ਬੰਬ ਧਮਾਕੇ ਨਾਲ ਦਹਿਲਿਆ ਲਾਹੌਰ, 3 ਦੀ ਮੌਤ, 25 ਜ਼ਖ਼ਮੀ

Thursday, Jan 20, 2022 - 05:00 PM (IST)

ਬੰਬ ਧਮਾਕੇ ਨਾਲ ਦਹਿਲਿਆ ਲਾਹੌਰ, 3 ਦੀ ਮੌਤ, 25 ਜ਼ਖ਼ਮੀ

ਲਾਹੌਰ: ਲਾਹੌਰ ਦੇ ਮਸ਼ਹੂਰ ਅਨਾਰਕਲੀ ਬਾਜ਼ਾਰ ਦੀ ਪਾਨ ਮੰਡੀ ਵਿੱਚ ਵੀਰਵਾਰ ਨੂੰ ਹੋਏ ਇੱਕ ਜ਼ਬਰਦਸਤ ਧਮਾਕੇ ਵਿੱਚ ਘੱਟੋ-ਘੱਟ 3 ਲੋਕਾਂ ਦੀ ਮੌਤ ਹੋ ਗਈ ਅਤੇ 25 ਹੋਰ ਜ਼ਖਮੀ ਹੋ ਗਏ ਹਨ। ਡਾਨ ਅਖਬਾਰ ਦੀ ਰਿਪੋਰਟ ਮੁਤਾਬਕ ਲਾਹੌਰ ਪੁਲਸ ਦੇ ਬੁਲਾਰੇ ਰਾਣਾ ਆਰਿਫ ਨੇ ਧਮਾਕੇ 'ਚ 3 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਅਜੇ ਤੱਕ ਕਿਸੇ ਸਮੂਹ ਨੇ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

ਇਹ ਵੀ ਪੜ੍ਹੋ: ਵਾਹਗਾ ਸਰਹੱਦ ਨੇੜੇ ਆਪਣਾ ਡਰੀਮ ਪ੍ਰੋਜੈਕਟ ਬਣਾ ਰਹੇ ਹਨ ਇਮਰਾਨ ਖਾਨ, ਪਾਕਿਸਤਾਨੀ ਜਨਤਾ ਨਾਰਾਜ਼

ਜ਼ਖ਼ਮੀਆਂ ਨੂੰ ਸ਼ਹਿਰ ਦੇ ਮੇਓ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ ਕਰੀਬ 9 ਜ਼ਖ਼ਮੀਆਂ ਦੀ ਹਾਲਤ ਨਾਜ਼ੁਕ ਹੈ। ਧਮਾਕੇ ਨਾਲ ਘਟਨਾ ਵਾਲੀ ਥਾਂ ’ਤੇ ਖੜ੍ਹੇ ਕਈ ਮੋਟਰਸਾਈਕਲਾਂ ਨੂੰ ਨੁਕਸਾਨ ਪਹੁੰਚਿਆ ਹੈ। ਧਮਾਕੇ ਕਾਰਨ ਖਿੜਕੀਆਂ ਦੇ ਸ਼ੀਸ਼ੇ ਵੀ ਟੁੱਟ ਗਏ ਹਨ। ਸੁਰੱਖਿਆ ਬਲਾਂ ਦੇ ਜਵਾਨਾਂ ਨੇ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ। ਬੰਬ ਨਿਰੋਧਕ ਦਸਤੇ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਭਾਰਤ ਨੇ UAE ’ਤੇ ਹੋਏ ਅੱਤਵਾਦੀ ਹਮਲੇ ਨੂੰ ਦੱਸਿਆ ‘ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ’, ਮਾਰੇ ਗਏ ਸਨ 2 ਭਾਰਤੀ


author

cherry

Content Editor

Related News