ਟਰੰਪ ਨੂੰ ਰਾਸ਼ਟਰਪਤੀ ਚੋਣਾਂ 'ਚ ਮਾਤ ਪਾਉਣ ਲਈ ਬਲੂਮਬਰਗ ਨੇ ਇਸ਼ਤਿਹਾਰਾਂ 'ਤੇ ਖਰਚੇ 200 ਕਰੋੜ ਰੁਪਏ

11/23/2019 8:48:26 PM

ਵਾਸ਼ਿੰਗਟਨ - ਅਮਰੀਕਾ 'ਚ 2020 ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਉਮੀਦਵਾਰਾਂ ਦੀ ਦੌੜ 'ਚ ਸ਼ਾਮਲ ਨਿਊਯਾਰਕ ਦੇ ਸਾਬਕਾ ਮੇਅਰ ਮਾਇਕਲ ਬਲੂਮਬਰਗ ਦੀ ਸੋਮਵਾਰ ਨੂੰ 3.1 ਕਰੋੜ ਡਾਲਰ (ਕਰੀਬ 222 ਕਰੋੜ ਰੁਪਏ) ਦੇ ਟੈਲੀਵੀਜ਼ਨ ਇਸ਼ਤਿਹਾਰਾਂ (ਐਡਾਂ) ਦੇ ਨਾਲ ਅਭਿਆਨ ਸ਼ੁਰੂ ਕਰਨ ਦੀ ਯੋਜਨਾ ਹੈ। ਇਸ਼ਤਿਹਾਰਾਂ 'ਤੇ ਨਜ਼ਰ ਰੱਖਣ ਵਾਲੀ ਕੰਪਨੀ 'ਐਡਵਰਟਾਇਜਿੰਗ ਐਨਾਲਿਟੀਕਸ' ਮੁਤਾਬਕ, ਅਰਬਪਤੀ ਬਲੂਮਬਰਗ ਨੇ ਕੁਲ 3.1 ਕਰੋੜ ਡਾਲਰ ਦੇ ਇਸ਼ਤਿਹਾਰ ਖਰੀਦੇ ਹਨ, ਜੋ ਕਿਸੇ ਅਮਰੀਕੀ ਰਾਸ਼ਟਰਪਤੀ ਉਮੀਦਵਾਰ ਵੱਲੋਂ ਇਸ਼ਤਿਹਾਰਾਂ 'ਤੇ ਖਰਚ ਕੀਤੀ ਜਾਣ ਵਾਲੀ ਸਭ ਤੋਂ ਵੱਡੀ ਰਕਮ ਹੈ।

ਸਾਬਕਾ ਰਾਸ਼ਟਰਪਤੀ ਬਰਾਮਕ ਓਬਾਮਾ ਨੇ ਆਪਣੇ 2012 ਦੇ ਚੋਣ ਅਭਿਆਨ ਦੇ ਆਖਿਰ ਤੱਕ 2.5 ਕਰੋੜ ਡਾਲਰ ਦੀ ਧਨ ਰਾਸ਼ੀ ਇਸ਼ਤਿਹਾਰਾਂ 'ਤੇ ਖਰਚ ਕੀਤੀ ਸੀ। ਦੁਨੀਆ ਦੇ ਸਭ ਤੋਂ ਰਈਸ ਵਿਅਕਤੀਆਂ 'ਚੋਂ ਇਕ 77 ਸਾਲਾ ਬਲੂਮਬਰਗ ਵੱਲੋਂ ਇੰਨੀ ਵੱਡੀ ਰਕਮ ਖਰਚ ਕੀਤੇ ਜਾਣ ਨਾਲ ਹੋਰ ਉਮੀਦਵਾਰਾਂ ਵਿਚਾਲੇ ਚਿੰਤਾ ਪੈਦਾ ਹੋ ਗਈ ਹੈ ਜੋ ਨਵੰਬਰ 2020 'ਚ ਵ੍ਹਾਈਟ ਹਾਊਸ ਦੀ ਦੌੜ 'ਚ ਪਹਿਲਾਂ ਹੀ ਡੋਨਾਲਡ ਟਰੰਪ ਨੂੰ ਚੁਣੌਤੀ ਦੇ ਰਹੇ ਹਨ। ਸੈਨੇਟਰ ਬਰਨੀ ਸੈਂਡ੍ਰਸ ਨੇ ਇਸ ਕਦਮ ਨੂੰ ਅਲੋਕਤਾਂਤਰਿਕ ਦੱਸਿਆ ਹੈ। ਸਾਲ 2002 ਤੋਂ 2013 ਤੱਕ ਨਿਊਯਾਰਕ ਦਾ ਸੰਚਾਲਨ ਕਰਨ ਵਾਲੇ ਬਲੂਮਬਰਗ ਨੇ ਸ਼ੁੱਕਰਵਾਰ ਨੂੰ ਅਮਰੀਕਾ ਦੇ ਫੈਡਰਲ ਚੋਣ ਕਮਿਸ਼ਨ 'ਚ ਪਰਚਾ ਭਰਿਆ।


Khushdeep Jassi

Content Editor

Related News