ਨੇਪਾਲ ''ਚ ਬੰਬ ਧਮਾਕਾ, 8 ਜ਼ਖਮੀ
Sunday, Mar 14, 2021 - 11:36 PM (IST)
ਕਾਠਮੰਡੂ- ਮੀਡੀਆ ਰਿਪੋਰਟਾਂ ਮੁਤਾਬਕ ਦੱਖਣ-ਪੂਰਬੀ ਨੇਪਾਲ ਦੇ ਸਿਰਹਾ ਜ਼ਿਲੇ ਦੇ ਲਾਹਨ ਵਿਚ ਇਕ ਭੀੜ-ਭੜੱਕੇ ਵਾਲੇ ਸਰਕਾਰੀ ਦਫਤਰ ਵਿਚ ਐਤਵਾਰ ਨੂੰ ਇਕ ਪ੍ਰੈਸ਼ਰ ਕੁੱਕਰ ਬੰਬ ਧਮਾਕਾ ਹੋ ਗਿਆ। ਇਸ ਧਮਾਕੇ ਵਿਚ 8 ਲੋਕ ਜ਼ਖਮੀ ਹੋ ਗਏ। ਇਹ ਧਮਾਕਾ ਦੁਪਹਿਰ 12:40 ਵਜੇ ਲੈਂਡ ਰੈਵੇਨਿਊ ਦਫਤਰ ਦੀ ਪਹਿਲੀ ਮੰਜ਼ਲ 'ਤੇ ਹੋਇਆ। ਸਹਾਇਕ ਮੁੱਖ ਜ਼ਿਲਾ ਅਧਿਕਾਰੀ ਕ੍ਰਿਸ਼ਨ ਕੁਮਾਰ ਨਿਰੌਲਾ ਨੇ ਇਕ ਅਖਬਾਰ ਦੇ ਹਵਾਲੇ ਤੋਂ ਦੱਸਿਆ।
ਇਹ ਵੀ ਪੜ੍ਹੋ -ਮਿਆਂਮਾਰ 'ਚ ਸੁਰੱਖਿਆ ਫੋਰਸਾਂ ਦੀ ਕਾਰਵਾਈ 'ਚ ਗੋਲੀ ਲੱਗਣ ਨਾਲ 4 ਦੀ ਮੌਤ
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਧਮਾਕੇ ਵਿਚ ਭੂ-ਰਾਜਸਵ ਵਿਭਾਗ ਦੇ 8 ਮੁਲਾਜ਼ਮ, 5 ਵਿਅਕਤੀ ਅਤੇ 3 ਔਰਤਾਂ ਜ਼ਖਮੀ ਹੋ ਗਈਆਂ। ਪੁਲਸ ਅਧਿਕਾਰੀ ਤਪਨ ਦਹਲ ਨੇ ਕਿਹਾ ਕਿ ਗੰਭੀਰ ਰੂਪ ਵਿਚ ਜ਼ਖਮੀਆਂ ਦਾ ਸਪਤਰਿਸ਼ੀ ਹਸਪਤਾਲ, ਲਾਹਨ ਵਿਚ ਇਲਾਜ ਚੱਲ ਰਿਹਾ ਹੈ, ਜਦੋਂ ਕਿ ਹੋਰ ਨੂੰ ਲਖਨ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ -ਅਮਰੀਕਾ ਦੇ ਸ਼ਿਕਾਗੋ 'ਚ ਪਾਰਟੀ ਦੌਰਾਨ ਗੋਲੀਬਾਰੀ, 2 ਦੀ ਮੌਤ ਤੇ 10 ਜ਼ਖਮੀ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।