ਅਫਗਾਨਿਸਤਾਨ ''ਚ ਲਾਪਤਾ ਵਿਅਕਤੀ ਦੀ ਲਾਸ਼ ਘਰ ਦੇ ਹੀ ਬੇਸਮੈਂਟ ''ਚੋਂ ਮਿਲੀ

Sunday, Jun 18, 2023 - 02:08 PM (IST)

ਅਫਗਾਨਿਸਤਾਨ ''ਚ ਲਾਪਤਾ ਵਿਅਕਤੀ ਦੀ ਲਾਸ਼ ਘਰ ਦੇ ਹੀ ਬੇਸਮੈਂਟ ''ਚੋਂ ਮਿਲੀ

ਕਾਬੁਲ— ਅਫਗਾਨਿਸਤਾਨ ਦੇ ਉੱਤਰ-ਪੱਛਮੀ ਕਾਬੁਲ 'ਚ ਸ਼ਨੀਵਾਰ ਨੂੰ ਇਕ ਲਾਪਤਾ ਵਿਅਕਤੀ ਦੀ ਲਾਸ਼ ਉਸ ਦੇ ਘਰ 'ਚੋਂ ਹੀ ਮਿਲੀ। ਖਾਮਾ ਪ੍ਰੈੱਸ ਮੁਤਾਬਕ ਤੈਮਾਨੀ ਪ੍ਰਾਜੈਕਟ ਕਾਲੋਨੀ ਦੇ ਰਹਿਣ ਵਾਲੇ ਕੰਬਰ ਅਲੀ ਦੀ ਲਾਸ਼ ਉਸ ਦੇ ਹੀ ਘਰ ਦੇ ਬੇਸਮੈਂਟ 'ਚ ਲਟਕਦੀ ਮਿਲੀ। ਇਸ ਦੌਰਾਨ ਉਸ ਦੇ ਦੋਵੇਂ ਹੱਥ ਬੰਨ੍ਹੇ ਹੋਏ ਸਨ। ਕਾਬੁਲ ਪੁਲਸ ਹੈੱਡਕੁਆਰਟਰ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਤਾਲਿਬਾਨ ਦੇ ਖੁਫੀਆ ਡਾਇਰੈਕਟੋਰੇਟ ਨੇ ਇਸ ਮਾਮਲੇ ਦੇ ਸਬੰਧ 'ਚ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।

ਇਹ ਵੀ ਪੜ੍ਹੋ: ਦੇਰੀ ਨਾਲ ਮਾਨਸੂਨ ਆਉਣ 'ਤੇ ਮੁਦਰਾਸਫੀਤੀ 'ਤੇ ਪੈ ਸਕਦਾ ਹੈ ਅਸਰ : Deutsche Bank
ਅਧਿਕਾਰੀਆਂ ਮੁਤਾਬਕ 45 ਸਾਲਾ ਕੰਬਰ ਅਲੀ ਦੇ ਪਰਿਵਾਰ ਨੇ 13 ਜੂਨ ਨੂੰ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ। ਬਾਅਦ 'ਚ ਜਦੋਂ ਮ੍ਰਿਤਕ ਦੇ ਬੱਚੇ ਬੇਸਮੈਂਟ 'ਚ ਗਏ ਤਾਂ ਉਨ੍ਹਾਂ ਨੂੰ ਉਸਦੀ ਲਾਸ਼ ਮਿਲੀ। ਖਾਮਾ ਪ੍ਰੈਸ ਦੇ ਅਨੁਸਾਰ, ਮ੍ਰਿਤਕ ਦੇ ਪਰਿਵਾਰ ਨੇ ਕਿਹਾ ਕਿ ਉਸ ਦੇ ਦੋ ਰਿਸ਼ਤੇਦਾਰਾਂ ਨੂੰ ਅਫਗਾਨ ਸੁਰੱਖਿਆ ਅਧਿਕਾਰੀਆਂ ਨੇ ਘਟਨਾ ਦੇ ਸਬੰਧ 'ਚ ਹਿਰਾਸਤ 'ਚ ਲਿਆ ਹੈ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਵਿਅਕਤੀ ਦੀ ਹੱਤਿਆ ਕਿਸ ਤਰ੍ਹਾਂ ਕੀਤੀ ਗਈ। ਹਾਲ ਹੀ 'ਚ ਅਫਗਾਨਿਸਤਾਨ 'ਚ ਰਹੱਸਮਈ ਕਤਲਾਂ ਅਤੇ ਖੁਦਕੁਸ਼ੀਆਂ ਦੀ ਗਿਣਤੀ 'ਚ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ:  ਅਪ੍ਰੈਲ 'ਚ ਕ੍ਰੈਡਿਟ ਕਾਰਡਾਂ ਦੀ ਗਿਣਤੀ 865 ਲੱਖ ਦੇ ਰਿਕਾਰਡ ਪੱਧਰ 'ਤੇ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Aarti dhillon

Content Editor

Related News