ਅਮਰੀਕਾ-ਕੈਨੇਡਾ ਬਾਰਡਰ 'ਤੇ ਅੱਤਵਾਦੀ ਹਮਲਾ! ਧਮਾਕੇ 'ਚ 2 ਲੋਕਾਂ ਦੀ ਮੌਤ, ਦੋਹਾਂ ਦੇਸ਼ਾਂ ਵਿਚਾਲੇ ਆਵਾਜਾਈ ਠੱਪ
Thursday, Nov 23, 2023 - 03:59 AM (IST)
ਇੰਟਰਨੈਸ਼ਨਲ ਡੈਸਕ : ਅਮਰੀਕਾ ਅਤੇ ਕੈਨੇਡਾ ਨੂੰ ਜੋੜਨ ਵਾਲੇ ਰੇਨਬੋ ਬ੍ਰਿਜ 'ਤੇ ਇਕ ਵਾਹਨ 'ਚ ਧਮਾਕਾ ਹੋਣ ਕਾਰਨ ਦੋਵਾਂ ਦੇਸ਼ਾਂ ਵਿਚਾਲੇ ਆਵਾਜਾਈ ਠੱਪ ਹੋ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਨਿਊਯਾਰਕ ਦੇ ਨਿਆਗਰਾ ਫਾਲਜ਼ ਨੇੜੇ ਇਕ ਵਾਹਨ ਧਮਾਕੇ ਤੋਂ ਬਾਅਦ ਪੁਲ਼ ਦਾ ਇਕ ਹਿੱਸਾ ਟੁੱਟ ਗਿਆ, ਜਿਸ ਕਾਰਨ ਪੁਲ਼ ਨੂੰ ਬੰਦ ਕਰਨਾ ਪਿਆ।
ਇਹ ਖ਼ਬਰ ਵੀ ਪੜ੍ਹੋ - ਇਟਲੀ 'ਚ ਇਕ ਹੋਰ ਪੰਜਾਬੀ ਨੌਜਵਾਨ ਦੀ ਮੌਤ, 10 ਦਿਨਾਂ 'ਚ ਵਾਪਰਿਆ ਤੀਜਾ ਹਾਦਸਾ
ਨਿਊਯਾਰਕ ਦੇ ਨਿਆਗਰਾ ਫਾਲਜ਼ 'ਚ ਅਮਰੀਕਾ ਅਤੇ ਕੈਨੇਡਾ ਨੂੰ ਜੋੜਨ ਵਾਲੇ ਰੇਨਬੋ ਬ੍ਰਿਜ 'ਤੇ ਬੁੱਧਵਾਰ ਨੂੰ ਇਕ ਕਾਰ 'ਚ ਧਮਾਕਾ ਹੋਇਆ। ਦੱਸਿਆ ਗਿਆ ਕਿ ਉਸ ਸਮੇਂ ਗੱਡੀ ਵਿਚ ਵਿਸਫੋਟਕ ਸੀ ਅਤੇ ਕਾਰ ਵਿਚ ਸਵਾਰ ਦੋ ਲੋਕਾਂ ਦੀ ਮੌਤ ਹੋ ਗਈ ਹੈ। ਨਿਆਗਰਾ ਫਾਲਜ਼ ਮੇਅਰ ਦੇ ਦਫਤਰ ਦੇ ਅਨੁਸਾਰ, ਜਿਸ ਗੱਡੀ ਵਿਚ ਧਮਾਕਾ ਹੋਇਆ, ਉਹ ਕੈਨੇਡਾ ਤੋਂ ਅਮਰੀਕਾ ਆ ਰਹੀ ਸੀ।
ਇਹ ਖ਼ਬਰ ਵੀ ਪੜ੍ਹੋ - ਲੁਧਿਆਣਾ 'ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਬੁਲੇਟ 'ਤੇ ਆਏ ਨੌਜਵਾਨਾਂ ਨੇ ਚਾਕੂਆਂ ਨਾਲ ਵਿੰਨ੍ਹਿਆ (ਵੀਡੀਓ)
ਇਸ ਘਟਨਾ ਤੋਂ ਬਾਅਦ ਨਿਆਗਰਾ ਫਾਲਜ਼ 'ਤੇ ਦੋਵਾਂ ਦੇਸ਼ਾਂ ਨੂੰ ਜੋੜਨ ਵਾਲੇ ਸਾਰੇ ਚਾਰ ਪੁਲ਼ ਬੰਦ ਕਰ ਦਿੱਤੇ ਗਏ ਹਨ। ਫਿਲਹਾਲ ਐੱਫ.ਬੀ.ਆਈ. ਇਸ ਮਾਮਲੇ ਦੀ ‘ਅੱਤਵਾਦੀ ਹਮਲੇ’ ਦੇ ਕੋਣ ਤੋਂ ਜਾਂਚ ਕਰ ਰਹੀ ਹੈ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਰਾਜ ਏਜੰਸੀਆਂ ਮੌਕੇ 'ਤੇ ਹਨ। ਇਸ ਘਟਨਾ ਕਾਰਨ ਪੱਛਮੀ ਨਿਊਯਾਰਕ ਵਿਚ ਅਮਰੀਕਾ ਅਤੇ ਕੈਨੇਡਾ ਵਿਚਾਲੇ ਸਾਰੇ ਚਾਰ ਅੰਤਰਰਾਸ਼ਟਰੀ ਸਰਹੱਦੀ ਲਾਂਘੇ ਬੰਦ ਕਰ ਦਿੱਤੇ ਗਏ ਹਨ। ਰੇਨਬੋ ਬ੍ਰਿਜ ਤੋਂ ਇਲਾਵਾ, ਇਨ੍ਹਾਂ ਵਿਚ ਲੇਵਿਸਟਨ, ਵਰਲਪੂਲ ਅਤੇ ਪੀਸ ਬ੍ਰਿਜ ਸ਼ਾਮਲ ਹਨ। ਨਿਊਜ਼ ਏਜੰਸੀ ਰਾਇਟਰਜ਼ ਦੇ ਅਨੁਸਾਰ, ਅਮਰੀਕੀ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਨੇ ਇਕ ਬਿਆਨ ਵਿਚ ਕਿਹਾ, ਐੱਫ.ਬੀ.ਆਈ. ਸੰਯੁਕਤ ਰਾਜ ਅਤੇ ਕੈਨੇਡਾ ਦੀ ਸਰਹੱਦ 'ਤੇ ਇਕ ਵਾਹਨ ਵਿਚ ਹੋਏ ਧਮਾਕੇ ਦੀ ਜਾਂਚ ਕਰ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8