ਵੱਡੀ ਖਬਰ: ਅਫਗਾਨਿਸਤਾਨ ਦੇ ਸਕੂਲ 'ਚ ਬੰਬ ਧਮਾਕਾ, 32 ਵਿਦਿਆਰਥੀਆਂ ਦੀ ਦਰਦਨਾਕ ਮੌਤ (ਵੀਡੀਓ)

Friday, Sep 30, 2022 - 03:47 PM (IST)

ਵੱਡੀ ਖਬਰ: ਅਫਗਾਨਿਸਤਾਨ ਦੇ ਸਕੂਲ 'ਚ ਬੰਬ ਧਮਾਕਾ, 32 ਵਿਦਿਆਰਥੀਆਂ ਦੀ ਦਰਦਨਾਕ ਮੌਤ (ਵੀਡੀਓ)

ਕਾਬੁਲ (ਬਿਊਰੋ): ਅਫਗਾਨਿਸਤਾਨ ਦੇ ਇਕ ਸਕੂਲ 'ਤੇ ਭਿਆਨਕ ਅੱਤਵਾਦੀ ਹਮਲੇ ਦੀ ਖ਼ਬਰ ਹੈ। ਇਸ ਧਮਾਕੇ 'ਚ 32 ਵਿਦਿਆਰਥੀਆਂ ਦੀ ਮੌਤ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਹ ਹਮਲਾ ਪੱਛਮੀ ਕਾਬੁਲ ਦੇ ਦਸ਼ਤੇ ਬਰਚੀ 'ਚ ਸਥਿਤ ਇਕ ਵਿਦਿਅਕ ਸੰਸਥਾ 'ਤੇ ਹੋਇਆ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਨੂੰ ਇਸਲਾਮਿਕ ਸਟੇਟ-ਖੋਰਾਸਾਨ ਸੂਬੇ ਨੇ ਅੰਜ਼ਾਮ ਦਿੱਤਾ ਹੈ, ਜਿਸ 'ਚ ਜ਼ਿਆਦਾਤਰ ਹਜ਼ਾਰਾ ਅਤੇ ਸ਼ੀਆ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇਸ ਤੋਂ ਪਹਿਲਾਂ ਅਪ੍ਰੈਲ ਵਿਚ ਕਾਬੁਲ ਵਿਚ ਦੋ ਵਿਦਿਅਕ ਅਦਾਰਿਆਂ ਵਿਚ ਧਮਾਕੇ ਹੋਏ ਸਨ, ਜਿਸ ਵਿਚ ਛੇ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਹੋਰ ਜ਼ਖਮੀ ਹੋ ਗਏ ਸਨ। ਇਹ ਦੋਵੇਂ ਸਕੂਲ ਕਾਬੁਲ ਦੇ ਦਸ਼ਤੇ ਬਰਚੀ ਇਲਾਕੇ ਵਿੱਚ ਵੀ ਸਨ।

 

ਪਪੜ੍ਹੋ ਇਹ ਅਹਿਮ ਖ਼ਬਰ- ਇਟਲੀ 'ਚ ਤੇਜ਼ ਮੀਂਹ ਤੇ ਤੂਫਾਨ ਦਾ ਕਹਿਰ, ਵਾਲ-ਵਾਲ ਬਚੇ ਭਾਰਤੀ ਕਿਰਤੀ (ਤਸਵੀਰਾਂ)

ਅਫਗਾਨ ਪੱਤਰਕਾਰ ਬਿਲਾਲ ਸਰਵਰੀ ਨੇ ਆਪਣੇ ਟਵੀਟ ਥ੍ਰੈਡ ਵਿੱਚ ਇਸ ਹਮਲੇ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦਾਅਵਾ ਕੀਤਾ ਕਿ ਕਾਜ ਹਾਇਰ ਐਜੂਕੇਸ਼ਨ ਸੈਂਟਰ ਥਾਣਾ 13 ਤੋਂ ਮਹਿਜ਼ 200 ਮੀਟਰ ਦੀ ਦੂਰੀ ’ਤੇ ਸਥਿਤ ਹੈ। ਉਨ੍ਹਾਂ ਕਿਹਾ ਕਿ ਵਤਨ ਹਸਪਤਾਲ ਦੇ ਇੱਕ ਡਾਕਟਰ ਨੇ ਹਸਪਤਾਲ ਦੇ ਅੰਦਰ ਕਈ ਲਾਸ਼ਾਂ ਦੀ ਪੁਸ਼ਟੀ ਕੀਤੀ ਹੈ। ਸਰਵਰੀ ਨੇ ਕਿਹਾ ਕਿ ਇਲਾਕੇ ਦੇ ਇੱਕ ਭਾਈਚਾਰੇ ਦੇ ਨੇਤਾ ਨੇ ਮੈਨੂੰ ਦੱਸਿਆ ਕਿ ਮੈਂ ਹੁਣ ਤੱਕ 32 ਲਾਸ਼ਾਂ ਦੀ ਗਿਣਤੀ ਕੀਤੀ ਹੈ। ਉਨ੍ਹਾਂ ਵਿੱਚੋਂ ਜ਼ਿਆਦਾਤਰ ਮ੍ਰਿਤਕ ਨੌਜਵਾਨ ਵਿਦਿਆਰਥੀ ਸਨ ਜਿਨ੍ਹਾਂ ਦੇ ਮਾਪੇ ਇੱਕ ਬਿਹਤਰ ਭਵਿੱਖ ਚਾਹੁੰਦੇ ਸਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News