ਨਿੱਜੀ ਜ਼ਿੰਦਗੀ ਨੂੰ ਲੈ ਕੇ ਬੋਰਿਸ ਜਾਨਸਨ ਨਿੰਦਾ ਦੇ ਘੇਰੇ ''ਚ

Sunday, Sep 09, 2018 - 10:54 PM (IST)

ਨਿੱਜੀ ਜ਼ਿੰਦਗੀ ਨੂੰ ਲੈ ਕੇ ਬੋਰਿਸ ਜਾਨਸਨ ਨਿੰਦਾ ਦੇ ਘੇਰੇ ''ਚ

ਲੰਡਨ — ਬ੍ਰਿਟੇਨ ਦੇ ਸਾਬਕਾ ਵਿਦੇਸ਼ ਮੰਤਰੀ ਬੋਰਿਸ ਜਾਨਸਨ ਆਪਣੀ ਵਿਅਕਤੀਗਤ ਜ਼ਿੰਦਗੀ ਨਾਲ ਜੁੜੇ ਇਕ ਵਿਵਾਦਤ ਦਸਤਾਵੇਜ਼ ਅਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਥੈਰੇਸਾ ਮੇਅ 'ਤੇ ਨਵੇਂ ਸਿਰੇ ਤੋਂ ਨਿਸ਼ਾਨਾ ਵਿੰਨ੍ਹਣ ਦੇ ਚੱਲਦੇ ਐਤਵਾਰ ਨੂੰ ਨਿੰਦਾ ਦੇ ਘੇਰੇ 'ਚ ਫਸ ਗਏ। ਜਾਨਸਨ ਨੇ ਮੇਅ ਦੀ ਬ੍ਰੈਗਜ਼ਿਟ ਯੋਜਨਾਵਾਂ ਨੂੰ ਆਤਮਘਾਤੀ ਦੱਸਿਆ ਸੀ ਅਤੇ ਉਨ੍ਹਾਂ ਦੀ ਆਪਣੀ ਹੀ ਕੰਜ਼ਰਵੇਟਿਵ ਪਾਰਟੀ ਨੇ ਉਨ੍ਹਾਂ ਦੀ ਨਿੰਦਾ ਕੀਤੀ।

ਪਾਰਟੀ ਇਸ ਖੁਲਾਸੇ ਤੋਂ ਵੀ ਹੈਰਾਨ ਸੀ ਕਿ ਮੇਅ ਦੇ ਸਹਿਯੋਗੀਆਂ ਨੇ ਜਾਨਸਨ ਦੀ ਨਿੱਜੀ ਜ਼ਿੰਦਗੀ ਦੇ ਬਾਰੇ 'ਚ ਇਕ ਦਸਤਾਵੇਜ਼ ਤਿਆਰ ਕੀਤਾ ਤਾਂ ਜੋ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਨ ਤੋਂ ਰੋਕਿਆ ਜਾ ਸਕੇ। ਇਸ ਦਸਤਾਵੇਜ਼ ਦਾ ਖੁਲਾਸਾ ਕੰਜ਼ਰਵੇਟਿਵ ਪਾਰਟੀ ਦੇ ਇਕ ਸੂਤਰ ਨੇ ਇਕ ਅੰਗ੍ਰੇਜ਼ੀ ਅਖਬਾਰ ਸਾਹਮਣੇ ਕੀਤਾ। ਇਸ ਦਸਤਾਵੇਜ਼ 'ਚ ਜਾਨਸਨ ਦੇ ਬਾਰੇ 'ਚ ਕਈ ਦੋਸ਼ ਲਾਏ ਗਏ ਹਨ। ਜਾਨਸਨ ਅਤੇ ਉਨ੍ਹਾਂ ਦੀ ਭਾਰਤੀ ਮੂਲ ਦੀ ਪਤਨੀ ਮਰੀਨਾ ਵ੍ਹੀਲਰ ਨੇ ਪਿਛਲੇ ਦਿਨੀਂ ਹੀ ਐਲਾਨ ਕੀਤਾ ਸੀ ਕਿ ਉਹ ਤਲਾਕ ਲੈ ਰਹੇ ਹਨ। 4,000 ਸ਼ਬਦਾਂ ਦੇ ਇਸ ਦਸਤਾਵੇਜ਼ ਨੂੰ ਬ੍ਰੈਗਜ਼ਿਟ ਜਨਮਤ ਸੰਗ੍ਰਹਿ ਤੋਂ ਬਾਅਦ ਕੰਜ਼ਰਵੇਟਿਵ ਪਾਰਟੀ ਅਗਵਾਈ ਲਈ ਚੋਣਾਂ ਦੌਰਾਨ ਕਥਿਤ ਤੌਰ 'ਤੇ ਤਿਆਰ ਕੀਤਾ ਗਿਆ ਪਰ ਇਸ ਨੂੰ ਰੋਕ ਲਿਆ ਗਿਆ ਸੀ ਕਿਉਂਕਿ ਜਾਨਸਨ ਨੇ ਪਾਰਟੀ ਨੇਤਾ ਦੇ ਰੂਪ 'ਚ ਮੇਅ ਦਾ ਰਾਹ ਸਾਫ ਕਰਨ ਲਈ ਪ੍ਰਧਾਨ ਮੰਤਰੀ ਬਣਨ ਦੀ ਦੌੜ ਤੋਂ ਪਿੱਛੇ ਹੱਟਣ ਦਾ ਫੈਸਲਾ ਕੀਤਾ ਸੀ।


Related News