ਹਾਈ ਬਲੱਡ ਪ੍ਰੈਸ਼ਰ ਵਾਲਿਆਂ ਲਈ ਸੰਜੀਵਨੀ ਹੋਵੇਗੀ ਇਹ ‘ਨੀਲੀ ਰੌਸ਼ਨੀ’

11/10/2018 5:00:54 PM

ਲੰਡਨ— ਇਕ ਅਧਿਐਨ ਤੋਂ ਪਤਾ ਲੱਗਿਆ ਹੈ ਕਿ ਨੀਲੀ ਰੌਸ਼ਨੀ ਦੇ ਸੰਪਰਕ 'ਚ ਰਹਿਣ ਨਾਲ ਬਲੱਡ ਪ੍ਰੈਸ਼ਰ ਘੱਟ ਹੁੰਦਾ ਹੈ, ਜਿਸ ਨਾਲ ਦਿਲ ਦੀ ਬਿਮਾਰੀਆਂ ਦਾ ਖਤਰਾ ਵੀ ਘੱਟ ਜਾਂਦਾ ਹੈ। 'ਯੂਰਪੀਅਨ ਜਨਰਲ ਆਫ ਪ੍ਰੀਵੈਂਟੇਟਿਵ ਕਾਰਡੀਓਲਾਜੀ' 'ਚ ਪ੍ਰਕਾਸ਼ਿਕ ਅਧਿਐਨ ਲਈ ਹਿੱਸੇਦਾਰਾਂ ਦਾ ਪੂਰਾ ਸਰੀਰ 30 ਮਿੰਟ ਤੱਕ ਕਰੀਬ 450 ਨੈਨੋਮੀਟਰ 'ਤੇ ਨੀਲੀ ਰੌਸ਼ਨੀ ਦੇ ਸੰਪਰਕ 'ਚ ਰਿਹਾ, ਜੋ ਦਿਨ 'ਚ ਮਿਲਣ ਵਾਲੀ ਸੂਰਜ ਦੀ ਰੌਸ਼ਨੀ ਦੇ ਬਰਾਬਰ ਹੈ।

ਇਸ ਦੌਰਾਨ ਪ੍ਰਕਾਸ਼ ਦੀਆਂ ਕਿਰਨਾਂ ਦੇ ਪ੍ਰਭਾਵ ਦੀ ਜਾਂਚ ਕੀਤੀ ਗਈ ਤੇ ਹਿੱਸੇਦਾਰਾਂ ਦਾ ਬਲੱਡ ਪ੍ਰੈਸ਼ਰ, ਧਮਨੀਆਂ ਦੀ ਸਖਤੀ, ਖੂਨ ਦੀਆਂ ਨਸਾਂ ਦਾ ਫੈਲਾਅ ਤੇ ਖੂਨ ਪਲਾਜ਼ਮਾ ਦਾ ਪੱਧਰ ਮਾਪਿਆ ਗਿਆ। ਪਰਾਬੈਗਨੀ ਕਿਰਨਾਂ ਦੇ ਉਲਟ ਨੀਲੀਆਂ ਕਿਰਨਾਂ ਕੈਂਸਰਕਾਰੀ ਨਹੀਂ ਹਨ।

ਬ੍ਰਿਟੇਨ ਦੀ ਸਰੇ ਯੂਨੀਵਰਸਿਟੀ ਤੇ ਜਰਮਨੀ ਦੀ ਹੈਨਰਿਕ ਹੈਨੀ ਯੂਨੀਵਰਸਿਟੀ ਡਸੇਲਡਾਰਫ ਦੇ ਖੋਜਕਾਰਾਂ ਨੇ ਦੇਖਿਆ ਕਿ ਪੂਰੇ ਸਰੀਰ ਦੇ ਨੀਲੀ ਰੌਸ਼ਨੀ ਦੇ ਸੰਪਰਕ 'ਚ ਰਹਿਣ ਨਾਲ ਹਿੱਸੇਦਾਰਾਂ ਦੇ ਸਿਸਟੋਲਿਕ (ਉੱਚ) ਬਲੱਡ ਪ੍ਰੈਸ਼ਰ ਤਕਰੀਬਨ 8 ਐੱਮ.ਐੱਮ.ਐੱਚ.ਜੀ. ਘੱਟ ਹੋ ਗਿਆ ਜਦਕਿ ਆਮ ਰੌਸ਼ਨੀ 'ਤੇ ਇਸ ਤਰ੍ਹਾਂ ਦਾ ਕੋਈ ਪ੍ਰਭਾਵ ਨਹੀਂ ਪਿਆ। ਨੀਲੀ ਰੌਸ਼ਨੀ ਰਾਹੀਂ ਹਾਈ ਬਲੱਡ ਪ੍ਰੈਸ਼ਰ 'ਚ ਕਮੀ ਕੁਝ ਉਸੇ ਤਰ੍ਹਾਂ ਹੈ ਜਿਵੇਂ ਦਵਾਈਆਂ ਰਾਹੀਂ ਬਲੱਡ ਪ੍ਰੈਸ਼ਰ ਨੂੰ ਘੱਟ ਕੀਤਾ ਜਾਂਦਾ ਹੈ।


Baljit Singh

Content Editor

Related News