ਬੋਰਿਸ ਜਾਨਸਨ ਦਾ ਵੱਡਾ ਬਿਆਨ, ਕਿਹਾ- ਭਾਰਤੀ ਜੇਲ੍ਹ ''ਚ ਮਨਮਾਨੇ ਢੰਗ ਨਾਲ ਬੰਦ ਹੈ ਜਗਤਾਰ ਸਿੰਘ ਜੋਹਲ

Friday, Jul 01, 2022 - 06:30 PM (IST)

ਬੋਰਿਸ ਜਾਨਸਨ ਦਾ ਵੱਡਾ ਬਿਆਨ, ਕਿਹਾ- ਭਾਰਤੀ ਜੇਲ੍ਹ ''ਚ ਮਨਮਾਨੇ ਢੰਗ ਨਾਲ ਬੰਦ ਹੈ ਜਗਤਾਰ ਸਿੰਘ ਜੋਹਲ

ਲੰਡਨ (ਬਿਊਰੋ): ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਭਾਰਤੀ ਜੇਲ੍ਹ ਵਿੱਚ ਬੰਦ ਇੱਕ ਬ੍ਰਿਟਿਸ਼-ਸਿੱਖ ਕਾਰਕੁਨ ਦੀ ਨਜ਼ਰਬੰਦੀ ਨੂੰ ‘ਮਨਮਾਨੀ’ ਕਰਾਰ ਦਿੱਤਾ ਹੈ। ਜਗਤਾਰ ਸਿੰਘ ਜੌਹਲ 2017 ਤੋਂ ਭਾਰਤ ਦੀ ਜੇਲ੍ਹ ਵਿੱਚ ਬੰਦ ਹੈ। ਉਸ 'ਤੇ ਸੱਜੇ ਪੱਖੀ ਹਿੰਦੂ ਨੇਤਾਵਾਂ ਦੀ ਟਾਰਗੇਟ ਕਿਲਿੰਗ 'ਚ ਸ਼ਾਮਲ ਹੋਣ ਦਾ ਦੋਸ਼ ਹੈ। ਬੋਰਿਸ ਜਾਨਸਨ ਨੇ ਪਹਿਲੀ ਵਾਰ ਲੇਬਰ ਨੇਤਾ ਸਰ ਕੀਰ ਸਟਾਰਮਰ ਨੂੰ ਲਿਖੀ ਚਿੱਠੀ ਵਿੱਚ ਇਸ ਸ਼ਬਦ ਦੀ ਵਰਤੋਂ ਕੀਤੀ। ਜੌਹਲ ਦਾ ਪਰਿਵਾਰ ਇਸ ਨੂੰ ਵੱਡੀ ਕਾਮਯਾਬੀ ਵਜੋਂ ਦੇਖ ਰਿਹਾ ਹੈ।

ਬੀਬੀਸੀ ਦੀ ਖ਼ਬਰ ਮੁਤਾਬਕ, ਬੋਰਿਸ ਜਾਨਸਨ ਦੇ ਪੱਤਰ ਵਿੱਚ ਜੌਹਲ ਨੂੰ ਇੱਕ ਬ੍ਰਿਟਿਸ਼ ਨਾਗਰਿਕ ਦੱਸਿਆ ਗਿਆ ਹੈ ਜੋ ਪਿਛਲੇ ਸਾਢੇ ਚਾਰ ਸਾਲਾਂ ਤੋਂ ਭਾਰਤ ਵਿੱਚ 'ਮਨਮਾਨੇ ਢੰਗ ਨਾਲ' ਹੈ। ਜਾਨਸਨ ਨੇ ਕਿਹਾ ਕਿ ਬ੍ਰਿਟੇਨ ਦੇ ਮੰਤਰੀਆਂ ਅਤੇ ਅਧਿਕਾਰੀਆਂ ਨੇ ਲਗਭਗ 100 ਮੌਕਿਆਂ 'ਤੇ ਜੌਹਲ ਦੇ ਮਾਮਲੇ ਬਾਰੇ ਸਿੱਧੇ ਤੌਰ 'ਤੇ ਭਾਰਤ ਸਰਕਾਰ ਕੋਲ ਚਿੰਤਾ ਜ਼ਾਹਰ ਕੀਤੀ ਹੈ। ਮਈ ਵਿੱਚ, ਸੰਯੁਕਤ ਰਾਸ਼ਟਰ ਦੇ ਇੱਕ ਸਮੂਹ ਨੇ ਕਿਹਾ ਕਿ ਜੌਹਲ ਦੀ ਨਜ਼ਰਬੰਦੀ ਮਨਮਾਨੀ ਸੀ ਅਤੇ ਉਸਨੂੰ ਤੁਰੰਤ ਰਿਹਾਅ ਕੀਤਾ ਜਾਣਾ ਚਾਹੀਦਾ ਹੈ।

ਯੂਕੇ ਸਰਕਾਰ ਨੂੰ ਇਹ ਗੱਲ ਸਵੀਕਾਰ ਕਰਨ 'ਚ ਲੱਗੇ 5 ਸਾਲ
ਹਾਲਾਂਕਿ ਬ੍ਰਿਟਿਸ਼ ਸਰਕਾਰ ਨੇ ਜਨਤਕ ਤੌਰ 'ਤੇ ਜੌਹਲ ਦੀ ਰਿਹਾਈ ਦੀ ਮੰਗ ਨਹੀਂ ਕੀਤੀ ਹੈ। ਜੌਹਲ ਦੇ ਭਰਾ ਅਤੇ ਹਾਲ ਹੀ ਵਿੱਚ ਚੁਣੇ ਗਏ ਲੇਬਰ ਕੌਂਸਲਰ ਗੁਰਪ੍ਰੀਤ ਸਿੰਘ ਜੌਹਲ ਨੇ ਜਾਨਸਨ ਦੀ ਚਿੱਠੀ ਨੂੰ ਵੱਡੀ ਕਾਮਯਾਬੀ ਦੱਸਿਆ। ਉਸ ਨੇ ਕਿਹਾ ਕਿ ਮੈਂ ਇਹ ਕਦੇ ਨਹੀਂ ਭੁੱਲਾਂਗਾ ਕਿ ਬ੍ਰਿਟਿਸ਼ ਸਰਕਾਰ ਨੂੰ ਇਹ ਮੰਨਣ ਵਿੱਚ ਲਗਭਗ ਪੰਜ ਸਾਲ ਲੱਗ ਗਏ ਕਿ ਮੇਰੇ ਭਰਾ ਨੂੰ ਮਨਮਾਨੇ ਢੰਗ ਨਾਲ ਨਜ਼ਰਬੰਦ ਕੀਤਾ ਗਿਆ ਸੀ। ਜਾਂ ਉਨ੍ਹਾਂ ਨੇ ਸੰਯੁਕਤ ਰਾਸ਼ਟਰ ਅਤੇ ਵਿਰੋਧੀ ਧਿਰ ਦੇ ਨੇਤਾਵਾਂ ਦੇ ਦਖਲ ਤੋਂ ਬਾਅਦ ਅਜਿਹਾ ਕੀਤਾ। ਖੈਰ ਆਖਰਕਾਰ ਉਹਨਾਂ ਨੇ ਇਸਨੂੰ ਸਵੀਕਾਰ ਕਰ ਲਿਆ।

ਪੜ੍ਹੋ ਇਹ ਅਹਿਮ ਖ਼ਬਰ- ਭਾਰਤ ਅਤੇ ਪਾਕਿਸਤਾਨ ਨੇ ਕੈਦੀਆਂ ਦੀ ਸੂਚੀ ਕੀਤੀ ਸਾਂਝੀ, 682 ਭਾਰਤੀ ਕੈਦੀਆਂ ਦੀ ਪੁਸ਼ਟੀ

ਭਰਾ ਨੇ ਕਹੀ ਇਹ ਗੱਲ
ਗੁਰਪ੍ਰੀਤ ਨੇ ਕਿਹਾ ਕਿ ਹੁਣ ਅਗਲਾ ਕਦਮ ਉਸ ਦੀ ਰਿਹਾਈ ਦੀ ਮੰਗ ਕਰਨਾ ਅਤੇ ਉਸ ਨੂੰ ਘਰ ਲਿਆਉਣਾ ਹੈ।' ਕਾਨੂੰਨੀ ਅਤੇ ਮਨੁੱਖੀ ਅਧਿਕਾਰਾਂ ਦੀ ਚੈਰਿਟੀ ਰੀਪ੍ਰੀਵ (Reprieve) ਜੌਹਲ ਦਾ ਸਮਰਥਨ ਕਰਦੀ ਹੈ। ਡਾਇਰੈਕਟਰ ਮਾਇਆ ਫੋਆ ਨੇ ਕਿਹਾ ਕਿ ਉਹ "ਬਹੁਤ ਖੁਸ਼" ਹੈ ਕਿ ਬੋਰਿਸ ਜਾਨਸਨ ਨੇ ਜੌਹਲ ਦੀ "ਮਨਮਾਨੀ ਹਿਰਾਸਤ" ਨੂੰ ਸਵੀਕਾਰ ਕਰ ਲਿਆ ਹੈ। ਉੱਥੇ ਭਾਰਤ ਸਰਕਾਰ ਨੇ ਜੌਹਲ 'ਤੇ ਤਸ਼ੱਦਦ ਅਤੇ ਦੁਰਵਿਵਹਾਰ ਦੇ ਦੋਸ਼ਾਂ ਨੂੰ ਵਾਰ-ਵਾਰ ਨਕਾਰਦਿਆਂ ਕਿਹਾ ਹੈ ਕਿ ਬਣਦੀ ਕਾਰਵਾਈ ਕੀਤੀ ਗਈ ਹੈ।
 
ਜਾਣੋ ਜੱਗੀ ਜੋਹਲ ਬਾਰੇ
ਆਪਣੀ ਚਿੱਠੀ ਵਿੱਚ ਜਾਨਸਨ ਨੇ ਕਿਹਾ ਕਿ ਉਨ੍ਹਾਂ ਨੇ ਇਸ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਨਿੱਜੀ ਤੌਰ 'ਤੇ ਗੱਲ ਕੀਤੀ ਹੈ। ਜਗਤਾਰ ਸਿੰਘ ਜੌਹਲ ਉਰਫ ਜੱਗੀ ਜੌਹਲ ਨੂੰ ਪੰਜਾਬ ਪੁਲਸ ਨੇ 4 ਨਵੰਬਰ 2017 ਨੂੰ ਜਲੰਧਰ ਤੋਂ ਗ੍ਰਿਫ਼ਤਾਰ ਕੀਤਾ ਸੀ। ਉਸ 'ਤੇ ਆਰਐਸਐਸ ਆਗੂ ਬ੍ਰਿਗੇਡੀਅਰ (ਸੇਵਾਮੁਕਤ) ਜਗਦੀਸ਼ ਗਗਨੇਜਾ ਸਮੇਤ ਕਈ ਆਗੂਆਂ ਦੀ ਟਾਰਗੇਟ ਕਿਲਿੰਗ ਵਿੱਚ ਸ਼ਾਮਲ ਹੋਣ ਦਾ ਦੋਸ਼ ਸੀ। ਫਿਲਹਾਲ ਉਹ ਦਿੱਲੀ ਦੀ ਤਿਹਾੜ ਜੇਲ 'ਚ ਬੰਦ ਹੈ ਅਤੇ ਉਸ 'ਤੇ ਕਿਸੇ ਵੀ ਦੋਸ਼ 'ਚ ਮੁਕੱਦਮਾ ਨਹੀਂ ਚਲਾਇਆ ਗਿਆ ਹੈ। ਕੌਮੀ ਜਾਂਚ ਏਜੰਸੀ (ਐਨਆਈਏ) ਜੌਹਲ ਖ਼ਿਲਾਫ਼ ਅੱਠ ਮਾਮਲਿਆਂ ਦੀ ਜਾਂਚ ਕਰ ਰਹੀ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News