੀ 'ਚ ਹੀ ਕੇਕ ਜਾਂ ਆਈਸਕ੍ਰੀਮ ਖਰੀਦ ਕੇ ਖਾ ਲੈਂਦੇ ਹਨ। ਅਜਿਹਾ ਨਹੀਂ ਹੋਣਾ ਚਾਹੀਦਾ। ਮਾਂ -ਬਾਪ ਨੂੰ ਚਾਹੀਦਾ ਹੈ ਕਿ ਉਹ ਛੋਟੇ ਬੱਚਿਆਂ ਨੂੰ ਆਪਣੀ ਨਿਗਰਾਨੀ 'ਚ ਹੀ ਕੁੱਝ ਵੀ ਖਵਾਉਣ। ਨੋਵਾ ਸਕੋਟੀਆ ਦੇ ਸ਼ਹਿਰ ਹੈਲੀਫੈਕਸ 'ਚ ਇਕ 9 ਸਾਲਾ ਬੱਚਾ ਡੇਅਰੀ ਕੁਈਨ ਆਈਸਕ੍ਰੀਮ ਕੇਕ ਖਾ ਰਿਹਾ ਸੀ ਕਿ ਇਸ 'ਚੋਂ ਇਕ ਸੂਈ ਨਿਕਲੀ।
ਮਾਂ-ਬਾਪ ਨੇ ਅਗਲੇ ਦਿਨ ਪੁਲਸ ਨੂੰ ਫੋਨ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਬੱਚਾ ਸੁਰੱਖਿਅਤ ਹੈ ਪਰ ਜੇਕਰ ਉਹ ਗਲਤੀ ਨਾਲ ਇਸ ਨੂੰ ਅੰਦਰ ਲੰਘਾ ਲੈਂਦਾ ਤਾਂ ਉਨ੍ਹਾਂ 'ਤੇ ਮੁਸੀਬਤ ਪੈ ਜਾਣੀ ਸੀ। ਪੁਲਸ ਨੇ ਦੱਸਿਆ ਕਿ ਇਹ ਮਾਮਲਾ ਬੁੱਧਵਾਰ ਦਾ ਹੈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।