ਬ੍ਰਾਜ਼ੀਲ : ਮਜ਼ਦੂਰ ਤੋਂ ਰਾਸ਼ਟਰਪਤੀ ਬਣੇ ਬੋਲਸਨਾਰੋ ਨੇ ''ਬਾਲ ਮਜ਼ਦੂਰੀ'' ''ਤੇ ਦਿੱਤਾ ਬਿਆਨ

07/07/2019 12:14:50 PM

ਰੀਓ ਡੀ ਜਨੇਰੀਓ— ਅਕਸਰ ਵਿਵਾਦਾਂ 'ਚ ਰਹਿਣ ਵਾਲੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਅਰ ਬੋਲਸਨਾਰੋ ਨੇ ਵਾਰ-ਵਾਰ ਬਾਲ ਮਜ਼ਦੂਰੀ ਦਾ ਬਚਾਅ ਕਰਕੇ ਇਸ ਹਫਤੇ ਇਕ ਵਾਰ ਫਿਰ ਵਿਵਾਦਾਂ ਨੂੰ ਸੱਦਾ ਦਿੱਤਾ ਹੈ। ਦੱਖਣਪੰਥੀ ਨੇਤਾ ਨੇ ਇਸ ਹਫਤੇ ਫੇਸਬੁੱਕ 'ਤੇ ਲਿਖਿਆ,''ਮੈਂ ਤਦ ਤੋਂ ਕੰਮ ਕਰ ਰਿਹਾ ਹਾਂ ਜਦ ਮੈਂ 8 ਸਾਲ ਦਾ ਸੀ....ਅਤੇ ਅੱਜ ਜੋ ਮੈਂ ਹਾਂ...ਉਹ ਮੈਂ ਹਾਂ।'' ਉਨ੍ਹਾਂ ਨੇ ਇਸ ਤੋਂ ਪਹਿਲਾਂ ਵੀਰਵਾਰ ਨੂੰ ਕਿਹਾ,''ਜਦ ਕੋਈ 8-9 ਸਾਲ ਦਾ ਬੱਚਾ ਕੰਮ ਕਰਦਾ ਹੈ ਤਾਂ ਕਈ ਲੋਕ ਜ਼ਬਰਦਸਤੀ ਦੀ ਮਿਹਨਤ ਜਾਂ ਬਾਲ ਮਜ਼ਦੂਰੀ ਕਹਿ ਕੇ ਇਸ ਦੀ ਨਿੰਦਾ ਕਰਦੇ ਹਨ।..ਜੇਕਰ ਓਹੀ ਬੱਚਾ ਕੋਕਾ ਪੇਸਟ (ਨਸ਼ੀਲੇ ਪਦਾਰਥ) ਪੀਂਦਾ ਹੈ ਤਾਂ ਕੋਈ ਕੁਝ ਨਹੀਂ ਕਹਿੰਦਾ।'' 

ਉਨ੍ਹਾਂ ਕਿਹਾ,''ਮੈਂ ਅੱਠ ਸਾਲ ਦੀ ਉਮਰ ਤੋਂ ਕੰਮ ਕਰ ਰਿਹਾ ਹਾਂ, ਕਦੇ ਮੱਕੀ ਬੀਜੀ, ਕਦੇ ਕੇਲੇ ਤੋੜੇ...ਇਸ ਦੇ ਨਾਲ-ਨਾਲ ਮੈਂ ਪੜ੍ਹਾਈ ਵੀ ਕਰ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਅੱਜ ਮੈਂ ਜੋ ਹਾਂ..ਉਹ ਮੈਂ ਹਾਂ । ਮੈਂ ਕੋਈ ਸ਼ੇਖੀ ਨਹੀਂ ਮਾਰ ਰਿਹਾ, ਇਹ ਤਾਂ ਸੱਚ ਹੈ।'' ਇਨ੍ਹਾਂ ਬਿਆਨਾਂ ਦੀ ਚਾਰੋਂ ਪਾਸੇ ਕਾਫੀ ਨਿੰਦਾ ਕੀਤੀ ਜਾ ਰਹੀ ਹੈ। ਬ੍ਰਾਜ਼ੀਲ ਦੇ ਕਾਨੂੰਨ ਮੁਤਾਬਕ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਕੰਮ ਕਰਨਾ ਗੈਰ-ਕਾਨੂੰਨੀ ਹੈ। ਦੇਸ਼ 'ਚ ਟ੍ਰੇਨਿੰਗ ਲੈਣ ਵਾਲਿਆਂ ਦੀ ਉਮਰ ਵੀ 14 ਸਾਲ ਨਿਸ਼ਚਿਤ ਕੀਤੀ ਗਈ ਹੈ। ਬ੍ਰਾਜ਼ੀਲ ਦੀ ਇਕ ਸੰਸਥਾ ਮੁਤਾਬਕ ਬ੍ਰਾਜ਼ੀਲ 'ਚ 5 ਤੋਂ 17 ਸਾਲ ਦੇ ਕਰੀਬ 25 ਲੱਖ ਬੱਚੇ ਜਾਂ ਬਾਲਗ ਕੰਮ ਕਰਦੇ ਹਨ।


Related News