ਕੋਲੰਬੀਆ ''ਚ 150 ਸੈਲਾਨੀਆਂ ਨੂੰ ਲਿਜਾ ਰਹੀ ਕਿਸ਼ਤੀ ਡੁੱਬੀ

Monday, Jun 26, 2017 - 03:55 AM (IST)

ਕੋਲੰਬੀਆ ''ਚ 150 ਸੈਲਾਨੀਆਂ ਨੂੰ ਲਿਜਾ ਰਹੀ ਕਿਸ਼ਤੀ ਡੁੱਬੀ

ਕੋਲੰਬੀਆ— ਉੱਤਰੀ ਪੱਛਮੀ ਕੋਲੰਬੀਆ 'ਚ ਇਕ ਵੱਡੀ ਕਿਸ਼ਤੀ ਡੁੱਬ ਗਈ, ਜਿਸ 'ਚ ਕਰੀਬ 150 ਸੈਲਾਨੀ ਸਵਾਰ ਸਨ। ਇਹ ਕਿਸ਼ਤੀ ਮੇਡੇਲਿਨ ਤੋਂ ਕਰੀਬ 45 ਕਿਲੋਮੀਟਰ ਦੂਰ ਗੁਆਟੇਪ ਕਸਬੇ ਦੇ ਪੇਨੋਲ ਨਦੀਂ 'ਚ ਡੁੱਬੀ ਹੈ। ਜਾਣਕਾਰੀ ਮੁਤਾਬਕ ਹਾਲੇ ਤਕ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਹੈ ਕਿ ਇਸ ਹਾਦਸੇ 'ਚ ਕੋਈ ਜਾਨੀ ਨੁਕਸਾਨ ਹੋਇਆ ਹੈ ਜਾਂ ਨਹੀਂ, ਨਾਲ ਹੀ ਇਸ ਗੱਲ ਦਾ ਵੀ ਪਤਾ ਨਹੀਂ ਲੱਗ ਸਕਿਆ ਹੈ ਕਿ ਕਿਸ਼ਤੀ 'ਚ ਸਵਾਰ ਸੈਲਾਨੀ ਕਿਸ ਦੇਸ਼ ਦੇ ਹਨ। ਰਾਹਤ ਅਤੇ ਬਚਾਅ ਕਾਰਜ ਜਾਰੀ ਹੈ ਜਿਸ 'ਚ ਹਵਾਈ ਫੌਜ ਦੇ ਹੈਲੀਕਾਪਟਰ ਦੀ ਵੀ ਮਦਦ ਲਈ ਜਾ ਰਹੀ ਹੈ।


Related News