ਬੋਲਵੀਆ ''ਚ ਆਮ ਚੋਣਾਂ 18 ਅਕਤੂਬਰ ਤੱਕ ਟਲੀਆਂ
Friday, Jul 24, 2020 - 06:54 PM (IST)
ਲਾ ਪੇਜ: ਦੱਖਣ ਅਮਰੀਕੀ ਦੇਸ਼ ਬੋਲਵੀਆ ਵਿਚ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਆਮ ਚੋਣਾਂ ਨੂੰ 18 ਅਕਤੂਬਰ ਤੱਕ ਦੇ ਲਈ ਟਾਲ ਦਿੱਤਾ ਗਿਆ ਹੈ। ਬੋਲਵੀਆ ਦੇ ਚੋਣ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਸ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਬੋਲਵੀਆ ਵਿਚ ਆਮ ਚੋਣਾਂ ਮਈ ਵਿਚ ਹੋਣੀਆਂ ਸਨ ਤੇ ਫਿਰ ਇਸ ਨੂੰ 6 ਸਤੰਬਰ ਤੱਕ ਦੇ ਲਈ ਟਾਲ ਦਿੱਤਾ ਗਿਆ ਸੀ।
ਇਸ ਐਲਾਨ ਤੋਂ 2 ਹਫਤੇ ਪਹਿਲਾਂ ਬੋਲਵੀਆ ਦੇ ਅੰਤਰਿਮ ਰਾਸ਼ਟਰਪਤੀ ਜੀਨਾਈਨ ਅਨੇਜ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਪਾਏ ਗਏ ਹਨ। ਇਸ ਤੋਂ ਇਲਾਵਾ ਕੈਬਨਿਟ ਦੇ ਚਾਰ ਮੈਂਬਰ ਵੀ ਇਨਫੈਕਟਿਡ ਪਾਏ ਗਏ ਹਨ। ਸੁਪਰੀਮ ਇਲੈਕਟ੍ਰੋਲ ਟ੍ਰਿਬਿਊਨਲ (ਟੀ.ਐੱਸ.ਈ.) ਦੇ ਪ੍ਰਧਾਨ ਸਲਵਾਡੋਰ ਰੋਮੇਰੋ ਨੇ ਲਾ ਪੇਜ ਵਿਚ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਇਨ੍ਹਾਂ ਚੋਣਾਂ ਵਿਚ ਬੋਲਵੀਆ ਦੇ ਲੋਕਾਂ ਦੀ ਸਿਹਤ ਸੁਰੱਖਿਆ ਦੇ ਲਈ ਬਿਹਤਰੀਨ ਪੱਧਰ ਦੇ ਉਪਾਅ ਦੀ ਲੋੜ ਹੈ। ਬੋਲਵੀਆ ਵਿਚ ਹੁਣ ਤੱਕ ਕੋਰੋਨਾ ਵਾਇਰਸ ਦੇ 64,000 ਤੋਂ ਵਧੇਰੇ ਮਾਮਲੇ ਸਾਹਮਣੇ ਆਏ ਹਨ ਤੇ 2,300 ਤੋਂ ਵਧੇਰੇ ਲੋਕਾਂ ਦੀ ਮੌਤ ਹੋਈ ਹੈ।