ਅਫਗਾਨਿਸਤਾਨ ''ਚ ਬੰਬ ਧਮਾਕਾ, 12 ਮਰੇ

Sunday, Jan 21, 2018 - 08:38 PM (IST)

ਅਫਗਾਨਿਸਤਾਨ ''ਚ ਬੰਬ ਧਮਾਕਾ, 12 ਮਰੇ

ਕਾਬੁਲ— ਅਫਗਾਨਿਸਤਾਨ ਦੇ ਪੱਛਮ 'ਚ ਸਥਿਤ ਹੇਰਾਤ 'ਚ ਐਤਵਾਰ ਨੂੰ ਹੋਏ ਇਕ ਬੰਬ ਧਮਾਕੇ 'ਚ ਘੱਟ ਤੋਂ ਘੱਟ 12 ਲੋਕਾਂ ਦੀ ਮੌਤ ਹੋ ਗਈ।
ਪੱਤਰਕਾਰ ਏਜੰਸੀ ਸਿੰਹੁਆ ਦੇ ਮੁਤਾਬਕ ਪੁਲਸ ਦੇ ਇਕ ਬੁਲਾਰੇ ਨੇ ਕਿਹਾ ਕਿ ਸ਼ੱਕੀ ਅੱਤਵਾਦੀਆਂ ਨੇ ਗੁਲਰਾਮ ਜ਼ਿਲੇ 'ਚ ਇਕ ਬਾਰੂਦੀ ਸੁਰੰਗ ਵਿਛਾਈ ਹੋਈ ਸੀ। ਅੱਧੀ ਰਾਤ ਸਮੇਂ ਇਕ ਵਾਹਨ ਇਸ ਦੀ ਲਪੇਟ 'ਚ ਆ ਗਿਆ ਤੇ ਇਸ 'ਚ ਧਮਾਕਾ ਹੋ ਗਿਆ। ਧਮਾਕੇ 'ਚ 12 ਲੋਕਾਂ ਦੀ ਮੌਤ ਹੋ ਗਈ ਤੇ ਇਕ ਵਿਅਕਤ ਜ਼ਖਮੀ ਹੋ ਗਿਆ।


Related News