ਹਾਂਗਕਾਂਗ 'ਚ ਵੀ ਸ਼ਰਧਾ ਕਾਂਡ ਵਰਗਾ ਕਤਲ, ਫਰਿੱਜ 'ਚ ਮਾਡਲ ਦੀ ਲਾਸ਼ ਦੇ ਟੁਕੜੇ ਦੇਖ ਪੁਲਸ ਦੇ ਉੱਡੇ ਹੋਸ਼
Monday, Feb 27, 2023 - 05:37 AM (IST)
ਇੰਟਰਨੈਸ਼ਨਲ ਡੈਸਕ : ਦਿੱਲੀ ਦੇ ਸ਼ਰਧਾ ਕਾਂਡ ਵਰਗਾ ਭਿਆਨਕ ਕਤਲ ਹਾਂਗਕਾਂਗ ਵਿੱਚ ਵੀ ਦੁਹਰਾਇਆ ਗਿਆ ਹੈ। ਇੱਥੇ ਫਰਿੱਜ 'ਚੋਂ ਇਕ ਮਾਡਲ ਦੀ ਲਾਸ਼ ਦੇ ਟੁਕੜੇ ਮਿਲਣ ਨਾਲ ਪੁਲਸ ਹੱਕੀ-ਬੱਕੀ ਰਹਿ ਗਈ ਹੈ। ਕੁਝ ਮਹੀਨੇ ਪਹਿਲਾਂ ਹੀ ਸ਼ਰਧਾ ਵਾਕਰ ਦਾ ਦਿੱਲੀ 'ਚ ਉਸ ਦੇ ਦੋਸਤ ਆਫਤਾਬ ਨੇ ਕਤਲ ਕਰ ਦਿੱਤਾ ਸੀ। ਇਸ ਤੋਂ ਬਾਅਦ ਉਸ ਦੀ ਲਾਸ਼ ਦੇ 35 ਟੁਕੜੇ ਕਰਕੇ ਫਰਿਜ ਵਿਚ ਰੱਖ ਦਿੱਤਾ ਗਿਆ ਸੀ। ਆਫਤਾਬ ਨੇ ਸ਼ਰਧਾ ਦੀ ਲਾਸ਼ ਦੇ ਟੁਕੜੇ ਇਕ-ਇਕ ਕਰਕੇ ਜੰਗਲ ਵਿੱਚ ਸੁੱਟ ਦਿੱਤੇ ਸਨ। ਇਸੇ ਤਰਜ਼ 'ਤੇ ਹੁਣ ਹਾਂਗਕਾਂਗ 'ਚ ਵੀ ਇਕ ਮਾਡਲ ਦਾ ਕਤਲ ਕਰਕੇ ਉਸ ਦੀ ਲਾਸ਼ ਦੇ ਟੁਕੜੇ ਕਰਕੇ ਫਰਿਜ 'ਚ ਰੱਖੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਨਾਲ ਹਲਚਲ ਮਚ ਗਈ ਹੈ।
ਇਹ ਵੀ ਪੜ੍ਹੋ : ਇਟਲੀ : ਪ੍ਰਵਾਸੀਆਂ ਨਾਲ ਭਰੀ ਇਕ ਹੋਰ ਕਿਸ਼ਤੀ ਹੋਈ ਹਾਦਸਾਗ੍ਰਸਤ, 59 ਲਾਸ਼ਾਂ ਮਿਲੀਆਂ, ਕਈ ਅਜੇ ਵੀ ਲਾਪਤਾ
ਮਾਡਲ ਦੇ ਸਾਬਕਾ ਪਤੀ ਦੇ ਪਰਿਵਾਰ 'ਤੇ ਕਤਲ ਦਾ ਦੋਸ਼
ਹਾਂਗਕਾਂਗ 'ਚ ਇਕ ਫਰਿੱਜ 'ਚੋਂ ਮਾਡਲ ਦੀ ਲਾਸ਼ ਦੇ ਟੁਕੜੇ ਮਿਲਣ ਦੇ ਮਾਮਲੇ 'ਚ ਬਾਅਦ ਪੁਲਸ ਨੇ ਉਸ ਦੇ ਸਾਬਕਾ ਪਤੀ ਦੇ ਪਰਿਵਾਰ ਖ਼ਿਲਾਫ਼ ਕਤਲ ਦੇ ਦੋਸ਼ ਦਰਜ ਕੀਤੇ ਹਨ। ਹਾਂਗਕਾਂਗ ਦੀ ਮਾਡਲ ਐਬੀ ਚੋਈ ਦੇ ਸਾਬਕਾ ਸਹੁਰੇ ਅਤੇ ਸਹੁਰੇ ਦੇ ਵੱਡੇ ਭਰਾ 'ਤੇ ਹੱਤਿਆ ਦਾ ਦੋਸ਼ ਲਗਾਇਆ ਗਿਆ ਹੈ। ਪੁਲਸ ਨੇ ਚੋਈ ਦੀ ਸਾਬਕਾ ਸੱਸ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ ਅਤੇ ਉਸ 'ਤੇ ਕੇਸ ਵਿੱਚ ਰੁਕਾਵਟ ਪਾਉਣ ਦਾ ਦੋਸ਼ ਲਗਾਇਆ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਮਾਡਲ ਦੇ ਸਾਬਕਾ ਪਤੀ (28) ਨੂੰ ਵੀ ਗ੍ਰਿਫ਼ਤਾਰ ਕੀਤਾ ਸੀ ਪਰ ਉਸ ਦੇ ਖ਼ਿਲਾਫ਼ ਕੋਈ ਦੋਸ਼ ਨਹੀਂ ਲਗਾਇਆ ਗਿਆ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਪੁਲਸ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਹਾਂਗਕਾਂਗ ਦੇ ਤਾਈ ਪੋ ਵਿੱਚ ਇਕ ਪਿੰਡ ਦੇ ਘਰ 'ਚ ਰੱਖੇ ਫਰਿੱਜ 'ਚੋਂ ਮਾਡਲ ਦੀ ਲਾਸ਼ ਦੇ ਹਿੱਸੇ ਬਰਾਮਦ ਕੀਤੇ।
ਇਹ ਵੀ ਪੜ੍ਹੋ : ਅਜਬ-ਗਜ਼ਬ : ਸਵਿਟਜ਼ਰਲੈਂਡ ਦੀ ਇਸ ਅਨੋਖੀ ਘੜੀ 'ਚ ਕਦੇ ਨਹੀਂ ਵੱਜਦੇ 12, ਕਾਫੀ ਰੌਚਕ ਹੈ ਵਜ੍ਹਾ
ਕਤਲ 'ਚ ਵਰਤੀ ਇਲੈਕਟ੍ਰਿਕ ਆਰੀ ਵੀ ਬਰਾਮਦ
ਪੁਲਸ ਨੇ ਜਾਰੀ ਇਕ ਬਿਆਨ ਵਿੱਚ ਦੱਸਿਆ ਕਿ ਉਨ੍ਹਾਂ ਨੇ ਫਾਈਨਾਂਸ਼ੀਅਲ ਹੱਬ ਦੇ ਪੇਂਡੂ ਤਾਈ ਪੋ ਜ਼ਿਲ੍ਹੇ ਵਿੱਚ ਇਕ ਮੀਟ ਕੱਟਣ ਵਾਲਾ ਯੰਤਰ ਅਤੇ ਇਕ ਇਲੈਕਟ੍ਰਿਕ ਆਰੀ ਵੀ ਬਰਾਮਦ ਕੀਤਾ ਹੈ। ਜਾਣਕਾਰੀ ਮੁਤਾਬਕ ਅਧਿਕਾਰੀ ਨੇ ਉਸ ਦੇ ਸਰੀਰ ਦੇ ਬਾਕੀ ਹਿੱਸਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਸ ਇਸ ਲਈ ਡਰੋਨ ਦੀ ਵਰਤੋਂ ਕਰ ਰਹੀ ਹੈ ਅਤੇ ਟੀਮ ਨੇ ਭਾਲ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਚੋਈ ਹਾਲ ਹੀ 'ਚ ਇਕ ਫੈਸ਼ਨ ਮੈਗਜ਼ੀਨ ਦੇ ਡਿਜੀਟਲ ਕਵਰ 'ਤੇ ਨਜ਼ਰ ਆਈ ਸੀ।
ਇਹ ਵੀ ਪੜ੍ਹੋ : ਰੂਸ ਨਾਟੋ ਦੀ ਪ੍ਰਮਾਣੂ ਸਮਰੱਥਾ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦਾ : ਪੁਤਿਨ
ਪੁਲਸ ਨੇ 4 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ
ਪੁਲਸ ਦੇ ਦੱਸਣ ਮੁਤਾਬਕ ਇਸ ਮਾਮਲੇ 'ਚ 4 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ 3 ਨੂੰ ਦੋਸ਼ੀ ਬਣਾਇਆ ਗਿਆ ਹੈ। ਹਾਲਾਂਕਿ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ। ਮੁਲਜ਼ਮਾਂ ਨੂੰ ਸੋਮਵਾਰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਮਾਮਲੇ ਦੀ ਜਾਣਕਾਰੀ ਦਿੰਦਿਆਂ ਇਕ ਸਥਾਨਕ ਬ੍ਰਾਡਕਾਸਟਰ ਨੇ ਕਿਹਾ ਕਿ ਚੋਈ ਦੇ ਸਾਬਕਾ ਪਤੀ ਅਲੈਕਸ ਕਵਾਂਗ ਨੂੰ ਸ਼ਨੀਵਾਰ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਅਜੇ ਤੱਕ ਉਸ 'ਤੇ ਦੋਸ਼ ਨਹੀਂ ਲਗਾਇਆ ਗਿਆ, ਜਦਕਿ ਉਸ ਦੇ ਸਾਬਕਾ ਸਹੁਰੇ ਅਤੇ ਉਸ ਦੇ ਭਰਾ 'ਤੇ ਕਤਲ ਦੇ ਦੋਸ਼ ਲੱਗੇ ਹਨ। ਪੁਲਸ ਨੇ ਕਿਹਾ ਕਿ ਚੋਈ ਮੰਗਲਵਾਰ ਨੂੰ ਲਾਪਤਾ ਹੋ ਗਈ ਸੀ ਅਤੇ ਆਖਰੀ ਵਾਰ ਤਾਈ ਪੋ ਜ਼ਿਲ੍ਹੇ ਵਿੱਚ ਦੇਖੀ ਗਈ ਸੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।